PreetNama
ਫਿਲਮ-ਸੰਸਾਰ/Filmy

32 ਸਾਲ ਪਹਿਲਾਂ ਇਸ ਅਦਾਕਾਰਾ ਨਾਲ ਸਲਮਾਨ ਖਾਨ ਨੇ ਪਰਦੇ ‘ਤੇ ਦਿੱਤਾ ਸੀ ਕਿਸਿੰਗ ਸੀਨ, ਖ਼ੂਬ ਹੋਈ ਸੀ ਚਰਚਾ

ਇਸ ਸਾਲ ਰਿਲੀਜ਼ ਹੋਣ ਵਾਲੀ ਮੋਸਟ ਅਵੇਟਿਡ ਫਿਲਮ ‘ਚੋਂ ਇਕ ਰਾਧੇ ਯੋਰ ਮੋਸਟ ਵਾਂਟੇਡ ਭਾਈ ਦਾ ਟ੍ਰੇਲਰ ਅੱਜ ਰਿਲੀਜ਼ ਕਰ ਦਿੱਤਾ ਗਿਆ ਹੈ। ਸਲਮਾਨ ਖਾਨ ਸਟਾਰਰ ਇਸ ਬਿੱਗ ਬਜਟ ਫਿਲਮ ਦਾ ਫੈਨਜ਼ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਫਿਲਮ ਦਾ ਟ੍ਰੇਲਰ ਅੱਜ ਸਵੇਰੇ 11 ਵਜੇ ਰਿਲੀਜ਼ ਕੀਤਾ ਗਿਆ ਹੈ ਜੋ ਕਿ ਰਿਲੀਜ਼ ਹੁੰਦੇ ਹੀ ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਵਾਇਰਲ ਹੋ ਗਿਆ ਹੈ।

ਦਮਦਾਰ ਡਾਇਲਾਗਜ਼ ਤੇ ਧਮਾਕੇਦਾਰ ਐਕਸ਼ਨ ਸੀਨਜ਼ ਨਾਲ ਭਰਪੂਰ ਰਾਧੇ ਦਾ ਟ੍ਰੇਲਰ ਫੈਨਜ਼ ਨੂੰ ਕਾਫੀ ਪਸੰਦ ਆ ਰਿਹਾ ਹੈ। ਪਰ ਇਸ ਟ੍ਰੇਲਰ ‘ਚ ਸਲਮਾਨ ਖਾਨ ਨੇ ਕੁਝ ਅਜਿਹਾ ਕਰ ਦਿੱਤਾ ਹੈ ਜਿਸ ਨੂੰ ਦੇਖ ਕੇ ਸਾਰੇ ਸ਼ਾਕਡ ਰਹਿ ਗਏ ਹਨ। ਰਾਧੇ ਲਈ ਸਲਮਾਨ ਨੇ ਆਪਣੇ ਸਾਲਾਂ ਪੁਰਾਣੇ ਕਮਿਟਮੈਂਟ ਨੂੰ ਤੋਡ਼ ਦਿੱਤਾ ਹੈ। ਜੇਕਰ ਤੁਸੀਂ ਟ੍ਰੇਲਰ ਦੇਖੋਗੇ ਤਾਂ ਤੁਹਾਨੂੰ ਉਸ ‘ਚ ਸਲਮਾਨ ਖਾਨ ਦਿਸ਼ਾ ਪਾਟਨੀ ਨੂੰ ਕਿਸ ਕਰਦੇ ਹੋਏ ਨਜ਼ਰ ਆਉਣਗੇ। ਸਲਮਾਨ ਦਾ ਹਰ ਫੈਨ ਇਹ ਸੀਨ ਦੇਖ ਕੇ ਸ਼ਾਕਡ ਰਹਿ ਗਿਆ ਹੈ। ਕਿਉਂ ਕਿ ਸਭ ਜਾਣਦੇ ਹਨ ਕਿ ਸਲਮਾਨ ਆਨਸਕਰੀਨ ਕਦੀ ਵੀ ਕਿਸਿੰਗ ਸੀਨ ਨਹੀਂ ਦਿੰਦੇ ਹਨ।

ਸਲਮਾਨ ਤੋਂ ਕਈ ਇੰਟਰਵਿਊ ‘ਚ ਵੀ ਇਹ ਸਵਾਲ ਪੁੱਛਿਆ ਜਾ ਚੁੱਕਾ ਹੈ ਕਿ ਉਹ ਆਨਸਕਰੀਨ ਕਿਸਿੰਗ ਸੀਨ ਕਿਉਂ ਨਹੀਂ ਦਿੰਦੇ ਤਾਂ ਹਰ ਵਾਰ ਭਾਈਜਾਨ ਦਾ ਜਵਾਬ ਹੁੰਦਾ ਹੈ ਕਿ ਉਹ ਪਰਦੇ ‘ਤੇ ਅਜਿਹੇ ਸੀਨ ਕਰਨ ‘ਚ ਸਹਿਜ ਨਹੀਂ ਹੁੰਦੇ। ਇਸ ਲਈ ਆਪਣੀਆਂ ਫਿਲਮਾਂ ‘ਚ ਅਦਾਕਾਰਾ ਨੂੰ ਕਿਸ ਨਹੀਂ ਕਰਦੇ ਹਨ। ਹਾਲਾਂਕਿ ਅਦਾਕਾਰ ਨੇ 32 ਸਾਲ ਪਹਿਲਾਂ 1989 ਫਿਲਮ ਮੈਨੇ ਪਿਆਰ ਕਿਆ ‘ਚ ਭਾਗਯਸ੍ਰੀ ਨਾਲ ਕਿਸਿੰਗ ਸੀਨ ਦਿੱਤਾ ਸੀ ਜੋ ਕਾਫੀ ਚਰਚਾ ‘ਚ ਰਿਹਾ ਸੀ ਪਰ ਉਦੋਂ ਸਾਡੇ ਦੋਵਾਂ ‘ਚ ਗਲਾਸ ਸੀ ਅਸੀਂ ਸਿੱਧੀ ਕਿਸ ਨਹੀਂ ਕੀਤੀ ਸੀ। ਅੱਗੇ ਅਦਾਕਾਰ ਨੇ ਦੱਸਿਆ ਸੀ ਕਿ ਜੇਕਰ ਮੈਂ ਇਕ ਵਾਰ ਕਿਸ ਕਰ ਲਈ ਤਾਂ ਵਾਰ-ਵਾਰ ਕਰਨੀ ਪਵੇਗੀ।

Related posts

ਰਾਖੀ ਸਾਵੰਤ ਕਰਵਾ ਚੌਥ ‘ਤੇ ਬਣੀ ‘ਬੀਵੀ ਨੰਬਰ 1’, ਵੇਖੋ ਤਸਵੀਰਾਂ

On Punjab

ਸਲਮਾਨ ਖਾਨ ਨੇ ਸਿਕਿਓਰਿਟੀ ਗਾਰਡ ਦੇ ਮਾਰਿਆ ਥੱਪੜ, ਕਰ ਰਿਹਾ ਸੀ ਅਜਿਹਾ ਕੰਮ

On Punjab

ਰਿਚਾ ਚੱਢਾ ਦੀ ਫ਼ਿਲਮ ‘Shakeela’ ਦਾ ਟ੍ਰੇਲਰ ਰਿਲੀਜ਼

On Punjab