37.76 F
New York, US
February 7, 2025
PreetNama
ਸਮਾਜ/Social

2050 ‘ਚ ਡੂਬ ਸਕਦੀ ਹੈ ਮੁੰਬਈ, ਰਿਪੋਰਟ ‘ਚ ਹੋਇਆ ਖੁਲਾਸਾ

ਵਾਸ਼ਿੰਗਟਨ: ਦੁਨੀਆ ਦੇ ਸਭ ਤੋਂ ਵੱਡੇ ਅਤੇ ਸੰਘਣੀ ਆਬਾਦੀ ਵਾਲੇ ਸ਼ਹਿਰਾਂ ‘ਚ ਇੱਕ ਅਤੇ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ‘ਤੇ 2050 ਤਕ ਡੂੱਬਣ ਦਾ ਖ਼ਤਰਾ ਮੰਡਰਾ ਰਿਹਾ ਹੈ। ਵਧਦੇ ਸਮੂਦਰੀ ਜਲਪੱਧਰ ਦੇ ਪ੍ਰਭਾਅ ‘ਤੇ ਇੱਕ ਅਧਿਐਨ ਕੀਤਾ ਗਿਆ ਜਿਸ ਦੇ ਤੱਥ ਸਾਹਮਣੇ ਆਏ ਹਨ। ਇਸ ‘ਚ ਕਿਹਾ ਗਿਆ ਹੈ ਕਿ ਭਾਰਤ ਅਤੇ ਹੋਰ ਏਸ਼ੀਆਈ ਦੇਸ਼ ‘ਚ ਪ੍ਰੋਜੈਕਟੇਡ ਹਾਈ ਟਾਈਡ ਲਾਈਨ ਤੋਂ ਹੇਠ ਰਹਿਣ ਵਾਲੀ ਆਬਾਦੀ ‘ਚ ਇਸ ਸਦੀ ਦੇ ਆਖਰ ਤਕ ਪੰਜ ਤੋਂ ਦੱਸ ਗੁਣਾ ਵਾਧਾ ਦੇਖਿਆ ਜਾ ਸਕਦਾ ਹੈ।

ਮੰਗਲਵਾਰ ਨੂੰ ਨੇਚਰ ਕਮਯੂਨਿਕੇਸ਼ਨ ਜਨਰਲ ‘ਚ ਪ੍ਰਕਾਸ਼ਿਤ ਇਸ ਸਟਡੀ ‘ਚ ਭਵਿੱਖ ‘ਚ ਜਲ ਪੱਧਰ ‘ਚ ਹੋਣ ਵਾਲੇ ਵਾਧੇ ਦੇ ਨਾਲ ਵਿਸ਼ਵ ਦੇ ਵੱਡੇ ਹਿੱਸਿਆਂ ‘ਚ ਆਬਾਦੀ ਦੀ ਘਣਤਾ ‘ਚ ਵਾਧੇ ਦੇ ਮੌਜੂਦਾ ਅੰਦਾਜ਼ੇ ਨੂੰ ਦਰਸ਼ਾਇਆ ਗਿਆ ਹੈ। ਰਿਪੋਰਟ ‘ਚ ਕਿਹਾ ਗਿਆ ਹੈ, “ਕਈਂ ਦੀਪਾਂ ‘ਤੇ ਬਣੇ ਸ਼ਹਿਰਾਂ ਦੇ ਇਤਿਹਾਸਕ ਕੇਂਦਰ ਦੇ ਮੱਧ ਹਿੱਸੇ ‘ਤੇ ਇਸ ਦਾ ਖ਼ਤਰਾ ਜ਼ਿਆਦਾ ਹੈ”। ਇਸ ਖ਼ਬਰ ਦੇ ਮੈਪ ਦੀ ਇੱਕ ਸੀਰੀਜ਼ ਵੀ ਪ੍ਰਕਾਸ਼ਿਤ ਕੀਤੀ ਗਈ ਹੈ ਜਿਸ ‘ਚ ਮੁੰਬਈ ਦੇ ਨਾਲ ਬੈਂਕਾਕ ੳਤੇ ਸ਼ੰਘਾਈ ਦੇ ਵੀ ਕੁਝ ਹਿੱਸਿਆਂ ਨੂੰ 2050 ਤਕ ਡੂੱਬਦਾ ਹੋਇਆ ਦਿਖਾਇਆ ਗਿਆ ਹੈ।

ਇਸ ਸ਼ੋਧ ਅਮਰੀਕਾ ‘ਚ ‘ਕਲਾਈਮੇਟ ਸੈਂਟ੍ਰਲ’ ਦੇ ਸਕੌਟ ਏ ਕਲਪ ਅਤੇ ਬੇਂਜਾਮਿਨ ਐਚ ਸਟ੍ਰੋਸ ‘ਚ ਪ੍ਰਕਾਸ਼ਿਤ ਹੋਇਆ ਹੈ। ਕਲਾਈਮੈਟ ਸੈਂਟ੍ਰਲ ਇੱਕ ਗੈਰ ਲਾਭਕਾਰੀ ਸਮਾਚਾਰ ਸੰਗਠਨ ਹੈ ਜਿਸ ‘ਚ ਵਿਿਗਆਨੀਕ ਅਤੇ ਪੱਤਰਕਾਰ ਜੁੜੇ ਹਨ ਜੋ ਜਲਵਾਯੂ ਵਿਿਗਆਨ ਦਾ ਆਕਲਨ ਕਰਦੇ ਹਨ।

ਇਸ ਰਿਸਰਚ ‘ਚ ਰਿਹ ਵੀ ਕਿਹਾ ਗਿਆ ਹੈ ਕਿ ਸਾਲ 2050 ਤਕ 34 ਕਰੋੜ ਲੋਕ ਅਜਿਹੀ ਥਾਂਵਾਂ ‘ਤੇ ਰਹਿ ਰਹੇ ਹੋਣਗੇ ਜੋ ਸਾਲਾਨਾ ਹੜ੍ਹ ਦੇ ਪਾਣੀ ‘ਚ ਡੂੱਬ ਜਾਵੇਗੀ ਜਦਕਿ ਇਸ ਸਦੀ ਦੇ ਅੰਤ ਤਕ ਇਹ ਗਿਣਤੀ 63 ਕਰੋੜ ਹੋ ਜਾਵੇਗੀ।

Related posts

ਭਾਰਤ ਦੀ ਅਰਥਵਿਵਸਥਾ ਨੂੰ ਲੈ ਕੇ ਸੀਤਾਰਮਨ ਨੇ ਕਿਹਾ – ਭਾਰਤ ਸਭ ਤੋਂ ਤੇਜ਼ੀ ਨਾਲ …

On Punjab

ਚੰਡੀਗੜ੍ਹ: ਮੁੜ ਵਸੇਬਾ ਕਲੋਨੀਆਂ ਦੇ ਵਸਨੀਕਾਂ ਨੂੰ ਨਹੀਂ ਮਿਲਣਗੇ ਮਾਲਕੀ ਹੱਕ

On Punjab

ਭਾਰਤ ਲਈ ਝਟਕਾ, ਸੱਟ ਲੱਗਣ ਕਾਰਨ ਬੁਮਰਾਹ ਨੇ ਮੈਦਾਨ ਛੱਡਿਆ

On Punjab