ਬੰਗਲੁਰੂ: ਅੱਜ ਤੋਂ ਘਰੇਲੂ ਜਹਾਜ਼ਾਂ (domestic flights) ਦੀ ਸੇਵਾ ਵੀ ਲੌਕਡਾਊਨ (Lockdown) ਦੌਰਾਨ ਦੇਸ਼ ਵਿਚ ਬਹਾਲ ਕਰ ਦਿੱਤੀ ਗਈ ਹੈ। ਬਹੁਤ ਸਾਰੇ ਯਾਤਰੀ ਉਡਾਣ ਰਾਹੀਂ ਆਪਣੇ ਘਰਾਂ ਨੂੰ ਪਹੁੰਚ ਗਏ ਹਨ। ਇਸ ਦੌਰਾਨ ਪੰਜ ਸਾਲਾ ਬੱਚਾ ਵੀ ਉਡਾਣ ਵਿੱਚ ਦਿੱਲੀ ਤੋਂ ਬੰਗਲੌਰ (Bengaluru) ਗਿਆ ਅਤੇ ਕਰੀਬ ਤਿੰਨ ਮਹੀਨਿਆਂ ਬਾਅਦ ਆਪਣੀ ਮਾਂ ਕੋਲ ਪਹੁੰਚਿਆ।
ਦੱਸ ਦਈਏ ਕਿ ਲੌਕਡਾਊਨ ਕਰਕੇ ਉਹ ਤਿੰਨ ਮਹੀਨਿਆਂ ਤੋਂ ਦਿੱਲੀ ਵਿੱਚ ਆਪਣੇ ਨਾਨਾ-ਨਾਨੀ ਨਾਲ ਸੀ ਤੇ ਆਪਣੀ ਮਾਂ ਕੋਲ ਨਹੀਂ ਜਾ ਪਾ ਰਿਹਾ ਸੀ। ਪੰਜ ਸਾਲ ਦੇ ਬੱਚੇ ਦਾ ਨਾਂ ਵਿਹਾਨ ਸ਼ਰਮਾ ਹੈ। ਵਿਹਾਨ ਦੀ ਮਾਂ ਮਨਜੀਸ਼ ਸ਼ਰਮਾ ਆਪਣੇ ਬੇਟੇ ਨੂੰ ਲੈਣ ਲਈ ਏਅਰਪੋਰਟ (Delhi Airport) ਪਹੁੰਚੀ। ਹੱਥ ਵਿਚ ਮਾਸਕ-ਦਸਤਾਨੇ ਅਤੇ ਖਾਸ ਵਰਗ ਦਾ ਸਟਿੱਕਰ ਪਾ ਵਿਹਾਨ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।