Lata discharge from hospital: ਭਾਰਤ ਦੀ ਸਵਰ ਕੋਕਿਲਾ ਲਤਾ ਮੰਗੇਸ਼ਕਰ ਜੋ ਕਿ ਪਿਛਲੇ 28 ਦਿਨਾਂ ਤੋਂ ਹਸਪਤਾਲ ਵਿਚ ਦਾਖਲ ਸੀ। ਹਾਲਾਂਕਿ, ਉਹਨਾਂ ਦੀ ਸਿਹਤ ਚ ਪਹਿਲਾ ਨਾਲੋਂ ਬਹੁਤ ਸੁਧਾਰ ਹੋ ਗਿਆ ਹੈ। ।ਉਹਨਾਂ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਤੋਂ ਐਤਵਾਰ ਨੂੰ ਛੁੱਟੀ ਦੇ ਦਿੱਤੀ ਗਈ ਹੈ। ਜਾਣਕਾਰੀ ਮੁਤਾਬਿਕ ਲਤਾ ਮੰਗੇਸ਼ਕਰ ਐਤਵਾਰ ਨੂੰ ਘਰ ਪਰਤ ਆਈ ਹੈ ਉਹ ਨਮੂਨੀਆ ਤੋਂ ਪੀੜਤ ਸਨ ਤੇ 28 ਦਿਨਾਂ ਤੋਂ ਇਸ ਹਸਪਤਾਲ ਵਿਚ ਦਾਖ਼ਲ ਸਨ।ਉਨ੍ਹਾਂ ਨੇ ਘਰ ਵਾਪਸੀ ਦੀ ਜਾਣਕਾਰੀ ਆਪਣੇ ਟਵਿੱਟਰ ਅਕਾਊਂਟ ‘ਤੇ ਟਵੀਟ ਕਰਕੇ ਦਿੱਤੀ । ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਨਿਮੋਨੀਆ ਹੋਇਆ ਸੀ।
ਉਨ੍ਹਾਂ ਨੇ ਇਲਾਜ ਕਰਨ ਵਾਲੇ ਡਾਕਟਰਾਂ ਨੂੰ ਫਰਿਸ਼ਤਾ ਦੱਸਿਆ ਅਤੇ ਨਾਲ ਹੀ ਉਨ੍ਹਾਂ ਲਈ ਪ੍ਰਾਰਥਨਾ ਕਰਨ ਲਈ ਲੋਕਾਂ ਦਾ ਧੰਨਵਾਦ ਵੀ ਕੀਤਾ। ਹਸਪਤਾਲ ਤੋਂ ਘਰ ਪਰਤਣ ਤੋਂ ਬਾਅਦ ਲਤਾ ਮੰਗੇਸ਼ਕਰ ਨੇ ਕਿਹਾ ਕਿ ਨਮਸਕਾਰ, ਪਿਛਲੇ 28 ਦਿਨਾਂ ਤੋਂ ਮੈਂ ਬ੍ਰੀਚ ਕੈਂਡੀ ਹਸਪਤਾਲ ਵਿਚ ਦਾਖਲ ਸੀ। ਮੈਨੂੰ ਨਿਮੋਨੀਆ ਹੋਇਆ ਸੀ। ਡਾਕਟਰ ਚਾਹੁੰਦੇ ਸਨ ਕਿ ਮੈਂ ਪੂਰੀ ਤਰ੍ਹਾਂ ਠੀਕ ਹੋ ਜਾਵਾਂ ਫਿਰ ਘਰ ਜਾਵਾਂ। ਅੱਜ ਮੈਂ ਘਰ ਵਾਪਸ ਆ ਗਈ ਹਾਂ। ਪ੍ਰਮਾਤਮਾ ਤੇ ਸਾਈਂ ਬਾਬਾ ਦੇ ਆਸ਼ੀਰਵਾਦ ਅਤੇ ਤੁਹਾਡੇ ਸਾਰਿਆਂ ਦੇ ਪਿਆਰ ਅਤੇ ਦੁਆਵਾਂ ਨਾਲ ਮੈਂ ਠੀਕ ਹਾਂ। ਮੈਂ ਤੁਹਾਡਾ ਸਭ ਦਾ ਧੰਨਵਾਦ ਕਰਦੀ ਹਾਂ। ਇਸ ਮਗਰੋਂ ਲਤਾ ਮੰਗੇਸ਼ਕਰ ਨੇ ਦੂਜਾ ਟਵੀਟ ਕੀਤਾ, ਜਿਸ ਵਿਚ ਉਨ੍ਹਾਂ ਲਿਖਿਆ ਕਿ ਮੇਰੇ ਬ੍ਰੀਚ ਕੈਂਡੀ ਹਸਪਤਾਲ ਦੇ ਡਾਕਟਰ ਸਚਮੁਚ ਫਰਿਸ਼ਤੇ ਹਨ।
ਇਥੋਂ ਦਾ ਸਾਰੇ ਕਰਮਚਾਰੀ ਵਰਗ ਵੀ ਬਹੁਤ ਚੰਗਾ ਹੈ। ਤੁਹਾਡਾ ਸਭ ਦਾ ਮੈਂ ਮੁੜ ਤੋਂ ਧਨਵਾਦੀ ਹਾਂ। ਮੈਂ ਪਿਆਰ ਅਤੇ ਆਸ਼ੀਰਵਾਦ ਅਜਿਹੇ ਹੀ ਬਣਾ ਰਹੇ।ਲਤਾ ਮੰਗੇਸ਼ਕਰ ਨੇ ਅੱਜ ਟਵੀਟ ਕਰ ਕੇ ਦੁਆਵਾਂ ਲਈ ਆਪਣੇ ਫੈਨਜ਼ ਦਾ ਧੰਨਵਾਦ ਕੀਤਾ। 28 ਸਤੰਬਰ ਨੂੰ 90 ਸਾਲ ਦੀ ਹੋਈ ਲਤਾ ਮੰਗੇਸ਼ਕਰ ਨੂੰ ਦੇਸ਼ ਦਾ ਸਭ ਤੋਂ ਵੱਡਾ ਸਨਮਾਨ ਭਾਰਤ ਰਤਨ 2001 ‘ਚ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਦਾਦਾ ਸਾਹਿਬ ਫਾਲਕੇ ਐਵਾਰਡ ਤੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਰਗੇ ਵੱਕਾਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਹੁਣ ਤਕ 36 ਭਾਸ਼ਾਵਾਂ ਵਿਚ 25 ਹਜ਼ਾਰ ਤੋਂ ਜ਼ਿਆਦਾ ਗੀਤ ਸਰੋਤਿਆਂ ਦੀ ਝੋਲੀ ਪਾਏ ਹਨ।