ਚਕੁਲਾ: ਅੱਜ ਦੇ ਸਮੇਂ ਵਿੱਚ ਬਹੁਤ ਅਜੀਬ ਮਾਮਲੇ ਦੇਖਣ ਨੂੰ ਮਿਲਦੇ ਹਨ । ਅਜਿਹਾ ਇੱਕ ਮਾਮਲਾ ਪੰਚਕੁਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਪੰਚਕੁਲਾ ਦੇ ਸੈਕਟਰ- 6 ਦੇ ਜਨਰਲ ਹਸਪਤਾਲ ਦੇ ਐੱਮਆਰਆਈ ਐਂਡ ਸਿਟੀ ਸਕੈਨ ਸੈਂਟਰ ਵਿੱਚ ਇਥੋਂ ਦੇ ਟੈਕਨੀਸ਼ੀਅਨ 59 ਸਾਲ ਦੇ ਬੁਜੁਰਗ ਰਾਮ ਮਿਹਰ ਨੂੰ ਐੱਮਆਰਆਈ ਮਸ਼ੀਨ ਵਿੱਚ ਪਾ ਕੇ ਭੁੱਲ ਗਏ, ਜਿਸਨੂੰ ਕਿਸੇ ਵੱਲੋਂ ਵੀ ਬਾਹਰ ਨਹੀਂ ਕੱਢਿਆ ਗਿਆ । ਇਸ ਘਟਨਾ ਸਮੇਂ ਮਰੀਜ ਨੇ ਕਾਫ਼ੀ ਹੱਥ-ਪੈਰ ਵੀ ਮਾਰੇ , ਪਰ ਬੈਲਟ ਲੱਗੀ ਹੋਣ ਕਾਰਨ ਉਹ ਹਿੱਲ ਵੀ ਨਹੀਂ ਪਾਇਆ । ਜਦੋਂ ਉਸਨੂੰ ਲੱਗਿਆ ਕਿ ਉਸਦਾ ਸਾਹ ਬੰਦ ਹੋ ਰਿਹਾ ਹੈ ਤਾਂ ਉਸਨੇ ਜ਼ੋਰ ਲਗਾ ਕੇ ਬੈਲਟ ਤੋੜ ਦਿੱਤੀ ਅਤੇ ਉਹ ਮਸ਼ੀਨ ਤੋਂ ਬਾਹਰ ਨਿਕਲ ਸਕਿਆ । ਇਸ ਸਬੰਧੀ ਪੀੜਤ ਮਰੀਜ ਨੇ ਲਾਪਰਵਾਹ ਕਰਮਚਾਰੀਆਂ ਦੀ ਗੰਭੀਰ ਲਾਪਰਵਾਹੀ ਦੀ ਸ਼ਿਕਾਇਤ ਹਰਿਆਣੇ ਦੇ ਸਿਹਤ ਮੰਤਰੀ ਅਨਿਲ ਵਿਜ, ਡੀਜੀ ਹੈਲਥ ਡਾ. ਸੂਰਜਭਾਨ ਕੰਬੋਜ ਤੇ ਸੈਕਟਰ- 5 ਦੇ ਪੁਲਿਸ ਥਾਣੇ ਵਿੱਚ ਦੇ ਦਿੱਤੀ ।ਇਸ ਸ਼ਿਕਾਇਤ ਵਿੱਚ ਉਨ੍ਹਾਂ ਦੱਸਿਆ ਕਿ ਜੇਕਰ ਉਹ ਹੋਰ 30 ਸੈਕੰਡ ਬਾਹਰ ਨਹੀਂ ਆਉਂਦੇ ਤਾਂ ਉਨ੍ਹਾਂ ਦੀ ਮੌਤ ਨਿਸ਼ਚਿਤ ਸੀ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸੈਂਟਰ ਇਨਚਾਰਜ ਅਮਿਤ ਖੋਖਰ ਨੇ ਦੱਸਿਆ ਉਨ੍ਹਾਂ ਵੱਲੋਂ ਟੈਕਨੀਸ਼ੀਅਨ ਨਾਲ ਗੱਲ ਕੀਤੀ ਗਈ ਹੈ । ਉਨ੍ਹਾਂ ਦੱਸਿਆ ਕਿ ਮਰੀਜ ਦਾ 20 ਮਿੰਟ ਦਾ ਸਕੈਨ ਸੀ ਤੇ ਲਾਸਟ ਦੇ 2 ਮਿੰਟ ਰਹਿ ਗਏ ਸ ਉਨ੍ਹਾਂ ਕਿਹਾ ਕਿ ਜਦੋਂ ਮਰੀਜ ਪੈਨਿਕ ਹੋ ਗਿਆ ਸੀ ਤਾਂ ਉਹ ਹਿਲਣ ਲੱਗ ਗਿਆ ਸੀ । ਉਨ੍ਹਾਂ ਕਿਹਾ ਕਿ ਟੈਕਨੀਸ਼ੀਅਨ ਨੇ ਮਰੀਜ ਨੂੰ ਹਿਲਣ ਲਈ ਮਨ੍ਹਾਂ ਕੀਤਾ ਸੀ ਤੇ ਟੈਕਨੀਸ਼ੀਅਨ ਦੂਜੇ ਸਿਸਟਮ ਵਿੱਚ ਨੋਟਿਸ ਕਰ ਰਿਹਾ ਸੀ । ਉਨ੍ਹਾਂ ਦਾ ਕਹਿਣਾ ਹੈ ਕਿ ਟੈਕਨੀਸ਼ੀਅਨ ਨੇ ਹੀ ਮਰੀਜ ਨੂੰ ਬਾਹਰ ਕੱਢਿਆ ਹੈ
previous post