PreetNama
ਸਮਾਜ/Social

26 ਸਾਲ ਬਾਅਦ ਅਕਤੂਬਰ ਮਹੀਨੇ ਏਨਾ ਘੱਟ ਤਾਪਮਾਨ, 1994 ਮਗਰੋਂ ਇਸ ਵਾਰ ਪਏਗੀ ਸਭ ਤੋਂ ਜ਼ਿਆਦਾ ਠੰਡ

ਰਾਜਧਾਨੀ ‘ਚ ਅਕਤੂਬਰ ‘ਚ ਘੱਟੋ ਘੱਟ ਤਾਪਮਾਨ 12.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। 26 ਸਾਲ ਬਾਅਦ ਪਹਿਲੀ ਵਾਰ ਅਜਿਹਾ ਹੋਇਆ ਜਦੋਂ ਏਨਾ ਘੱਟ ਤਾਪਮਾਨ ਅਕਤੂਬਰ ਮਹੀਨੇ ਦਰਜ ਕੀਤਾ ਗਿਆ ਹੋਵੇ। ਮੌਸਮ ਵਿਭਾਗ ਦੇ ਮੁਤਾਬਕ ਆਮ ਤੌਰ ‘ਤੇ ਇਸ ਮਹੀਨੇ ਤਾਪਮਾਨ 15 ਤੋਂ 16 ਡਿਗਰੀ ਸੈਲਸੀਅਸ ਰਹਿੰਦਾ ਹੈ। ਇਸ ਤੋਂ ਪਹਿਲਾਂ 1994 ‘ਚ ਦਿੱਲੀ ‘ਚ ਏਨਾ ਘੱਟ ਤਾਪਮਾਨ 12.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।

ਪਿਛਲੇ 10 ਸਾਲਾਂ ਚ ਸਭ ਤੋਂ ਘੱਟ ਔਸਤਨ ਘੱਟੋ ਘੱਟ ਤਾਪਮਾਨ 2012 ‘ਚ 18.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।

ਘੱਟੋ ਘੱਟ ਤਾਪਮਾਨ ਦਾ 10 ਡਿਗਰੀ ਤਕ ਘੱਟ ਜਾਵੇਗਾ

ਮੌਸਮ ਵਿਭਾਗ ਦੀ ਵੈਬਸਾਈਟ ਦੇ ਮੁਤਾਬਕ 13 ਨਿਗਰਾਨੀ ਸਟੇਸ਼ਨਾਂ ‘ਚ ਸਭ ਤੋਂ ਘੱਟ ਤਾਪਾਮਨ 12.3 ਡਿਗਰੀ ਸੈਲਸੀਅਸ ਲੋਧੀ ਰੋਡ ‘ਚ ਦਰਜ ਕੀਤਾ ਗਿਆ। ਆਈਐਮਡੀ ਦੇ ਮੁਤਾਬਕ ਰਾਜਧਾਨੀ ‘ਚ ਠੰਡੀਆਂ ਹਵਾਵਾਂ ਕਾਰਨ ਇਹ ਗਿਰਾਵਟ ਦੇਖਣ ਨੂੰ ਮਿਲੀ ਹੈ। ਆਉਣ ਵਾਲੇ ਸਮੇਂ ‘ਚ ਪਹਿਲੀ ਨਵੰਬਰ ਤਕ ਘੱਟੋ ਘੱਟ ਤਾਪਮਾਨ 10 ਡਿਗਰੀ ਤਕ ਘੱਟ ਜਾਵੇਗਾ। ਹਵਾ ਦੀ ਗਤੀ ਮੌਜੂਦਾ ਸਮੇਂ 10 ਕਿਲੋਮੀਟਰ ਪ੍ਰਤੀ ਘੰਟਾ ਹੈ ਜਿਸ ਨਾਲ ਧੁੰਦ ਤੇ ਕੋਰੇ ਦੀ ਸੰਭਾਵਨਾ ਹੈ।

ਦਿੱਲੀ ‘ਚ ਹਵਾ ਗੁਣਵੱਤਾ ਗੰਭੀਰ ਦੇ ਕਰੀਬ

ਦਿੱਲੀ ‘ਚ ਹਵਾ ਗੁਣਵੱਤਾ ਦਾ ਪੱਧਰ ਵੀਰਵਾਰ ਸਵੇਰ ਗੰਭੀਰ ਸ਼੍ਰੇਣੀ ਦੇ ਨੇੜੇ ਪਹੁੰਚ ਗਿਆ। ਹਵਾ ਦੀ ਗਤੀ ਹੌਲੀ ਹੋਣ ਤੇ ਪਰਾਲੀ ਆਦਿ ਸਾੜਨ ਦੀਆਂ ਘਟਨਾਵਾਂ ਵਧਣ ਨਾਲ ਪ੍ਰਦੂਸ਼ਣ ਦੇ ਪੱਧਰ ‘ਚ ਤੇਜ਼ੀ ਦੇਖੀ ਜਾ ਰਹੀ ਹੈ।

Related posts

ਨਸ਼ਿਆਂ ਦੇ ਸਫਾਏ ਲਈ ਮੋਹਰੀ ਭੂਮਿਕਾ ਨਿਭਾਉਣ ਪੰਚਾਇਤਾਂ : ਜੈ ਕ੍ਰਿਸ਼ਨ ਸਿੰਘ ਰੌੜੀ

On Punjab

JNU ਹਿੰਸਾ ਮਾਮਲਾ: ਦਿੱਲੀ ਹਾਈ ਕੋਰਟ ਨੇ ਗੂਗਲ, ਵਟਸਐੱਪ ਨੂੰ ਜਾਰੀ ਕੀਤਾ ਨੋਟਿਸ

On Punjab

ਅਮਰੀਕਾ ’ਚ ਸਿੱਖ ਡਰਾਈਵਰ ’ਤੇ ਜਾਨਲੇਵਾ ਹਮਲਾ, ਪੱਗ ਉਤਾਰੀ, ਅਪਲੋਡ ਵੀਡੀਓ ਨਾਲ ਸਾਹਮਣੇ ਆਇਆ ਘਿਰਣਾ ਅਪਰਾਧ ਦਾ ਮਾਮਲਾ

On Punjab