Kareena career audition : ਅਦਾਕਾਰਾ ਕਰੀਨਾ ਕਪੂਰ ਖਾਨ ਬਾਲੀਵੁਡ ਵਿੱਚ ਪਿਛਲੇ 20 ਸਾਲ ਤੋਂ ਇੱਕ ਤੋਂ ਵਧਕੇ ਇੱਕ ਫਿਲਮਾਂ ਦਿੰਦੀ ਆ ਰਹੀ ਹੈ। ਸਾਲ 2000 ਵਿੱਚ ਰਿਫਿਊਜ਼ੀ ਤੋਂ ਬਾਲੀਵੁਡ ਡੈਬਿਊ ਕਰਨ ਤੋਂ ਬਾਅਦ ਅੱਜ ਕਰੀਨਾ ਆਪਣੇ ਕਰੀਅਰ ਦੀਆਂ ਬੁਲੰਦੀਆਂ ਉੱਤੇ ਹੈ। ਇਨ੍ਹੇ ਸਾਲਾਂ ਵਿੱਚ ਕਰੀਨਾ ਨੇ ਇੱਕ ਵੀ ਫਿਲਮ ਲਈ ਕਦੇ ਆਡਿਸ਼ਨ ਨਹੀਂ ਦਿੱਤਾ।
ਉਨ੍ਹਾਂ ਨੂੰ ਆਪ ਫਿਲਮਾਂ ਦੇ ਆਫਰ ਮਿਲਦੇ ਗਏ ਪਰ ਹਾਲ ਹੀ ਵਿੱਚ ਕਰੀਨਾ ਨੇ ਦੱਸਿਆ ਕਿ ਲਾਲ ਸਿੰਘ ਚੱਢਾ ਉਨ੍ਹਾਂ ਦੇ ਕਰੀਅਰ ਦੀ ਪਹਿਲੀ ਫਿਲਮ ਹੈ ਜਿਸ ਦੇ ਲਈ ਉਨ੍ਹਾਂ ਨੂੰ ਆਡਿਸ਼ਨ ਦੇਣਾ ਪਿਆ। ਇੱਕ ਇੰਟਰਵਿਊ ਵਿੱਚ ਕਰੀਨਾ ਨੇ ਇਹ ਸਭ ਦੱਸਿਆ। ਇਸ ਤੋਂ ਇਲਾਵਾ ਕਰੀਨਾ ਨੂੰ ਸਕਰੀਨਿੰਗ ਤੋਂ ਵੀ ਗੁਜਰਨਾ ਪਿਆ।
ਕਰੀਨਾ ਨੇ ਕਿਹਾ , ਲਾਲ ਸਿੰਘ ਚੱਢਾ ਮੇਰੇ ਕਰੀਅਰ ਦੀ ਇੱਕਮਾਤਰ ਅਜਿਹੀ ਫਿਲਮ ਹੈ ਜਿਸ ਦੇ ਲਈ ਮੈਂ ਆਡਿਸ਼ਨ ਦਿੱਤਾ ਹੈ। ਮੈਂ ਅਜਿਹਾ ਕਿਸੇ ਵੀ ਸਿਨੇਮਾ ਜਾਂ ਕਿਸੇ ਇੰਸਾਨ ਲਈ ਕਦੇ ਨਹੀਂ ਕਰਦੀ ਇਲਾਵਾ ਆਮਿਰ ਦੇ। ਦੱਸ ਦੇਈਏ ਕਿ ਲਾਲ ਸਿੰਘ ਚੱਢਾ 1994 ਵਿੱਚ ਆਈ ਹਾਲੀਵੁਡ ਫਿਲਮ ਫਾਰੇਸਟ ਗੰਪ ਦੀ ਰੀਮੇਕ ਹੈ।
ਇਸ ਫਿਲਮ ਵਿੱਚ ਟਾਮ ਹੈਂਕਸ ਦੇ ਨਿਭਾਏ ਕਿਰਦਾਰ ਨੂੰ ਆਮਿਰ ਖਾਨ ਪਲੇ ਕਰ ਰਹੇ ਹਨ। ਉਨ੍ਹਾਂ ਦੇ ਆਪੋਜਿਟ ਕਰੀਨਾ ਕਾਸਟ ਕੀਤੀ ਗਈ ਹੈ। ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਇਹ ਫਿਲਮ ਅਗਲੇ ਸਾਲ ਕ੍ਰਿਸਮਿਸ ਉੱਤੇ ਆਵੇਗੀ। ਉੱਥੇ ਹੀ ਕਰੀਨਾ ਦੀ ਅਪਕਮਿੰਗ ਫਿਲਮ ਗੁਡ ਨਿਊਜ ਹੈ। ਇਹ ਫਿਲਮ 27 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ। ਇਸ ਫਿਲਮ ਵਿੱਚ ਕਰੀਨਾ ਕਪੂਰ, ਅਕਸ਼ੇ ਕੁਮਾਰ, ਦਿਲਜੀਤ ਦੋਸਾਂਝ ਅਤੇ ਕਿਆਰਾ ਅਡਵਾਣੀ ਲੀਡ ਰੋਲ ਵਿੱਚ ਹਨ।
ਫਿਲਮ ਆਈਵੀਐੱਫ ਤਕਨੀਕ ਨਾਲ ਹੋਣ ਵਾਲੀ ਪ੍ਰੈਗਨੈਂਸੀ ਉੱਤੇ ਆਧਾਰਿਤ ਹੈ। ਇਸ ਤੋਂ ਇਲਾਵਾ ਕਰੀਨਾ ਅਗਲੇ ਸਾਲ ਇਰਫਾਨ ਖਾਨ ਦੇ ਨਾਲ ਅੰਗਰੇਜ਼ੀ ਮੀਡੀਅਮ ਵਿੱਚ ਵੀ ਨਜ਼ਰ ਆਉਣ ਵਾਲੀ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਕਰੀਨਾ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਕਰੀਨਾ ਦੀ ਫੈਨ ਫਾਲੋਇੰਗ ਕਾਫੀ ਜ਼ਿਆਦਾ ਹੈ। ਕਰੀਨਾ ਕਪੂਰ ਨੇ ਹੁਣ ਤੱਕ ਜਿੰਨੀਆਂ ਵੀ ਫਿਲਮਾਂ ‘ਚ ਕੰਮ ਕੀਤਾ ਹੈ ਉਹ ਸਭ ਸੁਪਰਹਿੱਟ ਸਾਬਿਤ ਹੋਈਆਂ ਹਨ। ਕਰੀਨਾ ਨੇ ਹੁਣ ਤੱਕ ਤਿੰਨੋ ਖਾਨਜ਼ ਨਾਲ ਕੰਮ ਕੀਤਾ ਹੈ।