57.96 F
New York, US
April 24, 2025
PreetNama
ਖੇਡ-ਜਗਤ/Sports News

32 ਵਾਰ ਦੀ ਚੈਂਪੀਅਨ ਅਮਰੀਕਾ ਡੇਵਿਸ ਕੱਪ ਫਾਈਨਲਜ਼ ਤੋਂ ਬਾਹਰ, ਅਮਰੀਕਾ ਟੀਮ ਨੂੰ ਕੋਲੰਬੀਆ ਤੋਂ ਮਿਲੀ ਹਾਰ

ਰਿਕਾਰਡ 32 ਵਾਰ ਦੀ ਚੈਂਪੀਅਨ ਅਮਰੀਕੀ ਟੀਮ ਕੋਲੰਬੀਆ ਤੋਂ ਸ਼ਰਮਨਾਕ ਹਾਰ ਤੋਂ ਬਾਅਦ ਡੇਵਿਸ ਕੱਪ ਟੈਨਿਸ ਫਾਈਨਲਜ਼ ਤੋਂ ਬਾਹਰ ਹੋ ਗਈ। ਅਮਰੀਕਾ ਨੂੰ 0-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਰੀਲੀ ਓਪੇਲਕਾ ਤੇ ਜੈਕ ਸਾਕ ਡਬਲਜ਼ ਮੈਚ ’ਚ ਕੋਲੰਬੀਆ ਦੇ ਜੁਆਨ ਸੈਬੇਸਿਟੀਅਨ ਕਬਾਲ ਰਾਬਰਟ ਫਾਰਾਹ ਤੋਂ ਪਹਿਲਾਂ ਸੈੱਟ ’ਚ ਪੱਛੜਣ ਤੋਂ ਬਾਅਦ ਰਿਟਾਇਰ ਹੋ ਗਏ।

ਇਸ ਤੋਂ ਪਹਿਲਾਂ ਡੈਨੀਅਲ ਇਲਾਹੀ ਗਾਲਾਨ ਨੇ ਜਾਨ ਇਸਨੇਸ ਨੂੰ 6-3,3-6, 7-6 ਨਾਲ ਹਰਾ ਕੇ ਬਰਾਬਰੀ ਕੀਤੀ ਸੀ। ਫਰਾਂਸਿਸ ਟਿਆਫੋ ਨੇ ਨਿਕੋਲਸ ਮੇਜੀਆ ਨੂੰ 4-6, 6-3, 7-6 ਨਾਲ ਹਰਾ ਕੇ ਅਮਰੀਕਾ ਬੜਤ ਦਿਵਾਈ ਸੀ।

ਇਸੇ ਵਿਚ ਰੂਸ ਨੇ ਪਿਛਲੀ ਜੇਤੂ ਸਪੇਨ ਨੂੰ 2-1 ਨਾਲ ਹਰਾ ਕੇ ਬਾਹਰ ਕਰ ਦਿੱਤਾ। ਇਸ ਨਾਲ ਗਰੁੱਪ ਦੀ ਦੂਸਰੀ ਟੀਮ ਦੇ ਗਰੁੱਪ ’ਚ ਨੋਵਾਕ ਜੋਕੋਵਿਕ ਦੀ ਸਰਬੀਆ ਅਗਲੇ ਦੌਰ ’ਚ ਪਹੁੰਚ ਗਈ।

ਰੂਸੀ ਟੈਨਿਸ ਮਹਾਸੰਘ ਦੀ ਟੀਮ ਦਾ ਸਾਹਮਣਾ ਕੁਆਰਟਰ ਫਾਈਨਲ ’ਚ ਸਵੀਡਨ ਨਾਲ ਹੋਵੇਗਾ। ਉਥੇ ਇਟਲੀ ਦੀ ਟੱਕਰ ਕ੍ਰੋਏਸ਼ੀਆ ਨਾਲ, ਬਰਤਾਨੀਆ ਦੀ ਜਰਮਨੀ ਤੇ ਸਰਬੀਆ ਦੀ ਕਜ਼ਾਖਸਤਾਨ ਨਾਲ ਹੋਵੇਗੀ। ਜਰਮਨੀ ਨੇ ਆਸਟ੍ਰੀਆ ਨੂੰ 2-1 ਨਾਲ ਹਰਾਇਆ ਜਦੋਂਕਿ ਕ੍ਰੋਏਸ਼ੀਆ ਨੇ ਹੰਗਰੀ ਨੂੰ ਇਸੇ ਅੰਤਰ ਨਾਲ ਮਾਤ ਦਿੱਤੀ। ਕਜ਼ਾਖਸਤਾਨ ਨੇ ਕੈਨੇਡਾ ਨੂੰ 3-0 ਨਾਲ ਹਰਾਇਆ ਤਾਂ ਬਰਤਾਨੀਆ ਨੇ ਚੈਕ ਗਣਰਾਜਿਆ ਨੂੰ 2-1 ਨਾਲ ਸ਼ਿਕਸਤ ਦਿੱਤੀ।

Related posts

ਵਿਰਾਟ ਕੋਹਲੀ ‘ਤੇ ਦੋਹਰੀ ਮਾਰ, ਮੈਚ ਹਾਰਨ ਨਾਲ ਲੱਗਿਆ 12 ਲੱਖ ਰੁਪਏ ਦਾ ਜ਼ੁਰਮਾਨਾ, ਜਾਣੋ ਕਾਰਨ

On Punjab

ਅਨਲੌਕਡ ਫੇਸ 3 ਦੇ ਦਿਸ਼ਾ-ਨਿਰਦੇਸ਼ਾਂ ਤੋਂ ਬਾਅਦ ਆਈਪੀਐਲ ਸੀਜ਼ਨ 13 ਦੀਆਂ ਉਮੀਦਾਂ ਵਧੀਆਂ

On Punjab

Emmy Awards 2021: ‘ਦਿ ਕ੍ਰਾਊਨ’ ਤੇ ‘ਟੇਡ ਲਾਸਸੋ’ ਨੇ ਮਚਾਈ ਧਮਾਲ, ਇਹ ਰਹੀ ਜੇੇਤੂਆਂ ਦੀ ਸੂਚੀ

On Punjab