ਇੰਦੌਰ ਪੁਲਿਸ ਨੇ ਰਾਹੁਲ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਦੇ ਸਾਰੇ ਇਲੈਕਟ੍ਰਾਨਿਕ ਯੰਤਰ ਵੀ ਜ਼ਬਤ ਕਰ ਲਏ ਗਏ ਹਨ। ਦੱਸ ਦੇਈਏ ਕਿ ਜਦੋਂ ਤੋਂ ਵੈਸ਼ਾਲੀ ਦੀ ਖਬਰ ਸਾਹਮਣੇ ਆਈ ਹੈ, ਰਾਹੁਲ ਨਵਲਾਨੀ ਆਪਣੀ ਪਤਨੀ ਨਾਲ ਫਰਾਰ ਸੀ। ਈ-ਟਾਈਮਜ਼ ਦੀ ਖਬਰ ਮੁਤਾਬਕ ਰਾਹੁਲ ਇੰਦੌਰ-ਦੇਵਾਸ ਵਿਚਕਾਰ ਢਾਬੇ ‘ਤੇ ਕਿਤੇ ਲੁਕਿਆ ਹੋਇਆ ਸੀ।
ਸੁਸਾਈਡ ਨੋਟ ‘ਚ ਹੋਇਆ ਸੀ ਖੁਲਾਸਾ
15 ਅਕਤੂਬਰ ਨੂੰ ਜਦੋਂ ਵੈਸ਼ਾਲੀ ਦੇ ਸੁਸਾਈਡ ਨੋਟ ‘ਚ ਰਾਹੁਲ ਨੂੰ ਦੋਸ਼ੀ ਹੋਣ ਦਾ ਖੁਲਾਸਾ ਹੋਇਆ ਤਾਂ ਪੁਲਿਸ ਤੁਰੰਤ ਗੁਆਂਢ ‘ਚ ਰਹਿਣ ਵਾਲੇ ਵਿਅਕਤੀ ਦੇ ਘਰ ਪਹੁੰਚੀ ਪਰ ਉਹ ਲਾਪਤਾ ਸੀ। ਇਸ ਦੇ ਲਈ ਪੁਲਿਸ ਨੂੰ ਕਾਫੀ ਵਿਉਂਤਬੰਦੀ ਕਰਨੀ ਪਈ। ਉਨ੍ਹਾਂ ਇਸ ਭਗੌੜੇ ਪਤੀ-ਪਤਨੀ ਨੂੰ ਫੜਨ ਲਈ ਵੱਖ-ਵੱਖ ਟੀਮਾਂ ਬਣਾ ਕੇ ਵੱਖ-ਵੱਖ ਸੂਬਿਆਂ ‘ਚ ਭੇਜੀਆਂ।
ਪੁਲਿਸ ਨੇ ਇਸ ਤਰ੍ਹਾਂ ਕੀਤਾ ਹੈ ਗ੍ਰਿਫ਼ਤਾਰ
ਜਿੱਥੇ ਵੀ ਪੁਲਿਸ ਨੂੰ ਉਸ ‘ਤੇ ਸ਼ੱਕ ਹੋਇਆ ਤਾਂ ਉਸ ਦੀਆਂ ਟੀਮਾਂ ਗੁਪਤ ਰੂਪ ‘ਚ ਉਥੇ ਪਹੁੰਚ ਗਈਆਂ ਅਤੇ ਤਲਾਸ਼ੀ ਸ਼ੁਰੂ ਕਰ ਦਿੱਤੀ। ਇਸ ਤੋਂ ਇਲਾਵਾ ਪੁਲਿਸ ਨੇ ਦੋਸ਼ੀਆਂ ਖਿਲਾਫ਼ ਸਰਕੂਲਰ ਨੋਟਿਸ ਵੀ ਜਾਰੀ ਕੀਤਾ ਸੀ ਅਤੇ 5000 ਰੁਪਏ ਦਾ ਇਨਾਮ ਵੀ ਰੱਖਿਆ ਸੀ। ਨਾਲ ਹੀ ਉਨ੍ਹਾਂ ਭਰੋਸਾ ਦਿੱਤਾ ਕਿ ਪਤਾ ਦੱਸਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ।
ਧਾਰਾ 306 ਤਹਿਤ ਮਾਮਲਾ ਦਰਜ
ਰਾਹੁਲ ਲਗਾਤਾਰ ਪੁਲਿਸ ਨੂੰ ਚਕਮਾ ਦੇ ਰਿਹਾ ਸੀ। ਉਹ ਹਰ ਵਾਰ ਆਪਣਾ ਟਿਕਾਣਾ ਬਦਲ ਲੈਂਦਾ ਸੀ ਪਰ ਬੁੱਧਵਾਰ ਨੂੰ ਪੁਲਿਸ ਨੂੰ ਖਬਰ ਮਿਲੀ ਕਿ ਰਾਹੁਲ ਦੇਵਾਸ ਤੋਂ ਇੰਦੌਰ ਜਾ ਰਿਹਾ ਹੈ। ਬੱਸ ਫਿਰ ਕੀ ਸੀ, ਪੁਲਿਸ ਨੇ ਤੁਰੰਤ ਰਸਤੇ ‘ਚ ਨਾਕਾ ਲਗਾ ਕੇ ਉਸ ਨੂੰ ਫੜ ਲਿਆ। ਇਸ ਦੇ ਨਾਲ ਹੀ ਡੀਸੀਪੀ ਜ਼ੋਨ ਅਮਿਤ ਤੋਲਾਨੀ ਨੇ ਈ-ਟਾਈਮਜ਼ ਨੂੰ ਦੱਸਿਆ ਕਿ ਮੁਲਜ਼ਮ ਰਾਹੁਲ ਨਵਲਾਨੀ ਅਤੇ ਉਸ ਦੀ ਪਤਨੀ ਖ਼ਿਲਾਫ਼ ਆਈਪੀਸੀ ਦੀ ਧਾਰਾ 306 ਤਹਿਤ ਕੇਸ ਦਰਜ ਕੀਤਾ ਗਿਆ ਹੈ।