ਬਾਲੀਵੁੱਡ ਇੰਡਸਟਰੀ ਦੀ ਬਬਲੀ ਅਦਾਕਾਰਾ Preity Zinta ਦੇ ਘਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਅਦਾਕਾਰਾ ਦੇ ਘਰ ਕਿਲਕਾਰੀਆਂ ਗੂੰਜ਼ ਉੱਠੀਆਂ ਹਨ। ਪ੍ਰੀਤੀ ਜ਼ਿੰਟਾ ਦੋ ਜੁੜਵਾ ਬੱਚਿਆਂ ਦੀ ਮਾਂ ਬਣ ਗਈ ਹੈ। ਪ੍ਰਿਟੀ ਨੇ ਆਪਣੀ ਜ਼ਿੰਦਗੀ ਦੇ ਇਸ ਸਭ ਤੋਂ ਖੁਸ਼ਹਾਲ ਪਲ ਨੂੰ ਸੋਸ਼ਲ ਮੀਡੀਆ ਪੋਸਟ ਰਾਹੀਂ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਹੈ। ਪੋਸਟ ‘ਚ Preity Zinta ਨੇ ਆਪਣੇ ਦੋ ਬੱਚਿਆਂ ਦੀ ਤਸਵੀਰ ਸ਼ੇਅਰ ਕੀਤੀ ਹੈ।
Preity Zinta ਨੇ ਦੱਸਿਆ ਆਪਣੇ ਬੱਚਿਆਂ ਦਾ ਨਾਂ
Preity Zintaਨੇ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਪਤੀ ਨਾਲ ਆਪਣੀ ਫੋਟੋ ਦੇ ਨਾਲ ਸਪੈਸ਼ਲ ਨੋਟ ਸ਼ੇਅਰ ਕਰ ਕੇ ਇਹ ਗੁੱਡ ਨਿਊਜ਼ ਦਿੱਤੀ ਹੈ। ਪ੍ਰੀਤੀ ਨੇ ਆਪਣੀ ਪੋਸਟ ਵਿਚ ਲਿਖਿਆ – ਮੈਂ ਅੱਜ ਸਾਰਿਆਂ ਨਾਲ ਇਕ ਖੁਸ਼ਖ਼ਬਰੀ ਸਾਂਝੀ ਕਰਨਾ ਚਾਹੁੰਦੀ ਹਾਂ। ਮੈਂ ਤੇ ਜੀਨ ਬਹੁਤ ਜ਼ਿਆਦਾ ਖੁਸ਼ ਹਾਂ। ਪ੍ਰਿਟੀ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਉਸ ਦੇ ਦੋ ਬੱਚੇ ਹਨ ਜਿਨ੍ਹਾਂ ਦਾ ਨਾਂ ਉਸ ਨੇ ਜੈ ਜ਼ਿੰਟਾ ਗੁਡਨਫ (Jai Zinta Goodenough) ਤੇ ਜੀਆ ਜ਼ਿੰਟਾ ਗੁਡਨਫ (Gia Zinta Goodenugh) ਰੱਖਿਆ ਹੈ।