PreetNama
ਫਿਲਮ-ਸੰਸਾਰ/Filmy

27 ਸਾਲ ਬਾਅਦ ਫਿਰ ਤੁਹਾਡਾ ‘ਦਿਲ ਚੋਰੀ ਕਰਨ’ ਆ ਰਹੀ ਹੈ ਸ਼ਿਲਪਾ ਸ਼ੈੱਟੀ, ਟੀਜ਼ਰ ਦੇਖ ਕੇ ਵੱਧ ਜਾਵੇਗੀ ਧੜਕਣ

ਅਕਸ਼ੈ ਕੁਮਾਰ (Akshay Kumar) ਤੇ ਸ਼ਿਲਪਾ ਸ਼ੈੱਟੀ (Shilpa Shetty) ਦੇ ਸਭ ਤੋਂ ਹਿੱਟ ਗਾਣਾ ਚੁਰਾ ਕੇ ਦਿਲ ਮੇਰਾ (Chura ke dil mera 2.0) 27 ਸਾਲ ਬਾਅਦ ਇਕ ਵਾਰ ਫਿਰ ਰੀਕ੍ਰਿਏਸ਼ਨ ਦੇ ਨਾਲ ਰਿਲੀਜ਼ ਲਈ ਤਿਆਰ ਹੈ। ਦਰਸ਼ਕਾਂ ਨੂੰ ਖੁਸ਼ ਕਰਦੇ ਹੋਏ ਹੰਗਾਮਾ 2 ਦੇ ਨਿਰਮਾਤਾਵਾਂ ਨੇ ਚੁਰਾ ਕੇ ਦਿਲ ਮੇਰਾ 2.0 ਦਾ ਟੀਜ਼ਰ ਇੰਟਰਨੈੱਟ ‘ਤੇ ਜਾਰੀ ਕਰ ਦਿੱਤਾ ਹੈ। ਦਰਸ਼ਕਾਂ ਨੂੰ 90 ਦੇ ਦਹਾਕੇ ‘ਚ ਲੈ ਜਾਂਦੇ ਹੋਏ ਇਸ ਦੇ ਟੀਜ਼ਰ ਨੇ ਬਾਲੀਵੁੱਡ ਪ੍ਰੇਮੀਆਂ ਨੂੰ ਹੋਰ ਜ਼ਿਆਦਾ ਲਈ ਉਤਸ਼ਾਹਤ ਕਰ ਦਿੱਤਾ ਹੈ।

ਇਸ ਤੋਂ ਪਹਿਲਾਂ ਅੱਜ ਸਵੇਰੇ ਮਿਜ਼ਾਨ ਤੇ ਸ਼ਿਲਪਾ ਨੇ ਇਕ ਮਜ਼ੇਦਾਰ ਟਵਿੱਟਰ ਮਜ਼ਾਕ ਜ਼ਰੀਏ ਟੀਜ਼ਰ ਲਾਂਚ ਕੀਤਾ, ਜਿੱਥੇ ਮਿਜ਼ਾਨ ਨੇ ਸ਼ਿਲਪਾ ‘ਤੇ ਕੁਝ ਚੋਰੀ ਕਰਨ ਦਾ ਦੋਸ਼ ਲਗਾਇਆ, ਸ਼ਿਲਪਾ ਨੇ ਜਵਾਬਾਂ ਦੀ ਲੜੀ ਦੇ ਨਾਲ ਜਵਾਬ ਦਿੱਤਾ ਤੇ ਅਖੀਰ ਵਿਚ ਖੁਲਾਸਾ ਹੋਇਆ ਕਿ ਸ਼ਿਲਪਾ ਨੇ ਮਿਜ਼ਾਨ ਦਾ ਦਿਲ ਚੁਰਾਇਆ ਹੈ! ਟੀਜ਼ਰ ਦੇ ਖੁਲਾਸੇ ਤੋਂ ਬਾਅਦ ਇਹ ਮਜ਼ੇਦਾਰ ਮਜ਼ਾਕ ਖ਼ਤਮ ਹੋ ਗਿਆ।

 

 

ਮਿਜ਼ਾਨ ਜਾਫਰੀ ਐਕਟਰ ਜਾਵੇਦ ਜਾਫਰੀ ਦੇ ਬੇਟੇ ਹਨ ਤੇ ਹਾਲ ਹੀ ‘ਚ ਉਹ ਅਮਿਤਾਭ ਬੱਚਨ ਦੇ ਦੋਹਤੀ ਨਵਯਾ ਨਵੇਲੀ ਦੇ ਨਾਲ ਲਿੰਕਅਪ ਦੀ ਚਰਚਾ ਨੂੰ ਲੈ ਕੇ ਖ਼ਬਰਾਂ ਵਿਚ ਸਨ। ਮੰਨਿਆ ਜਾਂਦਾ ਹੈ ਕਿ ਇਹ ਦੋਵੇਂ ਇਕ-ਦੂਸਰੇ ਨੂੰ ਡੇਟ ਕਰ ਰਹੇ ਹਨ ਤੇ ਇੰਸਟਾਗ੍ਰਾਮ ‘ਤੇ ਪੋਸਟ ਲਾਈਕ ਕਰਦੇ ਰਹਿੰਦੇ ਹਨ।
ਇਹ ਦਿਲਚਸਪ ਹੈ ਕਿ ਸ਼ਿਲਪਾ ਸ਼ੈੱਟੀ ਇੱਕੋ ਇਕ ਅਜਿਹੀ ਅਦਾਕਾਰਾ ਹੈ ਜੋ ਆਪਣੇ ਚਾਰਬਸਟਰ ਗਾਣੇ ਦੇ ਰੀਮੇਕ ਦਾ ਹਿੱਸਾ ਰਹੀ ਹੈ! ਮਿਜ਼ਾਨ, ਸ਼ਿਲਪਾ ਸ਼ੈੱਟੀ, ਪਰੇਸ਼ ਰਾਵਲ ਤੇ ਪ੍ਰਣਿਤਾ ਸੁਭਾਸ਼ ਅਭਿਨੀਤ, 2003 ਦੀ ਬਲਾਕਬਸਟਰ ਹੰਗਾਮਾ ਦੀ ਅਗਲੀ ਕੜੀ ਦਾ ਪ੍ਰੀਮੀਅਰ 23 ਜੁਲਾਈ ਨੂੰ ਡਿਜ਼ਨੀ+ ਹੌਟਸਟਾਰ ‘ਤੇ ਹੋਵੇਗਾ।

 

 

ਪ੍ਰਿਅਦਰਸ਼ਨ ਵੱਲੋਂ ਨਿਰਦੇਸ਼ਿਤ ਵੀਨਸ ਰਿਕਾਰਡਜ਼ ਤੇ ਟੇਪ ਐੱਲਐੱਲਪੀ ਦੀ ਫਿਲਮ ਹੰਗਾਮਾ 2 ਹੈ। ਰਤਨ ਜੈਨ, ਗਣੇਸ਼ ਜੈਨ, ਚੇਤਨ ਜੈਨ ਤੇ ਅਰਮਾਨ ਵੈਂਚਰਜ਼ ਵੱਲੋਂ ਬਣਾਈ ਇਸ ਫਿਲਮ ‘ਚ ਆਸ਼ੂਤੋਸ਼ ਰਾਣਾ, ਮਨੋਜ ਜੋਸ਼ੀ, ਰਾਜਪਾਲ ਯਾਦਵ, ਜੌਨੀ ਲੀਵਰ ਤੇ ਟੀਕੂ ਤਲਸਾਨੀਆ ਵੀ ਪ੍ਰਮੁੱਖ ਭੂਮਿਕਾਵਾਂ ‘ਚ ਹਨ।

Related posts

Bigg Boss 14: ਰੂਬੀਨਾ ਦਿਲੈਕ ਦੀ ਭੈਣ ਦੇ ਨਿਸ਼ਾਨੇ ‘ਤੇ ਆਏ ਸਲਮਾਨ ਖ਼ਾਨ, ਕਿਹਾ- ‘ਸਮਾਜ ਸੁਧਾਰ ਕਰ ਰਹੇ…’

On Punjab

ਗੁਰਨਾਮ ਭੁੱਲਰ ਲੈ ਕੇ ਆ ਰਹੇ ਨੇ ਨਵਾਂ ਗੀਤ ‘I Don’t Quit’

On Punjab

ਸੋਨੂੰ ਤੇ ਗੁਰਲੇਜ ਦਾ ਗੀਤ ‘Chalde Truck 2’ ਯੂਟਿਊਬ ‘ਤੇ ਪਾ ਰਿਹੈ ਧਮਾਲਾਂ

On Punjab