39.99 F
New York, US
February 5, 2025
PreetNama
ਫਿਲਮ-ਸੰਸਾਰ/Filmy

44 ਸਾਲ ਦੇ ਅਕਸ਼ੇ ਖੰਨਾ ਨੇ ਕਿਉਂ ਨਹੀਂ ਕੀਤਾ ਵਿਆਹ ? ਹੋਇਆ ਖੁਲਾਸਾ

ਅਦਾਕਾਰ ਅਕਸ਼ੇ ਖੰਨਾ ਫਿਲਮ ਸੈਕਸ਼ਨ 375 ਨੂੰ ਲੈ ਕੇ ਚਰਚਾ ਵਿੱਚ ਬਣੇ ਹੋਏ ਹਨ। ਫਿਲਮ ਬਾਕਸ ਆਫਿਸ ਤੇ ਵੀ ਚੰਗਾ ਕਲੈਕਸ਼ਨ ਕਰ ਰਹੀ ਹੈ। ਅਕਸ਼ੇ ਕੁਮਾਰ ਆਪਣੀ ਫਿਲਮ ਦਾ ਪ੍ਰਮੋਸ਼ਨ ਕਰਨ ਵਿੱਚ ਲਗੇ ਹੋਏ ਹਨ। ਹੁਣ ਇੱਕ ਇੰਟਰਵਿਊ ਵਿੱਚ ਅਕਸ਼ੇ ਨੇ ਆਪਣੀ ਪਰਸਨਲ ਲਾਈਫ ਦੇ ਬਾਰੇ ਵਿੱਚ ਖੁੱਲ੍ਹ ਕੇ ਗੱਲਬਾਤ ਕੀਤੀ।ਮੀਡੀਆ ਨਾਲ ਗੱਲਬਾਤ ਦੌਰਾਨ ਅਕਸ਼ੇ ਖੰਨਾ ਨੇ ਦੱਸਿਆ ਕਿ ਉਹ ਮੈਰਿਜ ਮੈਟੇਰੀਅਲ ਨਹੀਂ ਹਨ ਜਦੋਂ 44 ਸਾਲ ਦੇ ਅਕਸ਼ੇ ਤੋਂ ਇਹ ਪੁੱਛਿਆ ਗਿਆ ਕਿ ਉਨ੍ਹਾਂ ਨੇ ਹੁਣ ਤੱਕ ਵਿਆਹ ਕਿਉਂ ਨਹੀਂ ਕੀਤਾ ਤਾਂ ਇਸ ਤੇ ਅਕਸ਼ੇ ਨੇ ਕਿਹਾ ਕਿ ਮੈਂ ਇਸ ਤਰ੍ਹਾਂ ਦੀ ਲਾਈਫ ਦੇ ਲਈ ਨਹੀਂ ਬਣਿਆ ਹਾਂ, ਵਿਆਹ ਸਭ ਕੁੱਝ ਬਦਲ ਦਿੰਦਾ ਹੈ ਅਤੇ ਮੈਂ ਆਪਣੀ ਲਾਈਫ ਆਪਣੇ ਕੰਟਰੋਲ ਵਿੱਚ ਰੱਖਣਾ ਚਾਹੁੰਦਾ ਹਾਂ’।ਜਦੋਂ ਅਕਸ਼ੇ ਤੋਂ ਪੁੱਛਿਆ ਗਿਆ ਕਿ ਕੀ ਉਹ ਅੱਗੇ ਵਿਆਹ ਕਦੇ ਕਰਨਗੇ? ਇਸ ਤੇ ਅਕਸ਼ੇ ਨੇ ਕਿਹਾ’ ਮੈਂ ਇਸ ਤਰ੍ਹਾਂ ਚੀਜਾਂ ਵਿੱਚ ਖੁਦ ਨੂੰ ਦੇਖ ਨਹੀਂ ਸਕਦਾ ਹਾਂ , ਮੈਂ ਮੈਰਿਜ ਮੈਟੇਰੀਅਲ ਨਹੀਂ ਹਾਂ’।

ਵਿਆਹ ਸਭ ਕੁੱਝ ਬਦਲ ਦਿੰਦਾ ਹੈ ਜਦੋਂ ਤੁਸੀਂ ਕਿਸੇ ਨੂੰ ਆਪਣੀ ਲਾਈਫ ਦੇ ਬਾਰੇ ਵਿੱਚ ਦੱਸਦੇ ਹੋ ਤਾਂ ਫਿਰ ਤੁਹਾਡਾ ਆਪਣੀ ਜਿੰਦਗੀ ਤੇ ਪੂਰਾ ਕੰਟਰੋਲ ਨਹੀਂ ਹੁੰਦਾ ਹੈ , ਉਦੋਂ ਤੁਸੀਂ ਇੱਕ ਦੂਜੇ ਦੀ ਲਾਈਫ ਸ਼ੇਅਰ ਕਰਦੇ ਹੋ।ਜੇਕਰ ਤੁਸੀਂ ਵਿਆਹ ਨਹੀਂ ਕਰੋਗੇ ਤਾਂ ਕੀ ਬੱਚੇ ਗੋਦ ਲਵੋਗੇ?

ਇਸ ਤੇ ਅਕਸ਼ੇ ਨੇ ਕਿਹਾ ਕਿ ਮੈਂ ਇਸ ਤਰ੍ਹਾਂ ਦੀ ਲਾਈਫ ਦੇ ਲਈ ਨਹੀਂ ਹਾਂ ਚਾਹੇ ਫਿਰ ਇਹ ਵਿਆਹ ਹੋਵੇ ਜਾਂ ਬੱਚਾ।ਬੱਚਾ ਵੀ ਤੁਹਾਡੇ ਜੀਵਣ ਨੂੰ ਕਾਫੀ ਬਦਲ ਦਿੰਦਾ ਹੈ। ਤੁਹਾਡੇ ਲਈ ਹਰ ਚੀਜ ਘੱਟ ਮਹੱਤਵਪੂਰਨ ਹੋ ਜਾਂਦੀ ਹੈ ਕਿਉਂਕਿ ਬੱਚਾ ਸਭ ਤੋਂ ਜਿਆਦਾ ਜਰੂਰੀ ਹੁੰਦਾ ਹੈ। ਮੈਨੂੰ ਨਹੀਂ ਲੱਗਦਾ ਕਿ ਭਵਿੱਖ ਵਿੱਚ ਵੀ ਮੈਂ ਅਜਿਹਾ ਕਰਨ ਨੂੰ ਤਿਆਰ ਹਾਂ।ਇੱਕ ਸਮੇਂ ਅਜਿਹਾ ਸੀ ਜਦੋਂ ਅਕਸ਼ੇ ਖੰਨਾ ਆਪਣੇ ਸਮੇਂ ਵਿੱਚ ਹੈਂਡਸਮ ਹੀਰੋ ਵਿੱਚ ਸ਼ੁਮਾਰ ਸਨ। ਟੀਨਏਜ ਵਿੱਚ ਅਕਸ਼ੇ ਖੰਨਾ ਕਰੀਨਾ ਦੇ ਕ੍ਰਸ਼ ਸਨ। ਇੱਕ ਇੰਟਰਵਿਊ ਵਿੱਚ ਖੁਦ ਕਰੀਨਾ ਕਪੂਰ ਨੇ ਇਸ ਦਾ ਖੁਲਾਸਾ ਕੀਤਾ ਸੀ।ਦੱਸ ਦੇਈਏ ਕਿ ਅਕਸ਼ੇ ਖੰਨਾ ਨੇ ਬਾਡਰ,ਤਾਲ , ਹਮਰਾਜ , ਹਲਚਲ, ਰੇਸ, ਤੀਸ ਮਾਰ ਖਾਂ , ਦਿਲ ਚਾਹਤਾ ਹੈ, 36 ਚਾਈਨਾ ਟਾਊਨ, ਦੀਵਾਨਗੀ, ਦਹਿਕ , ਢਿਸ਼ੂਮ ਵਰਗੀਆਂ ਹਿੱਟ ਫਿਲਮਾਂ ਵਿੱਚ ਕੰਮ ਕੀਤਾ ਹੈ।

ਦੱਸ ਦੇਈਏ ਕਿ ਅਕਸ਼ੇ ਖੰਨਾ ਨੇ ਬਾਡਰ,ਤਾਲ , ਹਮਰਾਜ , ਹਲਚਲ, ਰੇਸ, ਤੀਸ ਮਾਰ ਖਾਂ , ਦਿਲ ਚਾਹਤਾ ਹੈ, 36 ਚਾਈਨਾ ਟਾਊਨ, ਦੀਵਾਨਗੀ, ਦਹਿਕ , ਢਿਸ਼ੂਮ ਵਰਗੀਆਂ ਹਿੱਟ ਫਿਲਮਾਂ ਵਿੱਚ ਕੰਮ ਕੀਤਾ ਹੈ।

Related posts

ਧਰਮਿੰਦਰ ਦੇ ਰੈਸਟੋਰੈਂਟ ‘ਤੇ ਕਬਜ਼ਾ, ਚਾਰ ਲੋਕਾਂ ਖਿਲਾਫ ਕੇਸ

On Punjab

ਪੰਜਾਬੀ ਸਿੱਖਣ ‘ਚ ਜੁਟੀ ਯੁਵਿਕਾ, ਮੰਬਈ ਤੋਂ ਪਹੁੰਚੀ ਚੰਡੀਗੜ੍ਹ ਸਹੁਰੇ ਘਰ

On Punjab

ਪਾਕਿ ਕਲਾਕਾਰਾਂ ‘ਤੇ ਚੜ੍ਹ ਰਿਹਾ ਤੁਰਕੀ ਸੀਰੀਜ਼ ਦਾ ਖੁਮਾਰ, ਫੈਨਸ ਵੱਲੋਂ ਬਣਾਇਆ ਗਿਆ ਬੁੱਤ

On Punjab