38.14 F
New York, US
December 12, 2024
PreetNama
ਰਾਜਨੀਤੀ/Politics

’20 ਲੱਖ ਦਾ ਅੰਕੜਾ ਪਾਰ, ਗਾਇਬ ਮੋਦੀ ਸਰਕਾਰ’, ਰਾਹੁਲ ਦਾ ਮੋਦੀ ‘ਤੇ ਤਨਜ਼

ਨਵੀਂ ਦਿੱਲੀ: ਭਾਰਤ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਆਏ ਦਿਨ ਇਜ਼ਾਫਾ ਹੋ ਰਿਹਾ ਹੈ। ਇਸ ਦਰਮਿਆਨ ਚਿੰਤਾ ਦੀ ਗੱਲ ਇਹ ਹੈ ਕਿ ਦੇਸ਼ ‘ਚ ਕੋਰੋਨਾ ਮਾਮਲਿਆਂ ਦੀ ਕੁੱਲ ਗਿਣਤੀ 20 ਲੱਖ ਦੇ ਕਰੀਬ ਪਹੁੰਚ ਚੁੱਕੀ ਹੈ। ਅਜਿਹੇ ‘ਚ ਕਾਂਗਰਸ ਲੀਡਰ ਰਾਹੁਲ ਗਾਂਧੀ ਨੇ ਇੱਕ ਵਾਰ ਮੁੜ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤਨਜ਼ ਕੱਸਿਆ ਹੈ।

ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਕਿਹਾ ’20 ਲੱਖ ਦਾ ਅੰਕੜਾ ਪਾਰ, ਗਾਇਬ ਮੋਦੀ ਸਰਕਾਰ।’

ਰਾਹੁਲ ਗਾਂਧੀ ਨੇ ਇਸ ਤੋਂ ਪਹਿਲਾਂ ਵੀ ਜੁਲਾਈ ‘ਚ ਕੋਰੋਨਾ ਮਾਮਲਿਆਂ ਸਬੰਧੀ ਟਵੀਟ ਜਾਰੀ ਕੀਤਾ ਸੀ ਜਿਸ ‘ਚ ਉਨ੍ਹਾਂ ਲਿਖਿਆ ਸੀ ਜੇਕਰ ਕੋਰੋਨਾ ਇਸੇ ਰਫ਼ਤਾਰ ਨਾਲ ਵਧਦਾ ਗਿਆ ਤਾਂ 10 ਅਗਸਤ ਤਕ 20 ਲੱਖ ਤੋਂ ਜ਼ਿਆਦਾ ਲੋਕ ਇਨਫੈਕਟਡ ਹੋਣਗੇ।

ਭਾਰਤ ‘ਚ 16 ਜੁਲਾਈ ਤਕ ਕੋਰੋਨਾ ਮਾਮਲਿਆਂ ਦਾ ਅੰਕੜਾ 10 ਲੱਖ ਤਕ ਪਹੁੰਚ ਗਿਆ ਸੀ ਤੇ 21 ਦਿਨਾਂ ‘ਚ ਦੁੱਗਣਾ ਹੋ ਗਿਆ। ਭਾਰਤ ‘ਚ ਸ਼ੁਰੂਆਤੀ ਦੌਰ ‘ਚ ਕੋਰੋਨਾ ਦੇ ਮਾਮਲੇ ਇੰਨੀ ਤੇਜ਼ੀ ਨਾਲ ਨਹੀਂ ਵਧੇ ਜਿੰਨੇ ਹੁਣ ਵਧ ਰਹੇ ਹਨ।

Related posts

ਦੋਸ਼ੀ ਦੀ ਗੈਰ ਹਾਜ਼ਰੀ ‘ਚ ਸਜ਼ਾ ਸੁਣਾਉਣਾ ਹੈ ਇਸਲਾਮ ਦੇ ਖਿਲਾਫ਼: ਲਾਹੌਰ ਹਾਈਕੋਰਟ

On Punjab

New Year : ਰਾਹੁਲ ਗਾਂਧੀ ਨੇ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੰਦੇ ਹੋਏ ਕਿਹਾ – ‘2023 ‘ਚ ਹਰ ਸ਼ਹਿਰ ‘ਚ ਖੁੱਲ੍ਹਣਗੀਆਂ ਪਿਆਰ ਦੀਆਂ ਦੁਕਾਨਾਂ’,

On Punjab

ਸਟੇਜ ‘ਤੇ ਸਿਆਸਤ! ਪੰਜਾਬ ਸਰਕਾਰ ਤੇ SGPC ਦੇ ਰੌਲੇ ‘ਚ ਹੁਣ ਡੇਰਾ ਬਾਬਾ ਨਾਨਕ ‘ਚ ਤੀਜੀ ਧਿਰ ਦੀ ਵੱਖਰੀ ਸਟੇਜ

On Punjab