32.63 F
New York, US
February 6, 2025
PreetNama
ਸਿਹਤ/Health

2050 ਤਕ ਦੁਨੀਆ ਦੀ ਅੱਧੀ ਆਬਾਦੀ ਨੂੰ ਸਾਫ ਦੇਖਣ ਲਈ ਐਨਕਾਂ ਦੀ ਪਵੇਗੀ ਲੋੜ, ਖੋਜ ‘ਚ ਹੋਇਆ ਵੱਡਾ ਖੁਲਾਸਾ

2050 ਤਕ ਦੁਨੀਆ ਦੀ ਅੱਧੀ ਆਬਾਦੀ ਨੂੰ ਐਨਕਾਂ ਦੀ ਲੋੜ ਪਵੇਗੀ। ਇਕ ਤਾਜ਼ਾ ਖੋਜ ‘ਚ ਇਹ ਗੱਲ ਸਾਹਮਣੇ ਆਈ ਹੈ। ਖੋਜੀਆਂ ਦਾ ਮੰਨਣਾ ਹੈ ਕਿ ਦੁਨੀਆ ਭਰ ਦੇ ਲੋਕਾਂ ਦੇ ਸਮਾਰਟਫੋਨ ਤੇ ਟੈਬਲੇਟ ਦੇ ਆਦੀ ਹੋਣ ਕਾਰਨ ਆਉਣ ਵਾਲੇ ਸਮੇਂ ‘ਚ ਲੋਕਾਂ ਦੀਆਂ ਅੱਖਾਂ ‘ਤੇ ਅਸਰ ਪਵੇਗਾ ਅਤੇ ਉਨ੍ਹਾਂ ਨੂੰ ਐਨਕਾਂ ਦੀ ਲੋੜ ਪਵੇਗੀ।

ਖੋਜਕਰਤਾਵਾਂ ਮੁਤਾਬਕ ਫੋਨ ਤੇ ਟੈਬਲੇਟ ਦੀ ਜ਼ਿਆਦਾ ਵਰਤੋਂ ਕਾਰਨ ਲੋਕਾਂ ‘ਚ ਦੇਖਣ ਦੀ ਸਮਰੱਥਾ ‘ਚ ਕਮੀ ਜਾਂ ਮਾਈਓਪਿਆ ਦਾ ਖਤਰਾ 30 ਫੀਸਦ ਤਕ ਵਧ ਗਿਆ ਹੈ। ਉੱਥੇ ਹੀ ਜਿਹੜੇ ਲੋਕ ਲੈਪਟਾਪ ਜਾਂ ਕੰਪਿਊਟਰ ਦੀ ਜ਼ਿਆਦਾ ਵਰਤੋਂ ਕਰਦੇ ਹਨ, ਉਨ੍ਹਾਂ ‘ਚ ਇਹ ਖਤਰਾ 80 ਫੀਸਦੀ ਤਕ ਵਧ ਜਾਂਦਾ ਹੈ। ਇਸ ਖੋਜ ਵਿੱਚ ਸ਼ਾਮਲ ਐਂਗਲੀਆ ਰਸਕਿਨ ਯੂਨੀਵਰਸਿਟੀ ਦੇ ਨੇਤਰ ਵਿਗਿਆਨ ਵਿਭਾਗ ਦੇ ਪ੍ਰੋਫੈਸਰ ਰੂਪਰਟ ਬੋਰਨ ਅਨੁਸਾਰ, ਇਹ ਅਧਿਐਨ ਤਿੰਨ ਮਹੀਨੇ ਤੋਂ ਲੈ ਕੇ 33 ਸਾਲ ਤਕ ਦੇ ਨੌਜਵਾਨਾਂ ‘ਚ ਕੀਤਾ ਗਿਆ ਸੀ।

ਸਮਾਰਟ ਡਿਵਾਈਸ ਤੇ Myopia ‘ਤੇ ਹੋਏ ਤਿੰਨ ਹਜ਼ਾਰ ਤੋਂ ਜ਼ਿਆਦਾ ਅਧਿਐਨਾਂ ‘ਤੇ ਰਿਸਰਚ ਕੀਤੀ

The Lancet Digital Health Journal ‘ਚ ਛਪੇ ਇਸ ਖੋਜ ਪੱਤਰ ਮੁਤਾਬਕ ਖੋਜੀਆਂ ਨੇ ਸਮਾਰਟ ਡਿਵਾਈਸ ਦੇ ਇਸਤੇਮਾਲ ਤੇ ਉਸ ਨਾਲ ਅੱਖਾਂ ‘ਤੇ ਪੈਣ ਵਾਲੇ ਅਸਰ ‘ਤੇ ਹੋਏ 3,000 ਤੋਂ ਜ਼ਿਆਦਾ ਅਧਿਐਨਾਂ ‘ਤੇ ਰਿਸਰਚ ਕੀਤੀ।

ਇਸ ਰਿਸਰਚ ‘ਚ Anglia Ruskin University ਦੇ Ophthalmology ਵਿਭਾਗ ਦੇ ਪ੍ਰੋਫੈਸਰ Rupert Bourne ਤੋਂ ਇਲਾਵਾ Centre for Eye Research Australia ਦੇ ਮਾਹਿਰ ਵੀ ਸ਼ਾਮਲ ਰਹੇ। Anglia Ruskin Unviersity ਮੁਤਾਬਕ ਲਾਕਡਾਊਨ ਕਾਰਨ ਪੂਰੀ ਦੁਨੀਆ ‘ਚ ਲੋਕਾਂ ਦਾ ਸਕ੍ਰੀਨ ‘ਤੇ ਖਰਚ ਹੋਣ ਵਾਲਾ ਸਮਾਂ ਵਧ ਗਿਆ ਹੈ। ਇਸ ਦਾ ਸਿੱਧਾ ਅਸਰ ਅੱਖਾਂ ‘ਤੇ ਪਿਆ ਹੈ। ਸਭ ਤੋਂ ਜ਼ਿਆਦਾ ਅਸਰ ਬੱਚਿਆਂ ਦੀਆਂ ਅੱਖਾਂ ‘ਤੇ ਪਿਆ ਹੈ।

ਆਨਲਾਈਨ ਕਲਾਸਾਂ ਕਾਰਨ ਮਾਪੇ ਵੀ ਬੱਚੇ ਨੂੰ ਜ਼ਿਆਦਾ ਸਮਾਂ ਆਨਲਾਈਨ ਰਹਿਣ ਲਈ ਜ਼ੋਰ ਦਿੰਦੇ ਹਨ। ਖੋਜ ‘ਚ ਮਿਲੇ ਅੰਕੜਿਆਂ ਮੁਤਾਬਕ ਬ੍ਰਿਟੇਨ ‘ਚ ਰਹਿਣ ਵਾਲੇ ਤਿੰਨ ‘ਚੋਂ ਸਿਰਫ ਇਕ ਵਿਅਕਤੀ ‘ਤੇ ਇਸ ਦਾ ਅਸਰ ਹੋਇਆ ਹੈ।

ਮਾਹਿਰਾਂ ਮੁਤਾਬਕ, ਸਕ੍ਰੀਨ ਟਾਈਮ ਵਧਣ ਨਾਲ ਭਾਰਤ ਸਮੇਤ ਏਸ਼ੀਆ ‘ਚ ਰਹਿਣ ਵਾਲੇ ਲੋਕਾਂ ਦੀਆਂ ਅੱਖਾਂ ‘ਤੇ ਸਭ ਤੋਂ ਜ਼ਿਆਦਾ ਅਸਰ ਪਵੇਗਾ ਕਿਉਂਕਿ ਦੁਨੀਆ ਦੀ ਸਭ ਤੋਂ ਵੱਡੀ ਆਬਾਦੀ ਇੱਥੇ ਰਹਿੰਦੀ ਹੈ। ਇਸ ਦੇ ਨਾਲ ਹੀ ਅੱਖਾਂ ‘ਤੇ ਸਭ ਤੋਂ ਜ਼ਿਆਦਾ ਅਸਰ ਕਿੱਥੇ ਹੋਵੇਗਾ, ਇਸ ਗੱਲ ਤੋਂ ਇਹ ਵੀ ਸਮਝਿਆ ਜਾ ਸਕਦਾ ਹੈ ਕਿ ਜਿਸ ਦੇਸ਼ ‘ਚ ਸਭ ਤੋਂ ਜ਼ਿਆਦਾ ਸਮਾਰਟਫੋਨ ਹੋਣਗੇ, ਉੱਥੋਂ ਦੇ ਲੋਕਾਂ ਦੀਆਂ ਅੱਖਾਂ ‘ਤੇ ਸਭ ਤੋਂ ਜ਼ਿਆਦਾ ਅਸਰ ਹੋਵੇਗਾ।

ਕੀ ਹੈ ਮਾਇਓਪੀਆ

ਮਾਇਓਪੀਆ ਦੀ ਬਿਮਾਰੀ ‘ਚ ਮਰੀਜ਼ ਨੂੰ ਦੂਰ ਦੀਆਂ ਚੀਜ਼ਾਂ ਸਾਫ਼ ਨਹੀਂ ਦਿਖਾਈ ਦਿੰਦੀਆਂ। ਸਾਇੰਸ ਦੀ ਭਾਸ਼ਾ ‘ਚ ਕਹੀਏ ਤਾਂ ਇਸ ਬਿਮਾਰੀ ‘ਚ ਕੋਈ ਆਬਜੈਕਟ 2 ਮੀਟਰ ਜਾਂ 6.6 ਫੁੱਟ ਦੀ ਦੂਰੀ ‘ਤੇ ਮੌਜੂਦ ਹੈ, ਤਾਂ ਉਹ ਸਾਨੂੰ ਧੁੰਦਲਾ ਨਜ਼ਰ ਆਉਂਦਾ ਹੈ।

ਇਲਾਜ ਕੀ ਹੈ

ਇਸ ਬਿਮਾਰੀ ‘ਚ ਅੱਖਾਂ ‘ਚ ਜਾਣ ਵਾਲੀ ਰੋਸ਼ਨੀ ਰੈਟੀਨਾ ‘ਤੇ ਕੇਂਦ੍ਰਿਤ ਨਹੀਂ ਹੁੰਦੀ। ਇਸ ਕਾਰਨ ਤਸਵੀਰਾਂ ਧੁੰਦਲੀਆਂ ਦਿਖਾਈ ਦਿੰਦੀਆਂ ਹਨ। ਇਸ ਬਿਮਾਰੀ ਨੂੰ ਠੀਕ ਕਰਨ ਲਈ ਐਨਕਾਂ, ਕਾਂਟੈਕਟ ਲੈਨਜ਼ ਜਾਂ ਰਿਫ੍ਰੈਕਟਿਵ ਸਰਜਰੀ ਨਾਲ ਅੱਖਾਂ ਦੀ ਰੌਸ਼ਨੀ ਠੀਕ ਕੀਤੀ ਜਾ ਸਕਦੀ ਹੈ। ਤੁਹਾਡੀਆਂ ਐਨਕਾਂ ਤੇ ਕਾਂਟੈਕਟ ਲੈਨਜ਼ਾਂ ਦਾ ਨੰਬਰ ਇਸ ਆਧਾਰ ‘ਤੇ ਤੈਅ ਕੀਤਾ ਜਾਂਦਾ ਹੈ ਕਿ ਤੁਹਾਡੀਆਂ ਅੱਖਾਂ ਮਾਇਓਪਿਆ ਨਾਲ ਕਿੰਨੀਆਂ ਕੁ ਪ੍ਰਭਾਵਿਤ ਹੁੰਦੀਆਂ ਹਨ।

Related posts

Happy Father’s Day : ਸੁਪਨਿਆਂ ’ਚ ਰੰਗ ਭਰਦੈ ਪਿਤਾ

On Punjab

ਦੇਸ਼ ’ਚ ਬੀਤੇ 24 ਘੰਟੇ ’ਚ ਮਿਲੇ 10753 ਨਵੇਂ ਮਾਮਲੇ, ਕੋਰੋਨਾ ਦੇ ਸਰਗਰਮ ਮਾਮਲੇ 54 ਹਜ਼ਾਰ ਨੇੜੇ ਪੁੱਜੇ, 27 ਦੀ ਮੌਤ

On Punjab

ਕੋਰੋਨਾ ਦੀ ਨਵੀਂ ਰਿਸਰਚ ‘ਚ ਹੈਰਾਨ ਕਰਨ ਵਾਲਾ ਖ਼ੁਲਾਸਾ! 9 ਦਿਨ ਬਾਅਦ ਕੋਰੋਨਾ ਫੈਲਣ ਦਾ ਖ਼ਤਰਾ ਨਹੀਂ

On Punjab