PreetNama
ਖਬਰਾਂ/News

22 ਜਨਵਰੀ ਨੂੰ ਅੰਮ੍ਰਿਤਸਰ ਪੁੱਜਣਗੇ ਰਾਜਨਾਥ

ਜਲੰਧਰ: ਰਾਜ ਸਭਾ ਮੈਂਬਰ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਦੱਸਿਆ ਕਿ ਇੰਟੀਗ੍ਰੇਟਡ ਚੈੱਕ ਪੋਸਟ ਉੱਤੇ ਹੋਏ ਨਵੇਂ ਨਿਰਮਾਣ ਦਾ ਉਦਘਾਟਨ ਕਰਨ ਲਈ 22 ਜਨਵਰੀ ਨੂੰ ਦੇਸ਼ ਦੇ ਗ੍ਰਹਿ ਮੰਤਰੀ ਰਾਜ ਨਾਥ ਸਿੰਘ ਅੰਮ੍ਰਿਤਸਰ ਆਉਣਗੇ। ਇਹ ਗੱਲ ਉਨ੍ਹਾਂ ਪ੍ਰੈੱਸ ਕਾਨਫਰੰਸ ਦੌਰਾਨ ਆਖੀ।

ਮਲਿਕ ਨੇ ਦੱਸਿਆ ਕਿ 22 ਨੂੰ ਬਾਰਡਰ ਸੁਰੱਖਿਆ ਸੈਨਾ ਦੀ ਰਿਹਾਇਸ਼ ਦੇ ਨਿਰਮਾਣ ਦਾ ਵੀ ਨੀਂਹ ਪੱਥਰ ਰੱਖਿਆ ਜਾਵੇਗਾ। ਮੁਸਾਫ਼ਰਾਂ ਦੇ ਲਾਂਘੇ ਲਈ ਵੀ ਵੱਖਰੇ ਗੇਟ ਦਾ ਉਦਘਾਟਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਆਈਸੀਪੀ ਰਾਹੀਂ ਪਾਕਿਸਤਾਨ ਨਾਲ 5 ਹਜ਼ਾਰ ਕਰੋੜ ਦਾ ਕਾਰੋਬਾਰ ਹੋ ਰਿਹਾ ਹੈ। ਹੁਣ ਨਵੀਆਂ ਸਹੂਲਤਾਂ ਨਾਲ ਵਪਾਰ ਵਿੱਚ ਕਈ ਗੁਣਾ ਵਾਧਾ ਹੋਵੇਗਾ।

Related posts

ਨਹਿਰੂ ਯੁਵਾ ਕੇਂਦਰ ਫਿਰੋਜ਼ਪੁਰ ਸੀਨੀਅਰ ਲੇਖਾਕਾਰ ਗੁਰਦੇਵ ਸਿੰਘ ਜੋਸਨ ਹੋਏ ਸੇਵਾ ਮੁਕਤ

Pritpal Kaur

Karwa Chauth 2023 : ਕਰਵਾ ਚੌਥ ਦੇ ਵਰਤ ਤੋਂ ਬਾਅਦ ਪੇਟ ਖ਼ਰਾਬ ਹੋਣ ਤੋਂ ਬਚਣ ਲਈ, ਰਾਤ ​ਦੇ ਖਾਣੇ ਲਈ ਤਿਆਰ ਕਰੋ ਇਹ ਹੈਲਦੀ ਪਕਵਾਨ

On Punjab

ਸ਼ੇਅਰ ਬਜ਼ਾਰ: ਲਗਾਤਾਰ ਦੂਜੇ ਦਿਨ ਰਹੀ ਤੇਜ਼ੀ, ਸੈਂਸੈਕਸ 362 ਅੰਕ ਚੜ੍ਹਿਆ

On Punjab