Diwali 2024: ਸਰਕਾਰ ਦੇ ਇਕ ਫੈਸਲੇ ਨਾਲ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਗਿਰਾਵਟ, ਪੰਪ ਮਾਲਕਾਂ ਨੂੰ ਮਿਲੀ ਦੀਵਾਲੀ ‘ਤੇ ਖੁਸ਼ਖਬਰੀ ਸਰਕਾਰੀ ਤੇਲ ਕੰਪਨੀਆਂ ਨੇ ਕੁਝ ਰਾਜਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਢੋਆ-ਢੁਆਈ ਦੀ ਅੰਤਰਰਾਜੀ ਲਾਗਤ ਨੂੰ ਅਨੁਕੂਲ ਕਰਨ ਦਾ ਫੈਸਲਾ ਕੀਤਾ ਹੈ। ਇਸ ਕਾਰਨ ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਕੁਝ ਉੱਤਰ-ਪੂਰਬੀ ਰਾਜਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਮੀ ਆਈ ਹੈ। ਦੇਸ਼ ‘ਚ ਇਸ ਸਮੇਂ ਕਰੀਬ 88 ਹਜ਼ਾਰ ਪੈਟਰੋਲ ਪੰਪ ਹਨ ਅਤੇ ਉਨ੍ਹਾਂ ਵੱਲੋਂ ਕਮਿਸ਼ਨ ਵਧਾਉਣ ਦੀ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ।
ਜਾਗਰਣ ਬਿਊਰੋ, ਨਵੀਂ ਦਿੱਲੀ : ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ਦੀਆਂ ਕੀਮਤਾਂ ਘੱਟ ਹੋਣ ਦੇ ਬਾਵਜੂਦ ਤੇਲ ਕੰਪਨੀਆਂ ਬੇਸ਼ੱਕ ਆਮ ਲੋਕਾਂ ਨੂੰ ਇਸਦਾ ਫ਼ਾਇਦਾ ਨਾ ਦੇ...