ਨੇਪਾਲ ਦੇ ਇਕ ਮੰਦਿਰ ਤੋਂ ਸਾਲ 1984 ’ਚ ਗਾਇਬ ਹੋਈ ਭਗਵਾਨ ਦੀ ਮੂਰਤੀ ਅਮਰੀਕਾ ਦੇ ਅਜਾਇਬ ਘਰ ’ਚ ਰੱਖੀ ਹੋਈ ਸੀ, ਜਿਸ ਦੀ ਵਾਪਸੀ ਹੋ ਗਈ ਹੈ। ਇਸ ਲਈ ਨੇਪਾਲ ਵੱਲੋਂ ਅਮਰੀਕੀ ਸਰਕਾਰ ਨੂੰ ਅਪੀਲ ਕੀਤੀ ਗਈ ਸੀ ਤੇ ਇਸ ਦਾ ਸਬੂਤ ਵੀ ਪੇਸ਼ ਕੀਤਾ ਗਿਆ ਸੀ। ਇਹ ਜਾਣਕਾਰੀ ਨੇਪਾਲ ਸੈਰ ਸਪਾਟਾ ਮੰਤਰਾਲੇ ਦੇ ਸਕੱਤਰ ਵਾਈਪੀ ਕੋਈਰਾਲਾ ਨੇ ਦਿੱਤੀ।
ਉਨ੍ਹਾਂ ਨੇ ਦੱਸਿਆ ਕਿ 1984 ’ਚ ਨੇਪਾਲ ਸਥਿਤ ਪਾਟਨ ਦੇ ਪਟਕੋ ਟੋਲੇ ’ਚ ਧਰਮ ਸਥੱਲ ਤੋਂ ਗਾਇਬ ਭਗਵਾਨ ਲਕਸ਼ਮੀ ਨਾਰਾਇਣ ਦੀ ਮੂਰਤੀ ਆਪਣੇ ਸਥਾਨ ’ਤੇ ਵਾਪਸ ਆ ਗਈ ਹੈ। ਦਰਅਸਲ ਇਹ ਡਲਾਸ ਦੇ ਇਕ ਅਜਾਇਬ ਘਰ ’ਚ ਸੀ। ਅਸੀਂ ਉਨ੍ਹਾਂ ਨੂੰ ਇਸ ਦਾ ਸਬੂਤ ਪੇਸ਼ ਕੀਤਾ। ਇਸ ਤੋਂ ਬਾਅਦ ਅਮਰੀਕਾ ਦੀ ਸਰਕਾਰ ਇਸ ਦੀ ਵਾਪਸੀ ਨੂੰ ਲੈ ਕੇ ਸਹਿਮਤ ਹੋਈ।