ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਨੇ ਆਪਣਾ 34ਵਾਂ ਜਨਮ ਦਿਨ ਬੇਹੱਦ ਧੂਮਧਾਮ ਨਾਵਲ ਮਨਾਇਆ। ਸੋਨਮ ਨੇ 34ਵੇਂ ਸਾਲ ਵਿੱਚ ਪੈਰ ਧਰਿਆ ਹੈ। ਇਸ ਮੌਕੇ ਉਸ ਨੇ ਪਹਿਲਾਂ ਦੇਰ ਰਾਤ ਮੁੰਬਈ ਦੇ ਲੀਲਾ ਹੋਟਲ ਵਿੱਚ ਸ਼ਾਨਦਾਰ ਪਾਰਟੀ ਰੱਖੀ ਤੇ ਫਿਰ ਰਾਤ ਨੂੰ ਵੀ ਸ਼ਾਨਦਾਰ ਤਰੀਕੇ ਨਾਲ ਬਰਥਡੇ ਮਨਾਇਆ ਗਿਆ।ਸੋਨਮ ਦੇ ਜਨਮ ਦਿਨ ਮੌਕੇ ਉਸ ਦੇ ਪਤੀ ਆਨੰਦ ਅਹੂਜਾ, ਕਰਨ ਜੌਹਰ, ਕਰਿਸ਼ਮਾ ਕਪੂਰ ਤੇ ਮਹੀਪ ਕਪੂਰ ਵੀ ਪੁੱਜੇ।
ਜਨਮਦਿਨ ਦੀ ਪਾਰਟੀ ਵਿੱਚ ਕਰਿਸ਼ਮਾ ਕਪੂਰ ਸੋਨਮ ਕਪੂਰ ਨੂੰ ਚੁੰਮਦੀ ਨਜ਼ਰ ਆਈ।ਪਾਰਟੀ ਵਿੱਚ ਸ਼ਨਾਇਆ ਕਪੂਰ ਤੇ ਅਨੰਨਿਆ ਪਾਂਡੇ ਵੀ ਪਹੁੰਚੀਆਂ। ਇਸ ਦੌਰਾਨ ਉਨ੍ਹਾਂ ਸੈਲਫੀ ਲਈ ਜਿਸ ਨੂੰ ਮਹੀਪ ਕਪੂਰ ਨੇ ਇੰਸਟਾਗਰਾਮ ‘ਤੇ ਪੋਸਟ ਕੀਤਾ।
ਇਸ ਤੋਂ ਇਲਾਵਾ ਪਾਰਟੀ ਵਿੱਚ ਮਲਾਇਕਾ ਅਰੋੜਾ ਬੇਹੱਦ ਖੂਬਸੂਰਤ ਅੰਦਾਜ਼ ਵਿੱਚ ਪਹੁੰਚੀ। ਉਸ ਨੇ ਗੁਲਾਬ ਦੇ ਫੁੱਲਾਂ ਵਾਲੀ ਸਾੜੀ ਪਾਈ ਸੀ।ਸ਼ਨਾਇਆ ਤੇ ਅਨੰਨਿਆ ਪਾਂਡੇ ਨੇ ਖੂਬ ਧੂਮ ਮਚਾਈ। ਇਨ੍ਹਾਂ ਦੇ ਨਾਲ ਖ਼ੁਸ਼ੀ ਕਪੂਰ ਵੀ ਪਾਰਟੀ ‘ਚ ਨਜ਼ਰ ਆਈ।