Shimla iconic church bell: ਸ਼ਿਮਲਾ: ਸ਼ਿਮਲਾ ਵਿੱਚ ਸ਼ਨੀਵਾਰ ਨੂੰ ਇਤਿਹਾਸਕ ਕ੍ਰਾਇਸਟ ਚਰਚ ਦੀ ਪਵਿੱਤਰ ਘੰਟੀਆਂ ਦੀ ਆਵਾਜ਼ 38 ਸਾਲ ਬਾਅਦ ਫਿਰ ਤੋਂ ਸੁਣਾਈ ਦਿੱਤੀ । ਲਗਭਗ 4 ਦਹਾਕੇ ਬਾਅਦ ਘੰਟੀਆਂ ਦੀ ਮੁਰੰਮਤ ਦਾ ਕੰਮ ਪੂਰਾ ਹੋ ਗਿਆ ਹੈ । ਜਿਸ ਤੋਂ ਬਾਅਦ ਇਹ ਘੰਟਿਆਂ ਹੁਣ ਪਹਿਲਾਂ ਦੀ ਤਰ੍ਹਾਂ ਵਜਦੀਆਂ ਹੋਈਆਂ ਸੁਣੀਆਂ ਜਾਣਗੀਆਂ ।
ਦਰਅਸਲ, ਸਾਲ 1982 ਵਿੱਚ ਚਰਚ ਦੀਆਂ ਘੰਟੀਆਂ ਵਿੱਚ ਤਕਨੀਕੀ ਖਰਾਬੀ ਆ ਗਈ ਸੀ । ਉਸ ਸਮੇ ਤੋਂ ਹੀ ਇਸ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ । ਹੁਣ ਲਗਭਗ 4 ਦਹਾਕੇ ਬਾਅਦ ਘੰਟੀਆਂ ਦੀ ਮੁਰੰਮਤ ਦਾ ਕੰਮ ਪੂਰਾ ਹੋ ਗਿਆ ਹੈ । ਇਸ ਕੰਮ ਦੇ ਪੂਰਾ ਹੁੰਦੇ 38 ਸਾਲ ਬਾਅਦ ਕ੍ਰਿਸਮਸ ਮੌਕੇ ਇਨ੍ਹਾਂ ਘੰਟੀਆਂ ਨੂੰ ਸ਼ੁਰੂ ਕੀਤਾ ਗਿਆ ਹੈ । ਹੁਣ ਜਦੋਂ ਇਹ ਪਵਿੱਤਰ ਘੰਟੀਆਂ ਵੱਜਣਗੀਆਂ ਤਾਂ ਇਨ੍ਹਾਂ ਦੀ ਗੂੰਜ ਪੂਰੇ ਸ਼ਹਿਰ ਵਿੱਚ ਸੁਣਾਈ ਦੇਵੇਗੀ ।
ਜ਼ਿਕਰਯੋਗ ਹੈ ਕਿ ਸ਼ਿਮਲਾ ਦੇ ਰਿੱਜ ਮੈਦਾਨ ਵਿੱਚ ਸਥਿਤ ਇਤਿਹਾਸਿਕ ਕ੍ਰਾਈਸ਼ਟ ਚਰਚ ਵਿੱਚ ਇਹ ਵਿਸ਼ੇਸ਼ ਪਵਿੱਤਰ ਘੰਟੀ ਇੰਗਲੈਂਡ ਤੋਂ ਲਿਆ ਕੇ ਲਗਾਈ ਗਈ ਸੀ । ਜਿਸਨੂੰ ਖਾਸ ਤਰੀਕੇ ਦੇ ਮਿਊਜ਼ਿਕਲ ਕਾਰਡ ਨਾਲ ਜੋੜਿਆ ਗਿਆ ਹੈ । ਜਿਸ ਵਿਚੋਂ ਹੈਮਰ ਅਤੇ ਪਾਈਪ ਦੀ ਮਦਦ ਨਾਲ ਸੰਗੀਤ ਦੀ ਆਵਾਜ਼ ਨਿਕਲਦੀ ਹੈ ।
ਦੱਸ ਦੇਈਏ ਕਿ ਸ਼ਿਮਲਾ ਕ੍ਰਾਈਸਟ ਚਰਚ ਉੱਤਰੀ ਭਾਰਤ ਵਿੱਚ ਦੂਜਾ ਸਭ ਤੋਂ ਪੁਰਾਣਾ ਚਰਚ ਹੈ । ਇਹ ਆਪਣੀ ਖੂਬਸੂਰਤੀ ਕਾਰਨ ਕਾਫੀ ਪ੍ਰਸਿੱਧ ਹੈ । ਇਹ ਚਰਚ ਸਾਲ 1857 ਵਿੱਚ ਐਂਗਲੀਕੇਨ ਬ੍ਰਿਟਿਸ਼ ਕਮਿਊਨਿਟੀ ਲਈ ਬਣਵਾਇਆ ਗਿਆ ਸੀ । ਇਸ ਚਰਚ ਨੂੰ ਕਰਨਲ ਜੇਟੀ ਬੋਇਲਿਓ ਵੱਲੋਂ 1844 ਵਿੱਚ ਡਿਜ਼ਾਈਨ ਕੀਤਾ ਗਿਆ ਸੀ ।