ਸੂਰਜ ਢੱਲਦੇ ਹੀ ਪੱਛਮੀ ਆਸਮਾਨ ‘ਚ ਰਿੰਗ ਵਾਲਾ ਸੁੰਦਰ ਗ੍ਰਹਿ ਸੈਟਰਨ (ਸ਼ਨੀ) ਤੇ ਸਭ ਤੋਂ ਵਿਸ਼ਾਲ ਗ੍ਰਹਿ ਜੁਪੀਟਰ (ਗੁਰੂ) ਨੂੰ ਜੋੜੀ ਬਣਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਹਰ ਸ਼ਾਮ ਨੂੰ ਇਹ ਨਜ਼ਦੀਕੀ ਵੱਧਦੀ ਨਜ਼ਰ ਆਵੇਗੀ। 21 ਦਸੰਬਰ ਨੂੰ ਇਸ ਸਾਲ ਦੀ ਸਭ ਤੋਂ ਲੰਬੀ ਰਾਤ ਹੋਵੇਗੀ, ਤਦ ਇਹ ਦੋਵੇਂ ਗ੍ਰਹਿ 0.1 ਡਿਗਰੀ ਦੀ ਦੂਰੀ ‘ਤੇ ਇਕ-ਦੂਜੇ ਨੂੰ ਮਿਲਦੇ ਦਿਸਣਗੇ। ਵੈਸੇ ਦੋਵਾਂ ਗ੍ਰਹਾਂ ਦੀ ਨਜ਼ਦੀਕੀ ਨੂੰ ਤੁਸੀਂ ਅੱਜ ਸ਼ਾਮ ਤੋਂ ਹੀ ਆਕਾਸ਼ ‘ਚ ਦੇਖ ਸਕਦੇ ਹੋ।ਰਾਸ਼ਟਰੀ ਐਵਾਰਡ ਪ੍ਰਾਪਤ ਵਿਗਿਆਨ ਪ੍ਰਸਾਰਕ ਸਾਰਿਕਾ ਘਾਰੂ ਨੇ ਦੱਸਿਆ ਕਿ ਦੋਵੇਂ ਵੱਡੇ ਗ੍ਰਹਾਂ ਦੇ ਕੋਲ ਦਿਸਣ ਦੀ ਇਹ ਖਗੋਲੀ ਘਟਨਾ ‘ਗ੍ਰੇਟ ਕੰਜਕਸ਼ਨ’ ਕਹਿਲਾਉਂਦੀ ਹੈ। ਪੁਰਣਿਮਾ ਦਾ ਚੰਦਰਮਾ ਜਿੰਨਾ ਵੱਡਾ ਦਿਸਦਾ ਹੈ, ਉਸਦਾ ਪੰਚਾਂਗ ਭਾਗ ਹੀ ਉਨ੍ਹਾਂ ਦੇ ਵਿਚਲੀ ਦੂਰੀ ਰਹਿ ਜਾਵੇਗੀ। ਸਾਰਿਕਾ ਨੇ ਅੱਗੇ ਦੱਸਿਆ ਕਿ ਗੈਲੀਲਿਓ ਦੁਆਰਾ ਉਸਦਾ ਪਹਿਲਾਂ ਟੈਲੀਸਕੋਪ ਬਣਾਏ ਜਾਣ ਦੇ 14 ਸਾਲ ਮਗਰੋਂ ਬਾਅਦ 1623 ‘ਚ ਇਹ ਦੋਵੇਂ ਗ੍ਰਹਿ ਇੰਨੇ ਨੇੜੇ ਆਏ ਸੀ, ਉਸਤੋਂ ਬਾਅਦ ਇਸਦਾ ਨਜ਼ਦੀਕੀ ਕੰਜਕਸ਼ਨ ਹੁਣ ਦਿਸਣ ਜਾ ਰਿਹਾ ਹੈ।
ਕੀ ਹੁੰਦਾ ਹੈ ‘ਗ੍ਰੇਟ ਕੰਜਕਸ਼ਨ’
ਸਾਰਿਕਾ ਨੇ ਦੱਸਿਆ ਕਿ ਸੌਰ ਮੰਡਲ ਦਾ ਪੰਜਵਾਂ ਗ੍ਰਹਿ ਜੁਪੀਟਰ ਅਤੇ ਛੇਵਾਂ ਗ੍ਰਹਿ ਸੈਟਰਨ ਲਗਾਤਾਰ ਸੂਰਜ ਦੀ ਪਰਿਕਰਮਾ ਕਰਦਾ ਰਹਿੰਦਾ ਹੈ। ਜੁਪੀਟਰ ਦੀ ਇਕ ਪਰਿਕਰਮਾ ਲਗਪਗ 11.86 ਸਾਲ ‘ਚ ਹੋ ਪਾਉਂਦੀ ਹੈ ਤਾਂ ਸੈਟਰਨ ਨੂੰ ਇਕ ਚੱਕਰ ਪੂਰਾ ਕਰਨ ‘ਚ ਲਗਪਗ 29.5 ਸਾਲ ਲੱਗ ਜਾਂਦੇ ਹਨ। ਪਰਿਕਰਮਾ ਸਮੇਂ ਦੇ ਇਸ ਅੰਤਰ ਕਾਰਨ ਲਗਪਗ 19.6 ਸਾਲ ‘ਚ ਇਹ ਦੋਵੇਂ ਗ੍ਰਹਿ ਆਕਾਸ਼ ‘ਚ ਇਕੱਠੇ ਦਿਸਣ ਲੱਗਦੇ ਹਨ, ਜਿਸਨੂੰ ਗ੍ਰੇਟ ਕੰਜਕਸ਼ਨ ਕਹਿੰਦੇ ਹਨ।ਅੱਜ ਸ਼ਾਮ ਤੋਂ ਹੀ ਇਸੀ ਤਰ੍ਹਾਂ ਪਛਾਣੋ ਗੁਰੂ ਅਤੇ ਸ਼ਨੀ ਨੂੰ
ਸਾਰਿਕਾ ਨੇ ਜਾਣਕਾਰੀ ਦਿੱਤੀ ਕਿ ਸੂਰਜ ਦੇ ਢੱਲਣ ‘ਤੇ ਦੱਖਣ ਵੱਲ ਚਿਹਰਾ ਕਰਕੇ ਖੜ੍ਹੇ ਹੋ ਜਾਓ। ਹੁਣ ਆਪਣੀ ਨਜ਼ਰ ਪੱਛਮੀ ਆਕਾਸ਼ ਵੱਲ ਕਰੋ ਤਾਂ ਦੇਖੋਗੇ ਕਿ ਗ੍ਰਹਿ ਇਕ-ਦੂਸਰੇ ਨਾਲ ਜੋੜੀ ਬਣਾਏ ਨਜ਼ਰ ਆ ਰਹੇ ਹਨ। ਇਸ ‘ਚ ਵੱਡਾ ਚਮਤਕਾਰ ਗ੍ਰਹਿ ਜੁਪੀਟਰ ਹੈ ਤਾਂ ਉਸਦੇ ਨਾਲ ਦਾ ਗ੍ਰਹਿ ਥੋੜ੍ਹਾ ਘੱਟ ਚਮਕਦਾਰ ਸ਼ਨੀ ਗ੍ਰਹਿ ਹੈ। ਰਾਤ ਲਗਪਗ ਅੱਠ ਵਜੇ ਇਹ ਜੋੜੀ ਅਸਤ ਹੋ ਜਾਂਦੀ ਹੈ।
ਪਿਛਲਾ ਕੰਜਕਸ਼ਨ : 31 ਮਈ 2000 – ਸੂਰਜ ਦੇ ਨੇੜੇ ਹੋਣ ਕਾਰਨ ਇਸਨੂੰ ਠੀਕ ਤਰ੍ਹਾਂ ਨਾਲ ਨਹੀਂ ਦੇਖਿਆ ਜਾ ਸਕਦਾ।
ਅਗਲਾ ਕੰਜਕਸ਼ਨ : 5 ਨਵੰਬਰ 2040, 10 ਅਪ੍ਰੈਲ 2060, 15 ਮਾਰਚ 2080 ਜੋ ਕਿ 21 ਦਸੰਬਰ 2020 ਨੂੰ ਹੋਣ ਵਾਲੇ ਕੰਜਕਸ਼ਨ ਦੇ ਬਰਾਬਰ ਹੋਵੇਗਾ।