19.08 F
New York, US
December 23, 2024
PreetNama
ਖੇਡ-ਜਗਤ/Sports News

1983 ਬਾਅਦ ਵਿਸ਼ਵ ਕੱਪ ’ਚ ਇੰਗਲੈਂਡ ਦੀ ਧਰਤੀ ਉਤੇ ਪਹਿਲਾ ਮੈਚ ਜਿੱਤਿਆ

ਦੱਖਣੀ ਅਫਰੀਕਾ ਤੋਂ ਮਿਲੀ ਜਿੱਤ ਭਾਰਤੀ ਟੀਮ ਲਈ ਇਤਿਹਾਸਕ ਹੈ। ਇਸ ਤੋਂ ਪਹਿਲਾਂ ਵਿਸ਼ਵਕੱਪ ਕ੍ਰਿਕਟ ਵਿਚ ਇੰਗਲੈਂਡ ਦੀ ਧਰਤੀ ਉਤੇ ਪਹਿਲੇ ਮੈਚ ਵਿਚ 1983 ਵਿਚ ਜਿੱਤ ਮਿਲੀ ਸੀ। ਇਸ ਵਿਸ਼ਵ ਕੱਪ ਵਿਚ ਮਜ਼ਬੂਤ ਮੰਨੇ ਜਾਦ ਵਾਲੀ ਪੋਸਟ ਇੰਡੀਜ਼ ਨੂੰ ਹਰਾਕੇ ਭਾਰਤੀ ਟੀਮ ਵਿਸ਼ਵ ਜੇਤੂ ਵੀ ਬਣੀ ਸੀ। ਅਜਿਹੇ ਵਿਚ ਟੂਰਨਾਮੈਂਟ ਦੇ ਪਹਿਲੇ ਮੈਚ ਵਿਚ ਦੱਖਣੀ ਅਫਰੀਕਾ ਨੂੰ ਪਹਿਲੇ ਲੀਗ ਮੁਕਾਬਲੇ ਵਿਚ ਛੇ ਵਿਕੇਟਾਂ ਨਾਲ ਹਰਾਕੇ ਭਾਰਤੀ ਟੀਮ ਨੇ ਟਰਾਫੀ ਵੱਲ ਕਦਮ ਵਧਾਇਆ ਹੈ। ਹੁਣ ਦੇਖਣਾ ਇਹ ਹੈ ਕਿ ਭਾਰਤੀ ਧੁਰੰਧਰ 1983 ਨੂੰ ਪ੍ਰਦਰਸ਼ਨ ਨੂੰ ਦੁਹਰਾਉਂਦੀ ਹੈ ਜਾਂ ਨਹੀਂ।

 

ਇਸ ਚੈਪੀਅਨਸ਼ਿਪ ਤੋਂ ਪਹਿਲਾਂ ਇੰਗਲੈਂਡ ਵਿਚ ਚਾਰ ਵਾਰ ਵਿਸ਼ਵ ਕੱਪ ਕ੍ਰਿਕਟ ਦਾ ਆਯੋਜਨ ਹੋ ਚੁੱਕਿਆ ਹੈ। ਜਿਸ ਵਿਚ ਤਿੰਨ ਵਿਚ ਭਾਰਤੀ ਟੀਮ ਫਾਈਨਲ ਤੱਕ ਨਹੀਂ ਪਹੁੰਚ ਸਕੀ। ਇਨ੍ਹਾਂ ਤਿੰਨਾ ਟੂਰਨਾਮੈਂਟ ਵਿਚ ਭਾਰਤ ਪਹਿਲਾ ਮੈਚ ਜਿੱਤਣ ਵਿਚ ਨਾਕਾਮ ਰਿਹਾ ਸੀ। ਉਥੇ 1983 ਵਿਸ਼ਵਕੱਪ ਦੇ ਪਹਿਲੇ ਮੁਕਾਬਲੇ ਵਿਚ ਹੀ ਭਾਰਤੀ ਟੀਮ ਨੇ ਵੈਸਟ ਇੰਡੀਜ਼ ਨੁੰ 34 ਦੌੜਾਂ ਨਾਲ ਹਿਰਾਇਆ ਸੀ। ਬੁੱਧਵਾਰ ਨੂੰ ਦੱਖਣੀ ਅਫਰੀਕਾ ਨਾਲ ਹੋਏ ਮੈਚ ਵਿਚ ਵੀ ਭਾਰਤੀ ਟੀਮ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ।

 

ਇੰਗਲੈਂਡ ਡਵਚ ਹੁਣ ਤੋਂ ਪਹਿਲਾਂ ਚਾਰ ਵਾਰ ਵਿਸ਼ਵ ਕੱਪ ਕ੍ਰਿਕੇਟ ਟੂਰਨਾਮੈਂਟ ਦਾ ਆਯੋਜਨ ਹੋ ਚੁੱਕਿਆ ਹੈ। 1975,1979, 1983 ਅਤੇ 1999 ਵਿਚ ਇੰਗਲੈਂਡ ਮੇਜਬਾਨ ਬਣਿਆ। ਇਸ ਵਾਰ ਵੀ ਇੰਗਲੈਂਡ ਵਿਚ ਇਹ ਟੂਰਨਾਮੈਂਟ ਹੋ ਰਿਹਾ ਹੈ। ਇਗਲੈਂਡ ਵਿਚ 1975 ਵਿਚ ਹੋਏ ਵਿਸ਼ਵ ਕੱਪ ਵਿਚ ਭਾਰਤੀ ਟੀਮ ਨੂੰ ਆਪਣੇ ਪਹਿਲੇ ਮੈਚ ਵਿਚ 7 ਜੂਨ ਨੂੰ ਇਗਲੈਂਡ ਦੇ ਹੱਥੋਂ 202 ਦੌੜਾਂ ਦੀ ਕਰਾਰੀ ਹਾਰ ਦੇਖਣੀ ਪਈ ਸੀ। ਉਥੇ 1979 ਵਿਚ ਭਾਰਤੀ ਟੀਮ 9 ਜੂਨ ਨੂੰ ਆਪਣੇ ਪਹਿਲੇ ਮੈਚ ਵਿਚ 9 ਵਿਕਟ ਨਾਲ ਹਾਰ ਗਈ। ਇਸ ਟੂਰਨਾਮੈਂਟ ਵਿਚ ਭਾਰਤੀ ਟੀਮ ਇਕ ਮੈਚ ਵਿਚ ਵੀ ਜਿੱਤਣ ਵਿਚ ਸਫਲ ਨਹੀਂ ਰਹੀ। 1983 ਵਿਚ ਇੰਗਲੈਂਡ ਵਿਚ ਹੋਏ ਤੀਜੇ ਵਿਸ਼ਵ ਕੱਪ ਵਿਚ ਭਾਰਤੀ ਟੀਮ ਨੇ ਆਪਣਾ ਪਹਿਲਾ ਮੁਕਾਬਲਾ ਖਿਤਾਬ ਦੀ ਪ੍ਰਬਲ ਦਾਅਵੇਦਾਰ ਵੇਸਟ ਇੰਡੀਜ਼ ਨੂੰ 34 ਦੌੜਾ ਨਾਲ ਹਰਾ ਦਿੱਤਾ। ਇਹ ਮੁਕਾਬਲਾ ਵੀ 9 ਜੂਨ ਨੂੰ ਹੀ ਸੀ।

 

ਵਿਸ਼ਵ ਕੱਪ ਵਿਚ ਭਾਰਤ ਆਪਣੇ ਪਹਿਲੇ ਮੁਕਾਬਲੇ ਵਿਚ ਪਹਿਲੀ ਵਾਰ ਜਿੱਤ ਦਰਜ ਕਰਾਉਣ ਵਿਚ ਕਾਮਯਾਬ ਰਿਹਾ ਅਤੇ ਮਜ਼ਬੂਤ ਵੈਸਟ ਇੰਡੀਜ਼ ਨੂੰ ਹਰਾਕੇ ਖਿਤਾਬ ਉਤੇ ਵੀ ਕਬਜਾ ਕੀਤਾ। ਉਥੇ ਇੰਗਲੈਂਡ ਵਿਚ 1999 ਵਿਚ 15 ਮਈ ਨੂੰ ਪਹਿਲੇ ਮੈਚ ਵਿਚ ਦੱਖਣੀ ਅਫਰੀਕਾ ਨੇ ਚਾਰ ਵਿਕੇਟ ਨਾਲ ਹਰਾ ਦਿੱਤਾ। ਇਸ ਟੂਰਨਾਮੈਂਟ ਵਿਚ ਪਹਿਲਾ ਮੁਕਾਬਲਾ ਹਾਰਨ ਬਾਅਦ ਟੀਮ ਸੁਪਰ ਸਿਕਸ ਵਿਚੋਂ ਬਾਹਰ ਹੋ ਗਈ। ਲਿਹਾਜਾ ਇਹ ਸਪੱਸ਼ਟ ਹੈ ਕਿ ਇੰਗਲੈਂਡ ਵਿਚ ਹੋਏ ਚਾਰ ਵਿਸ਼ਵਕੱਪ ਵਿਚ ਭਾਰਤ ਨੇ ਇਕ ਵਾਰ ਹੀ (1983 ਵਿਸ਼ਵ ਕੱਪ)  ਆਪਣਾ ਪਹਿਲਾ ਮੈਚ ਜਿੱਤਿਆ ਅਤੇ ਕ੍ਰਿਕਟ ਦਾ ਵਿਸ਼ਵ ਚੈਪੀਅਨ ਬਣਿਆ। ਉਥੇ ਇੰਗਲੈਂਡ ਵਿਚ ਹੋਏ ਤਿੰਨ ਹੋਰ ਵਿਸ਼ਵ ਕੱਪ ਵਿਚ ਪਹਿਲਾ ਮੁਕਾਬਲਾ ਹਾਰਨ ਬਾਅਦ ਟੀਮ ਦਾ ਪ੍ਰਦਰਸ਼ਨ ਕਾਫੀ ਨਿਰਾਸ਼ਾਜਨਕ ਰਿਹਾ।

 

ਅਜਿਹੇ ਵਿਚ ਇਸ ਵਿਸ਼ਵਕੱਪ ਵਿਚ ਆਪਣਾ ਮੈਚ ਜਿੱਤਕੇ ਭਾਰਤ ਨੇ ਸ਼ਾਨਦਾਰ ਆਗਾਜ਼ ਕੀਤਾ ਹੈ।  ਆਪਣਾ ਪਹਿਲਾ ਮੁਕਾਬਲਾ ਜਿੱਤਣ ਬਾਅਦ ਟੀਮ ਇੰਡੀਆ 1983 ਦੇ ਪ੍ਰਦਰਸ਼ਨ ਨੂੰ ਦੁਹਰਾਉਣਾ ਚਾਹੇਗੀ। ਇਸ ਜਿੱਤ ਦਾ ਮਨੋਵਿਗਿਆਨਕ ਲਾਭ ਵੀ ਭਾਰਤੀ ਟੀਮ ਨੂੰ ਮਿਲੇਗਾ। ਭਾਰਤ ਨੇ 2011 ਵਿਚ ਵੀ ਵਿਸ਼ਵ ਕੱਪ ਜੱਤਿਆ ਸੀ, ਇਹ ਟੂਰਨਾਮੈਂਟ ਭਾਰਤ ਸ੍ਰੀਲੰਕਾ ਅਤੇ ਬੰਗਲਾਦੇਸ਼ ਵਿਚ ਹੋਇਆ ਸੀ। 1983 ਵਿਸ਼ਵ ਕੱਪ ਦਾ ਪਹਿਲਾ ਮੁਕਾਬਲਾ 9 ਜੂਨ ਨੂੰ ਸੀ। ਉਥੇ ਇਸ ਵਾਰ ਇਹ ਭਾਰਤ ਦਾ ਪਹਿਲਾ ਮੁਕਾਬਲਾ 5 ਜੂਨ ਨੂੰ ਖੇਡਿਆ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ 

Related posts

ਪਾਕਿਸਤਾਨੀ ਕ੍ਰਿਕਟਰ ਅਫ਼ਰੀਦੀ ਦੇ ਬੈਸਟ ਬੱਲੇਬਾਜ਼ਾਂ ਦੀ ਲਿਸਟ ‘ਚ ਭਾਰਤੀ ਬੱਲੇਬਾਜ਼ ਵੀ ਸ਼ਾਮਿਲ

On Punjab

ਆਸਟ੍ਰੇਲੀਆਈ ਨਾਗਰਿਕਤਾ ਹਾਸਲ ਕਰਨ ‘ਚ ਦੂਜੇ ਸਾਲ ਵੀ ਭਾਰਤੀ ਸਭ ਤੋਂ ਅੱਗੇ

On Punjab

Sunil Grover ਨੇ Kapil Sharma ਨਾਲ ਮੁੜ ਕੰਮ ਕਰਨ ਉੱਤੇ ਤੋੜੀ ਚੁੱਪੀ

On Punjab