53.65 F
New York, US
April 24, 2025
PreetNama
ਰਾਜਨੀਤੀ/Politics

’20 ਲੱਖ ਦਾ ਅੰਕੜਾ ਪਾਰ, ਗਾਇਬ ਮੋਦੀ ਸਰਕਾਰ’, ਰਾਹੁਲ ਦਾ ਮੋਦੀ ‘ਤੇ ਤਨਜ਼

ਨਵੀਂ ਦਿੱਲੀ: ਭਾਰਤ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਆਏ ਦਿਨ ਇਜ਼ਾਫਾ ਹੋ ਰਿਹਾ ਹੈ। ਇਸ ਦਰਮਿਆਨ ਚਿੰਤਾ ਦੀ ਗੱਲ ਇਹ ਹੈ ਕਿ ਦੇਸ਼ ‘ਚ ਕੋਰੋਨਾ ਮਾਮਲਿਆਂ ਦੀ ਕੁੱਲ ਗਿਣਤੀ 20 ਲੱਖ ਦੇ ਕਰੀਬ ਪਹੁੰਚ ਚੁੱਕੀ ਹੈ। ਅਜਿਹੇ ‘ਚ ਕਾਂਗਰਸ ਲੀਡਰ ਰਾਹੁਲ ਗਾਂਧੀ ਨੇ ਇੱਕ ਵਾਰ ਮੁੜ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤਨਜ਼ ਕੱਸਿਆ ਹੈ।

ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਕਿਹਾ ’20 ਲੱਖ ਦਾ ਅੰਕੜਾ ਪਾਰ, ਗਾਇਬ ਮੋਦੀ ਸਰਕਾਰ।’

ਰਾਹੁਲ ਗਾਂਧੀ ਨੇ ਇਸ ਤੋਂ ਪਹਿਲਾਂ ਵੀ ਜੁਲਾਈ ‘ਚ ਕੋਰੋਨਾ ਮਾਮਲਿਆਂ ਸਬੰਧੀ ਟਵੀਟ ਜਾਰੀ ਕੀਤਾ ਸੀ ਜਿਸ ‘ਚ ਉਨ੍ਹਾਂ ਲਿਖਿਆ ਸੀ ਜੇਕਰ ਕੋਰੋਨਾ ਇਸੇ ਰਫ਼ਤਾਰ ਨਾਲ ਵਧਦਾ ਗਿਆ ਤਾਂ 10 ਅਗਸਤ ਤਕ 20 ਲੱਖ ਤੋਂ ਜ਼ਿਆਦਾ ਲੋਕ ਇਨਫੈਕਟਡ ਹੋਣਗੇ।

ਭਾਰਤ ‘ਚ 16 ਜੁਲਾਈ ਤਕ ਕੋਰੋਨਾ ਮਾਮਲਿਆਂ ਦਾ ਅੰਕੜਾ 10 ਲੱਖ ਤਕ ਪਹੁੰਚ ਗਿਆ ਸੀ ਤੇ 21 ਦਿਨਾਂ ‘ਚ ਦੁੱਗਣਾ ਹੋ ਗਿਆ। ਭਾਰਤ ‘ਚ ਸ਼ੁਰੂਆਤੀ ਦੌਰ ‘ਚ ਕੋਰੋਨਾ ਦੇ ਮਾਮਲੇ ਇੰਨੀ ਤੇਜ਼ੀ ਨਾਲ ਨਹੀਂ ਵਧੇ ਜਿੰਨੇ ਹੁਣ ਵਧ ਰਹੇ ਹਨ।

Related posts

ਰਿਜ਼ਰਵ ਬੈਂਕ ਨੇ ਨੀਤੀਗਤ ਦਰ ਨੂੰ ਬਰਕਰਾਰ ਰੱਖਿਆ

On Punjab

ਸੁਪਰੀਮ ਕੋਰਟ ਵੱਲੋਂ ਰਾਹੁਲ ਨੂੰ ਰਾਹਤ, ਖਾਰਜ ਕੀਤੀ ਬ੍ਰਿਟਿਸ਼ ਨਾਗਰਿਕਤਾ ਨਾਲ ਜੁੜੀ ਪਟੀਸ਼ਨ

On Punjab

ਕੇਜਰੀਵਾਲ ਤੇ ਸਿਸੋਦੀਆ ‘ਤੇ 2000 ਕਰੋੜ ਦੇ ਘਪਲੇ ਦੇ ਇਲਜ਼ਾਮ

On Punjab