ਦਿਨ ਭਰ ਚਿੜਚਿੜਾ ਮੂਡ, ਕੰਮ ਕਰਨ ’ਚ ਦਿਲ ਨਾ ਲੱਗਣਾ, ਬਿਸਤਰ ’ਤੇ ਲੇਟਣਾ, ਕਮਜ਼ੋਰੀ ਮਹਿਸੂਸ ਕਰਨਾ ਆਦਿ ਇਹ ਸਾਰੀਆਂ ਚੀਜ਼ਾਂ ਕਦੇ-ਕਦਾਈਂ ਅਜਿਹੀਆਂਂ ਚੀਜ਼ਾਂ ਹੁੰਦੀਆਂਂ ਹਨ ਜਿਨ੍ਹਾਂ ਨੂੰ ਨਜ਼ਰ-ਅੰਦਾਜ਼ ਕੀਤਾ ਜਾ ਸਕਦਾ ਹੈ ਪਰ ਜੇਕਰ ਇਹ ਤੁਹਾਡੀ ਰੋਜ਼ਾਨਾ ਰੁਟੀਨ ਦਾ ਹਿੱਸਾ ਬਣ ਗਈਆਂ ਹਨ ਤਾਂ ਇਸ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਇਨ੍ਹਾਂ ਰਾਹੀਂ ਸਾਡਾ ਸਰੀਰ ਅੰਦਰ ਵਧਣ ਵਾਲੀਆਂਂ ਕੁਝ ਖ਼ਾਸ ਕਿਸਮਾਂ ਦੀਆਂਂ ਬੀਮਾਰੀਆਂਂ ਵੱਲ ਇਸ਼ਾਰਾ ਕਰਦਾ ਹੈ। ਜਿਸ ਦੀ ਅਣਗਹਿਲੀ ਬਾਅਦ ’ਚ ਇੱਕ ਗੰਭੀਰ ਸਮੱਸਿਆ ’ਚ ਬਦਲ ਸਕਦੀ ਹੈ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ ਵਿਸਥਾਰ ਨਾਲ ਤਾਂ ਜੋ ਸਮੇਂਂਸਿਰ ਉਨ੍ਹਾਂ ਦਾ ਇਲਾਜ ਹੋ ਸਕੇ।
2. ਜੀ ਘਬਰਾਉਣਾ
ਜੀ ਘਬਰਾਉਣਾ ਦੀ ਸਮੱਸਿਆ ਨੂੰ ਲੋਕ ਭੋਜਨ ਦੀ ਗੜਬੜੀ, ਗੈਸ ਤੇ ਐਸੀਡੀਟੀ ਨਾਲ ਜੋੜ ਕੇ ਨਜ਼ਰ-ਅੰਦਾਜ਼ ਕਰ ਦਿੰਦੇ ਹੋ। ਜੇਕਰ ਇਹ ਲਗਾਤਾਰ ਜਾਰੀ ਰਹੇ ਤਾਂ ਇਹ ਹੌਲੀ-ਹੌਲੀ ਵਧ ਰਹੀ ਬਿਮਾਰੀ ਦਾ ਵੀ ਸੰਕੇਤ ਹੈ। ਕਦੇ-ਕਦਾਈਂ ਅਜਿਹਾ ਹੋਣ ’ਤੇ ਘਬਰਾਉਣ ਦੀ ਲੋੜ ਨਹੀਂ ਹੈ।
3. ਸਿਰ ਦਰਦ
ਲਗਾਤਾਰ ਸਿਰ ਦਰਦ ਮਾਈਗ੍ਰੇਨ ਜਾਂ ਕਿਸੇ ਹੋਰ ਸਮੱਸਿਆ ਦਾ ਸੰਕੇਤ ਦੇ ਸਕਦਾ ਹੈ। ਇਸ ਲਈ, ਜੇਕਰ ਤੁਹਾਨੂੰ ਅਕਸਰ ਸਿਰ ਦਰਦ ਦੀ ਸਮੱਸਿਆ ਰਹਿੰਦੀ ਹੈ। ਅਜਿਹਾ ਹੋਣ ’ਤੇ ਬਿਨਾਂ ਦੇਰੀ ਕੀਤੇ ਕਿਸੇ ਮਾਹਰ ਦੀ ਸਲਾਹ ਲਓ। ਕਈ ਵਾਰ ਸਿਰਦਰਦ ਲਗਾਤਾਰ ਨਹੀਂ ਹੁੰਦਾ ਸਗੋਂਂ ਕੁਝ ਦਿਨਾਂ ਦੇ ਅੰਤਰਾਲ ’ਤੇ ਵੀ ਹੁੰਦਾ ਹੈ, ਇਸ ਕਾਰਨ ਵੀ ਲੋਕ ਇਸ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ। ਪਰ ਜੇਕਰ ਕਿਸੇ ਵੀ ਤਰ੍ਹਾਂ ਇਸ ਨਾਲ ਤੁਹਾਡੀ ਰੁਟੀਨ ਪ੍ਰਭਾਵਿਤ ਹੋ ਰਹੀ ਹੈ ਤਾਂ ਇਸ ਨੂੰ ਨਜ਼ਰ-ਅੰਦਾਜ਼ ਕਰਨ ਦੀ ਗਲਤੀ ਨਾ ਕਰੋ।