ਅਮਰੀਕਾ ਦੀ ਪਹਿਲੀ ਮਹਿਲਾ ਜਿਲ ਬਾਇਡਨ ਫਲੋਰਿਡਾ ਬੀ ਮੁਕਾਬਲੇ ਦੇ ਫਾਈਨਲ ’ਚ ਬੱਚਿਆਂ ਦਾ ਉਤਸ਼ਾਹ ਵਧਾਉਣ ਲਈ ਪਹੁੰਚਣਗੇ। ਇਹ ਜਾਣਕਾਰੀ ਵ੍ਹਾਈਟ ਹਾਊਸ ਨੇ ਦਿੱਤੀ ਹੈ। ਅਮਰੀਕਾ ’ਚ ਪਿਛਲੇ 20 ਸਾਲ ਤੋਂ ਹੋਣ ਵਾਲੇ ਮਿਆਰੀ ਮੁਕਾਬਲੇ ’ਚ ਭਾਰਤੀ ਮੂਲ ਦੇ ਬੱਚਿਆਂ ਦਾ ਦਬਦਬਾ ਰਹਿੰਦਾ ਹੈ। ਇਸ ਵਾਰੀ ਵੀ ਫਾਈਨਲ ਮੁਕਾਬਲੇ ਲਈ ਚੁਣੇ ਗਏ 11 ਬੱਚਿਆਂ ’ਚੋਂ ਨੌ ਬੱਚੇ ਭਾਰਤੀ-ਅਮਰੀਕੀ ਹਨ।
ਵ੍ਹਾਈਟ ਹਾਊਸ ਨੇ ਕਿਹਾ ਕਿ ਸਪੈਲਿੰਗ ਬੀ ਮੁਕਾਬਲੇ ਦਾ ਫਾਈਨਲ ਹੋਣ ਤੋਂ ਤੁਰੰਤ ਬਾਅਦ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਜੇਤੂ ਬੱਚਿਆਂ ਤੇ ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਕਰਨਗੇ।
ਬਾਇਡਨ ਪਹਿਲਾ 2009 ’ਚ ਸਪੈਲਿੰਗ ਬੀ ਮੁਕਾਬਲੇ ’ਚ ਹਾਜ਼ਰ ਰਹੇ ਹਨ। ਇਹ ਮੁਕਾਬਲਾ ਵਾਸ਼ਿੰਗਟਨ ’ਚ ਹੋਇਆ ਸੀ। ਸਪੈਲਿੰਗ ਬੀ ਮੁਕਾਬਲਾ ਪਿਛਲੇ ਸਾਲ ਕੋਰੋਨਾ ਦੇ ਕਾਰਨ ਨਹੀਂ ਹੋ ਸਕਿਆ ਸੀ। ਦੂਜੀ ਆਲਮੀ ਜੰਗ ਦੇ ਬਾਅਦ ਇਹ ਦੂਜਾ ਮੌਕਾ ਸੀ ਜਦੋਂ ਇਹ ਮੁਕਾਬਲਾ ਨਹੀਂ ਹੋ ਸਕਿਆ। ਇਸ ਵਾਰੀ ਮੁਕਾਬਲਾ ਆਰਲੈਂਡੋ ਦੇ ਵਾਲਟ ਡਿਜ਼ਨੀ ਵਰਲਡ ਰਿਜ਼ਾਰਟ ’ਚ ਹੋ ਰਿਹਾ ਹੈ। ਸਪੈਲਿੰਗ ਬੀ ਸ਼ਬਦਾਂ ਦਾ ਇਕ ਮੁਕਾਬਲਾ ਹੈ, ਜਿਸ ਵਿਚ ਬੱਚਿਆਂ ਤੋਂ ਅੰਗਰੇਜ਼ੀ ਸ਼ਬਦਾਂ ਬਾਰੇ ਪੁੱਛਿਆ ਜਾਂਦਾ ਹੈ।
![](https://www.preetnama.com/wp-content/uploads/2021/07/07_07_2021-07_07_2021-jill_biden_21807054_8911505.jpg)