PreetNama
ਸਮਾਜ/Social

53 ਸਾਲਾ ਅਵਤਾਰ ਨੇ ਇੰਟਰਨੈਸ਼ਨਲ ਫਿੱਟ ਬਾਡੀ ਡੈੱਡਲਿਫਟ ਚੈਂਪੀਅਨਸ਼ਿਪ ‘ਚ 205 ਕਿੱਲੋ ਭਾਰ ਚੁੱਕ ਕੇ ਜਿੱਤਿਆ ਚਾਂਦੀ ਦਾ ਤਗਮਾ

Avtar Singh Won Silver: ਲੁਧਿਆਣਾ ਦੇ ਰਹਿਣ ਵਾਲੇ 53 ਸਾਲਾ ਗੱਭਰੂ ਅਵਤਾਰ ਸਿੰਘ ਲਲਤੋਂ ਇਕ ਵਾਰ ਫਿਰ ਦਿੱਲੀ ਵਿਚ ਇੰਟਨੈਸ਼ਨਲ ਮੁਕਾਬਲਾ ਜਿੱਤਣ ‘ਚ ਸਫਲ ਰਹੇ। ਉਨ੍ਹਾਂ ਨੇ ਪਹਿਲੀ ਵਾਰ 17 ਤੋਂ 18 ਫਰਵਰੀ ਤੱਕ ਦਿੱਲੀ ਵਿਚ ਅੰਤਰਰਾਸ਼ਟਰੀ ਫਿੱਟ ਬਾਡੀ ਡੈੱਡਲਿਫਟ ਚੈਂਪੀਅਨਸ਼ਿਪ ਵਿਚ ਪਾਵਰ ਲਿਫਟਿੰਗ ਮੈਚ ਵਿਚ ਚਾਂਦੀ ਦਾ ਤਗਮਾ ਜਿੱਤਿਆ। ਉਹ 40 ਪਲੱਸ ਓਪਨ ਕੈਟਾਗਰੀ ਵਿਚ 205 ਕਿੱਲੋ ਭਾਰ ਚੁੱਕ ਕੇ ਦੂਜੇ ਸਥਾਨ ‘ਤੇ ਰਹੇ।

ਉਨ੍ਹਾਂ ਦੱਸਿਆ ਕਿ ਇਸ ਵਿੱਚ ਪਹਿਲੇ ਸਥਾਨ ਦੇ ਮੁਕਾਬਲੇਬਾਜ਼ ਨੇ 235 ਕਿੱਲੋ ਭਾਰ ਚੁੱਕਿਆ। ਮੁਕਾਬਲਾ ਕੌਮਾਂਤਰੀ ਪੱਧਰੀ ਫੈਡਰੇਸ਼ਨ ਗਲੋਬਲ ਪਾਵਰ ਅਲਾਇੰਸ (ਜੀਪੀਏ) ਵਲੋਂ ਕੀਤਾ ਗਿਆ। ਏਸ਼ੀਆ ਪੱਧਰ ਦੇ ਮੁਕਾਬਲੇ ਵਿਚ ਵੱਖ-ਵੱਖ ਥਾਵਾਂ ਤੋਂ ਆਏ ਖਿਡਾਰੀਆਂ ਨੇ ਹਿੱਸਾ ਲਿਆ, ਜਦੋਂ ਕਿ 6 ਮੁਕਾਬਲਿਆਂ ਨੂੰ ਆਪਣੀ ਸ਼੍ਰੇਣੀ ਵਿਚ ਸ਼ਾਮਲ ਕੀਤਾ ਗਿਆ। ਉਹ ਆਉਣ ਵਾਲੇ ਮੁਕਾਬਲਿਆਂ ਵਿੱਚ ਪਾਵਰਲਿਫਟਿੰਗ ਦੇ ਨਾਲ-ਨਾਲ ਬਾਡੀ ਬਿਲਡਿੰਗ ਇਵੈਂਟ ਵਿੱਚ ਵੀ ਹਿੱਸਾ ਲੈਣਗੇ ਅਤੇ ਇਸ ਵਿੱਚ ਮੈਡਲ ਵੀ ਜਿੱਤਣਗੇ।

ਅਵਤਾਰ ਸਿੰਘ ਲਲਤੋਂ ਇਸ ਤੋਂ ਪਹਿਲਾਂ ਵੀ ਵੱਖ-ਵੱਖ ਮੁਕਾਬਲੇ ਵਿਚ ਆਪਣੀ ਕਾਬਲੀਅਤ ਦਿਖਾ ਚੁੱਕੇ ਹਨ। ਉਨ੍ਹਾਂ ਨੇ ਪਿਛਲੇ ਸਾਲ 7 ਦਸੰਬਰ ਨੂੰ ਯੂਕ੍ਰੇਨ ਵਿੱਚ ਗ੍ਰੈਂਡ ਮਾਸਟਰ ਕੈਟਾਗਰੀ ਦੋ ਮੈਡਲ ਜਿੱਤ ਕੇ ਇਤਿਹਾਸ ਰਚਿਆਸੀ, ਜੋਕਿ ਗਲੋਬਲ ਪਾਵਰ ਅਲਾਇੰਸ (ਜੀਪੀਏ) ਬਾਡੀ ਬਿਲਡਿੰਗ ਵਰਲਡ ਕੱਪ ਵਿੱਚ 50 ਪਲੱਸ ਕੈਟਾਗਰੀ ਵਿੱਚ ਅਤੇ ਗਲੋਬਲ ਸਟਰਾਂਗ ਫੈਡਰੇਸ਼ਨ (ਜੀਐਸਐਫ) ਇੰਟਰਨੈਸ਼ਨਲ ਵਰਲਡ ਕੱਪ ‘ਚ ਵੀ ਗੋਲਡ ਮੈਡਲ ਲੈ ਕੇਪਰਤੇ ਸਨ। ਅਵਤਾਰ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ 1 ਦਸੰਬਰ ਨੂੰ ਬੇਂਗਲੁਰੂ ‘ਚ ਵਰਲਡ ਫਿਟਨੈੱਸ ਫੈਡਰੇਸ਼ਨ (ਡਬਲਿਊ ਐੱਫ ਐੱਫ) ਵਲੋਂ ਕਰਾਈ ਮਿਸਟਰ ਏਸ਼ੀਆ ਪੇਸੀਫਿਕ ਬਾਡੀ ਬਿਲਡਿੰਗ ਚੈਂਪੀਅਨਸ਼ਿਪ ‘ਚ ਬ੍ਰਾਂਚ ਮੈਡਲ ਜਿੱਤਿਆ ਸੀ। ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਸੁਪਨਾ ਏਸ਼ੀਆ ਅਤੇ ਵਿਸ਼ਵ ਪੱਧਰ ‘ਤੇ ਪਾਵਰ ਲਿਫਟਿੰਗ ਵਿਚ ਦੇਸ਼ ਲਈ ਸੋਨ ਤਗਮਾ ਜਿੱਤਣਾ ਹੈ। ਉਹ ਇਸ ਦੀ ਤਿਆਰੀ ਕਰਨਗੇ। ਉਨ੍ਹਾਂ ਮੁਤਾਬਕ ਲੁਧਿਆਣਾ ਦੇ ਉਹ ਇਕੋ-ਇਕ ਬਾਡੀ ਬਿਲਡਰ ਹਨ, ਜਿਨ੍ਹਾਂ ਨੇ ਗ੍ਰੈਂਡ ਮਾਸਟਰ ਸ਼੍ਰੇਣੀ ਵਿਚ ਵਰਲਡ ਪੱਧਰ ‘ਤੇ ਗੋਲਡ ਮੈਡਲ ਜਿੱਤਿਆ ਹੈ।

Related posts

ਹੁਣ ਗ਼ੈਰ-ਕਾਨੂੰਨੀ ਕਾਲੋਨੀਆਂ ਬਿਲਕੁਲ ਨਹੀਂ ਹੋਣਗੀਆਂ ਬਰਦਾਸ਼ਤ, ਹਰੇਕ ਵਿਅਕਤੀ ਦੇ ਸਿਰ ‘ਤੇ ਛੱਤ ਯਕੀਨੀ ਬਣਾਉਣ ਲਈ ਲਿਆਂਦੀ ਗਈ ਹੈ ਹਾਊਸਿੰਗ ਨੀਤੀ: ਅਮਨ ਅਰੋੜਾ

On Punjab

ਪਿੱਛਲੇ ਦੋ ਦਿਨਾਂ ਤੋਂ ਦਿੱਲੀ ਦੇ ਹਿੰਸਾ ਪ੍ਰਭਾਵਿਤ ਇਲਾਕਿਆਂ ਵਿੱਚ ਸ਼ਾਂਤੀ, ਹੁਣ ਤੱਕ 39 ਲੋਕਾਂ ਦੀ ਮੌਤ

On Punjab

ਸਮਾਜ ਵਿਰੋਧੀ ਅਨਸਰਾਂ ਨੂੰ ਸਖ਼ਤ ਸੁਨੇਹਾ ਦੇਣ ਲਈ ਡੀ.ਸੀ. ਅਤੇ ਐਸ.ਐਸ.ਪੀ. ਦੀ ਅਗਵਾਈ ਵਿੱਚ ਫਲੈਗ ਮਾਰਚ

On Punjab