ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਸਾਂਝੀਆਂ ਮੰਗਾਂ ਦੇ ਹੱਕ ‘ਚ “ਪੰਜਾਬ ਤੇ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵਲੋ ਮੋਹਾਲੀ ਦੇ ਫੇਜ਼ 8 ‘ਚ ਅੱਜ ਵਿਸ਼ਾਲ ਰੋਹ ਭਰਪੂਰ ਰੈਲੀ ਕੀਤੀ ਗਈ । ਇਸ ‘ਚ ਫ਼ਰੀਦਕੋਟ ਜਿਲ੍ਹੇ ਵਿੱਚੋ ਅਮਰੀਕ ਸਿੰਘ ਸੰਧੂ, ਪ੍ਰੇਮ ਚਾਵਲਾ, ਅਸ਼ੋਕ ਕੌਸ਼ਲ, ਜਤਿੰਦਰ ਕੁਮਾਰ ਸਿਮਰਜੀਤ ਸਿੰਘ ਨਛੱਤਰ ਭਾਣਾ ਇੰਦਰਜੀਤ ਸਿੰਘ ਖੀਵਾ ਕੁਲਦੀਪ ਸਿੰਘ ਸਹਿਦੇਵ ਤੇ ਪੂਰਨ ਸਿੰਘ ਸੰਧਵਾਂ ਦੀ ਅਗਵਾਈ ਚ ਸੈਕੜੇ ਮੁਲਾਜ਼ਮ ਤੇ ਪੈਨਸ਼ਨਰ ਸ਼ਾਮਲ ਹੋਏ । ਜਾਣਕਾਰੀ ਦਿੰਦਿਆਂ ਸੁਰਿੰਦਰ ਮਚਾਕੀ, ਸੋਮ ਨਾਥ ਅਰੋੜਾ ,ਨਛੱਤਰ ਢੈਪਈ ਰਮੇਸ਼ ਢੈਪਈ ਤੇ ਤਰਸੇਮ ਨਰੂਲਾ ਨੇ ਦੱਸਿਆ ਹੈ ਰੈਲੀ ਨੂੰ ਫਰੰਟ ਦੇ ਸੂਬਾਈ ਆਗੂ ਸੁਖਚੈਨ ਸਿੰਘ ਖਹਿਰਾ ਸੱਜਣ ਸਿੰਘ, ਰਣਬੀਰ ਢਿਲੋ ਸਤੀਸ਼ ਰਾਣਾ, ਠਾਕੁਰ ਸਿੰਘ, ਮੇਘ ਸਿੰਘ ਸੰਧੂ, ਕਰਮ ਸਿੰਘ ਧਨੋਆ , ਪ੍ਰੇਮ ਸਾਗਰ ਸ਼ਰਮਾ ਤੇ ਬਖਸ਼ੀਸ਼ ਸਿੰਘ ਸਮੇਤ ਬੋਲਣ ਵਾਲੇ ਵਖ ਵਖ ਮੁਲਾਜ਼ਮ ਆਗੂਆਂ ਨੇ ਮੁਲਾਜਮਾਂ ਤੇ ਪੈਨਸ਼ਨਰਾਂ ਦੀਆਂ ਭੱਖਦੀਆਂ ਮੰਗਾਂ 30ਹਜ਼ਾਰ ਤੋ ਵੀ ਵਧ ਠੇਕਾ ਅਧਾਰਤ ਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ , ਕੇਦਰੀ ਪੈਟਰਨ ‘ਤੇ ਡੀ ਏ ਦੀਆਂ 4 ਕਿਸ਼ਤਾਂ ਤੇ ਕੋਈ 133 ਮਹੀਨਿਆਂ ਦਾ ਬਕਾਇਆ ਦੇਣ ਅਤੇ ਚਾਰ ਵਰ੍ਹਿਆਂ ਤੋ ਬਿਠਾਏ 6 ਵੇਂ ਤਨਖਾਹ ਕਮਿਸ਼ਨ ਤੋ ਤੁਰੰਤ ਰਿਪੋਰਟ ਲੈ ਕੇ ਲਾਗੂ ਕਰਨ ਸਮੇਤ ਸਾਰੀਆਂ ਮੰਗਾਂ ਲਈ 28, ਫਰਵਰੀ ਨੂੰ ਪੇਸ਼ ਕੀਤੇ ਜਾ ਰਹੇ ਬੱਜਟ ਚ ਲੋੜੀਂਦੇ ਫੰਡ ਰੱਖਣ ਦੀ ਜੋਰਦਾਰ ਮੰਗ ਕੀਤੀ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਮੁਲਾਜ਼ਮ ਤੇ ਪੈਨਸ਼ਨਰਾਂ ਨੂੰ ਸੰਬੋਧਨ ਸੰਬੋਧਨ ਕਰਦਿਆਂ ਉਨ੍ਹਾਂ ਅਗੇ ਕਿਹਾ ਕਿ ਤਨਖਾਹ ਕਮਿਸ਼ਨ ਦੀ ਮਿਆਦ ਚ ਵਾਰ ਵਾਰ ਵਾਧਾ ਕਰਨ ਕਰਕੇ ਮੁਲਾਜ਼ਮ ਤੇ ਪੈਨਸ਼ਨਰ 2006 ਦੇ ਨਿਯਮਾਂ ਅਨੁਸਾਰ ਹੀ ਤਨਖਾਹ ਜਾਂ ਪੈਨਸ਼ਨ ਲੈਣ ਲਈ ਮਜਬੂਰ ਹਨ । ਉਨ੍ਹਾਂ ਨੂੰ ਅੰਤਰਿਮ ਰਾਹਤ ਵੀ ਕੋਈ ਨਹੀ ਦਿੱਤੀ । ਆਸ਼ਾ ਵਰਕਰ, ਆਂਗਣਵਾੜੀ ਸਟਾਫ ਤੇ ਮਿੱਡ ਡੇਅ ਮੀਲ ਵਰਕਰਾਂ ਨੂੰ ਤਨਖਾਹ ਦੀ ਬਜਾਏ ਨਿਗੂਣਾ ਮਾਣ ਭੱਤਾ ਦੇ ਕੇ ਸ਼ੋਸ਼ਣ ਕੀਤਾ ਜਾ ਰਿਹਾ ਹੈ । ਇਸੇ ਤਰ੍ਹਾਂ ਹੀ ਨਵੇ ਭਰਤੀ ਕੀਤੇ ਮੁਲਾਜ਼ਮਾਂ ਨੂੰ ਵੀ ਤਿੰਨ ਸਾਲ ਦੇ ਪਰਖ ਕਾਲ ਸਮੇਂ ਚ ਸਿਰਫ਼ ਮੁੱਢਲੀ ਤਨਖਾਹ ਦੇ ਕੇ ਉਨ੍ਹਾਂ ਦਾ ਆਰਥਕ ਮਾਨਸਿਕ ਤੇ ਸਮਾਜਕ ਸ਼ੋਸ਼ਣ ਕੀਤਾ ਜਾ ਰਿਹਾ ਹੈ ।, ਇਕੋ ਜਿਹਾ ਕੰਮ ਇਕੋ ਜਿਹੀ ਤਨਖਾਹ ਦੇਣ ਦਾ ਮੁਲਕ ਦੀ ਸਰਵ ਉੱਚ ਅਦਾਲਤ ਦਾ ਫੈਸਲਾ ਵੀ ਸਰਕਾਰ ਲਾਗੂ ਕਰਨ ਤੋ ਘੇਸਲ ਵੱਟੀ ਬੈਠੀ ਹੈ । ਰੈਲੀ ਨੇ ਇਕ ਆਵਾਜ਼ ਹੋ ਕੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਵਿੱਤ ਮੰਤਰੀ ਨੇ ਬੱਜਟ ਚ ਲੋੜੀਂਦੇ ਫੰਡਾਂ ਦਾ ਪ੍ਰਬੰਧ ਨਾ ਕੀਤਾ ਤਾਂ ਫ਼ਿਰ 3 ਮਾਰਚ ਨੂੰ ਜਿਲ੍ਹਾ ਪੱਧਰ ‘ਤੇ ਰੈਲੀਆਂ ਮੁਜ਼ਹਾਰੇ ਕਰਕੇ ਬੱਜਟ ਦੀਆਂ ਕਾਪੀਆਂ ਸਾੜਨ ਉਪਰੰਤ ਫਰੰਟ ਦੀ ਅਗਵਾਈ ਚ ਅਗਲਾ ਜੋਰਦਾਰ ਸੰਘਰਸ਼ ਵਿੱਢਿਆ ਜਾਏਗਾ ਜਿਸ ਦੀ ਜ਼ੁੰਮੇਵਾਰੀ ਮੁੱਖ ਮੰਤਰੀ ਤੇ ਵਿੱਤ ਮੰਤਰੀ ਦੀ ਹੋਵੇਗੀ । ਰੈਲੀ ਉਪਰੰਤ ਵਿਧਾਨ ਸਭਾ ਵਲ ਨੂੰ ਮਾਰਚ ਕਰਦੇ ਮੁਲਾਜ਼ਮਾਂ ਨੂੰ ਇਸ ਵੇਲੇ ਚੰਡੀਗੜ੍ਹ ਪੁਲੀਸ ਨੇ ਭਾਰੀ ਬੇਰੀਕੇਡਿੰਗ ਕਰਕੇ ਰੋਕਿਆ ਹੋਇਆ ਜਿਥੇ ਮੁਲਾਜ਼ਮ ਪੈਨਸ਼ਨਰ ਵਲੋ ਧਰਨਾ ਮਾਰਿਆ ਹੋਇਆ ਹੈ । ਇਸੇ ਦੌਰਾਨ ਹੀ ਮੁੱਖ ਮੰਤਰੀ ਦੇ ਦਫਤਰ ਦੇ ਅਧਿਕਾਰੀਆਂ ਨੇ ਮੰਗ ਪੱਤਰ ਲਿਆ ਤੇ 2ਮਾਰਚ ਨੂੰ ਮੁੱਖ ਮੰਤਰੀ ਨਾਲ ਫਰੰਟ ਦੀ ਮੀਟਿੰਗ ਕਰਾਉਣ ਦਾ ਲਿਖਤੀ ਪੱਤਰ ਵੀ ਲੀਡਰਸ਼ਿਪ ਨੂੰ ਸੌਪਿਆ।