PreetNama
ਫਿਲਮ-ਸੰਸਾਰ/Filmy

3 ਸਾਲ ਦੇ ਹੋਏ ਤੈਮੂਰ , ਕਰੀਨਾ-ਸੈਫ ਨੇ ਰੱਖਿਆ ਬਰਥਡੇ ਸੈਲੀਬ੍ਰੇਸ਼ਨ, ਪਹੁੰਚੇ ਇਹ ਸਿਤਾਰੇ

Taimur ali khan birthday: ਬਾਲੀਵੁਡ ਅਦਾਕਾਰ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਦਾ ਬੇਟਾ ਤੈਮੂਰ ਅਲੀ ਖਾਨ ਅੱਜ 20 ਦਸੰਬਰ ਨੂੰ ਤਿੰਨ ਸਾਲ ਦਾ ਹੋ ਗਿਆ ਹੈ। ਇਸ ਤੋਂ ਪਹਿਲਾਂ ਤੈਮੂਰ ਦੇ ਲਈ ਸੈਫ-ਕਰੀਨਾ ਨੇ ਪ੍ਰੀ ਬਰਥਡੇ ਸੈਲੀਬ੍ਰੇਸ਼ਨ ਰੱਖਿਆ।

ਤੈਮੂਰ ਦੇ ਬਰਥਡੇ ਸੈਲੀਬ੍ਰੇਸ਼ਨ ਵਿੱਚ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ। ਤੈਮੂਰ ਆਪਣੀ ਮਾਂ ਅਤੇ ਪਿਤਾ ਦੇ ਨਾਲ ਫੋਟੋ ਕਲਿੱਕ ਕਰਵਾਉਣ ਦੇ ਲਈ ਬਾਹਰ ਆਏ ਅਤੇ ਹੱਥ ਹਿਲਾ ਕੇ ਮੀਡੀਆ ਦਾ ਧੰਨਵਾਦ ਕੀਤਾ।
ਬਾਲੀਵੁਡ ਡਾਇਰੈਕਟਰ-ਪੋ੍ਰਡਿਊਸਰ ਕਰਨ ਜੌਹਰ ਵੀ ਲਿਸਟ ਵਿੱਚ ਸ਼ਾਮਿਲ ਹੈ। ਪਾਰਟੀ ਵਿੱਚ ਕਰਨ ਆਪਣੇ ਬੇਟੇ ਯਸ਼ ਜੌਹਰ ਦੇ ਨਾਲ ਪਹੁੰਚੇ।
ਬਾਲੀਵੁਡ ਅਦਾਕਾਰਾ ਕਰਿਸ਼ਮਾ ਕਪੂਰ ਵੀ ਆਪਣੇ ਬੇਟੇ ਕਿਆਨ ਰਾਜ ਕਪੂਰ ਦੇ ਨਾਲ ਪਾਰਟੀ ਵਿੱਚ ਸ਼ਾਮਿਲ ਹੋਈ। ਕਰਿਸ਼ਮਾ ਕਪੂਰ ਦਾ ਲੁਕ ਹਰ ਵਾਰ ਇਸ ਵਾਰ ਵੀ ਅਲੱਗ ਸੀ।
ਅੰਮ੍ਰਿਤਾ ਅਰੋੜਾ ਵੀ ਤੈਮੂਰ ਦੇ ਬਰਥਡੇ ਬੈਸ਼ ਵਿੱਚ ਸ਼ਾਮਿਲ ਹੋਈ। ਅੰਮ੍ਰਿਤਾ ਅਤੇ ਕਰੀਨਾ ਬੈਸਟ ਫ੍ਰੈਂਡਜ਼ ਹਨ ਅਤੇ ਅੰਮ੍ਰਿਤਾ ਪਹਿਲਾਂ ਵੀ ਸੈਫ-ਕਰੀਨਾ ਦਾ ਪਾਰਟੀਜ ਵਿੱਚ ਸ਼ਾਮਿਲ ਹੁੰਦੀਆਂ ਰਹਿੰਦੀਆਂ ਹਨ।
ਕਰੀਨਾ ਕਪੂਰ ਦੀ ਭੂਆ ਰੀਮਾ ਜੈਨ ਅਤੇ ਉਨ੍ਹਾਂ ਦੇ ਬੇਟੇ ਆਦਰ ਜੈਨ ਵੀ ਪਾਰਟੀ ਵਿੱਚ ਪਹੁੰਚੇ।ਕਰੀਨਾ ਆਪਣੀ ਹਰ ਪਾਰਟੀ ਵਿੱਚ ਰੀਮਾ ਜੈਨ ਨੂੰ ਇੰਨਵਾਈਟ ਕਰਦੀ ਹੈ।
ਰੀਮਾ ਜੈਨ ਦੇ ਵੱਡੇ ਬੇਟੇ ਅਤੇ ਕਰੀਨਾ ਕਪੂਰ ਦੇ ਭਰਾ ਅਰਮਾਨ ਜੈਨ ਆਪਣੀ ਮੰਗੇਤਰ ਅਨੀਸਾ ਮਲਹੋਤਰਾ ਦੇ ਨਾਲ ਇੱਥੇ ਪਹੁੰਚੇ। ਜਲਦ ਹੀ ਦੋਵੇਂ ਵਿਆਹ ਦੇ ਬੰਧਨ ਵਿੱਚ ਬੱਝਣਗੇ।
ਬਾਲੀਵੁਡ ਅਦਾਕਾਰਾ ਸੋਹਾ ਅਲੀ ਖਾਨ ਆਪਣੀ ਬੇਟੀ ਇਨਾਇਆ ਨਾਔਮੀ ਖੇਮੂ ਦੇ ਨਾਲ ਪਾਰਟੀ ਦਾ ਹਿੱਸਾ ਬਣਨ ਦੇ ਲਈ ਪਹੁੰਚੀ। ਸੋਹਾ ਇਸ ਡ੍ਰੈੱਸ ਵਿੱਚ ਬੇਹੱਦ ਖੂਬਸੂਰਤ ਲੱਗ ਰਹੀ ਸੀ।
ਬਾਲੀਵੁਡ ਅਦਾਕਾਰ ਰਿਤੇਸ਼ ਦੇਸ਼ਮੁਖ ਆਪਣੀ ਪਤਨੀ ਜੇਨੇਲਿਆ ਡਿਸੂਜਾ ਅਤੇ ਬੱਚਿਆਂ ਦੇ ਨਾਲ ਸਪਾਟ ਕੀਤੇ ਗਏ। ਤੈਮੂਰ ਦੇ ਲਈ ਸਪੈਸ਼ਲ ਗਿਫਟ ਵੀ ਲੈ ਕੇ ਆਏ ਸਨ।
ਕੁਨਾਲ ਖੇਮੂ ਨੇ ਸੋਹਾ ਅਤੇ ਇਆਨ ਤੋਂ ਅਲੱਗ ਫੋਟੋ ਦੇ ਲਈ ਪੋਜ ਦਿੱਤਾ। ਕੁਨਾਲ ਦਾ ਲੁਕ ਹਰ ਵਾਰ ਦੀ ਤਰ੍ਹਾਂ ਇਸ ਵਾਰ ਕੂਲ ਸੀ।ਝੂਲੇ ਵਿੱਚ ਤੈਮੂਰ ਕਾਫੀ ਖੁਸ਼ ਨਜ਼ਰ ਆ ਰਿਹਾ ਸੀ।ਨਾਲ ਹੀ ਭਰਾ ਕਿਆਨ ਉਨ੍ਹਾਂ ਨੂੰ ਕੁੱਝ ਕਹਿ ਵੀ ਰਹੇ ਹਨ।

ਦੋਵੇਂ ਭਰਾਵਾਂ ਦਾ ਪਿਆਰ ਸਾਨੂੰ ਅਕਸਰ ਦੇਖਣ ਨੂੰ ਮਿਲ ਜਾਂਦਾ ਹੈ।ਤੈਮੂਰ ਦੇ ਪਿਤਾ ਸੈਫ ਅਲੀ ਖਾਨ ਨੇ ਪੈਪਰਾਜੀ ਦੇ ਲਈ ਸਪੈਸ਼ਲ ਕੇਕ ਮੰਗਵਾਇਆ। ਸਾਰਿਆਂ ਨੂੰ ਉਨ੍ਹਾਂ ਦਾ ਇਹ ਖੁਸ਼ੀ ਵੰਡਣ ਦਾ ਤਰੀਕਾ ਬਹੁਤ ਚੰਗਾ ਲੱਗਾ।

Related posts

India’s Laughter Challenge ’ਚ ਜੱਜ ਬਣਨਗੇ ਨਵਜੋਤ ਸਿੰਘ ਸਿੱਧੂ? ਨਵੇਂ ਕਾਮੇਡੀ ਸ਼ੋਅ ਨਾਲ ਕਰਨਗੇ TV ’ਤੇ ਵਾਪਸੀ

On Punjab

ਐਮੀ ਜੈਕਸਨ ਨੇ ਸ਼ੇਅਰ ਕੀਤੀਆਂ ਬੇਬੀ ਸ਼ਾਵਰ ਦੀ ਖ਼ੂਬਸੂਰਤ ਤਸਵੀਰਾਂ

On Punjab

ਅੱਜ ਹੈ ਜੱਸੀ ਗਿੱਲ ਦਾ ਜਨਮ ਦਿਨ, ਵਧਾਈ ਦੇਣ ਵਾਲਿਆਂ ਦਾ ਸਿਲਸਿਲਾ ਜਾਰੀ

On Punjab