ਟੋਰਾਂਟੋ: ਕੈਨੇਡਾ ਵਿੱਚ 36 ਸਾਲਾ ਬਾਅਦ ਇੱਕ ਕਾਤਲ ਦੀ ਪਛਾਣ ਕੀਤੀ ਗਈ ਹੈ। ਪੁਲਿਸ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਉਸ ਵਿਅਕਤੀ ਦੀ ਪਛਾਣ ਕੀਤੀ ਹੈ ਜਿਸ ਨੇ 9 ਸਾਲ ਦੀ ਲੜਕੀ ਦਾ 36 ਸਾਲ ਪਹਿਲਾਂ ਬਲਾਤਕਾਰ ਕਰਕੇ ਕਤਲ ਕੀਤਾ ਸੀ। ਦੱਸ ਦਈਏ ਕਿ ਇੱਕ ਹੋਰ ਵਿਅਕਤੀ ਨੂੰ ਕਤਲ ਦੇ ਇਸ ਕੇਸ ਵਿੱਚ ਗਲਤ ਤਰੀਕੇ ਨਾਲ ਦੋਸ਼ੀ ਠਹਿਰਾਇਆ ਗਿਆ ਸੀ, ਜਿਸ ਕਾਰਨ ਇਹ ਕੇਸ ਚਰਚਾ ਵਿੱਚ ਆਇਆ ਸੀ।
ਹੁਣ ਟੋਰਾਂਟੋ ਪੁਲਿਸ ਨੇ ਕਿਹਾ ਕਿ ਕੈਲਵਿਨ ਹੂਵਰ ਦੀ ਪਛਾਣ ਡੀਐਨਏ ਰਾਹੀਂ ਕੀਤੀ ਗਈ ਸੀ। ਹਾਲਾਂਕਿ, ਉਸ ਦੀ 2015 ਵਿੱਚ ਮੌਤ ਹੋ ਗਈ ਸੀ। ਕਤਲ ਦੇ ਸਮੇਂ ਦੌਰਾਨ ਉਹ 28 ਸਾਲਾਂ ਦਾ ਸੀ ਤੇ ਪੀੜਤਾ ਬੱਚੀ ਕ੍ਰਿਸਟੀਨ ਜੇਸੋਫ ਦੇ ਪਰਿਵਾਰ ਨੂੰ ਜਾਣਦਾ ਸੀ। ਇਸ ਲਈ ਪੁਲਿਸ ਨੇ ਉਸ ਨੂੰ ਸ਼ੱਕੀ ਨਹੀਂ ਮੰਨਿਆ ਸੀ।