ਪੰਜਾਬ ਦੇ ਪਟਿਆਲਾ ਜ਼ਿਲ੍ਹੇ ਨਾਭਾ ਸ਼ਹਿਰ ਦੀ 6 ਸਾਲ ਦੀ ਬੱਚੀ ਕਨਿਸ਼ਠਾ ਕੌਸ਼ਿਕ ਇਨ੍ਹਾਂ ਦਿਨਾਂ ’ਚ ਇੰਟਰਨੈੱਟ ਮੀਡੀਆ ’ਤੇ ਖੂਬ ਧੂਮ ਮਚਾ ਰਹੀ ਹੈ। ਕਨਿਸ਼ਠਾ ਦੀ ਤੋਤਲੀ ਜੁਬਾਨ ’ਚ ਬੋਲੀਆਂ , ਗਿੱਧਾ ਤੇ ਟੱਪੇ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ। kishu ਦਾ ਮਸ਼ਹੂਰ ਹੋਣ ਦਾ ਇਸੇ ਤੋਂ ਪਤਾ ਚਲਦਾ ਹੈ ਕਿ ਉਸ ਦੇ ਵੀਡੀਓ ਨੂੰ youtube ’ਤੇ 90 ਲੱਖ ਤੋਂ ਵਧ ਤੇ ਇੰਸਟਗ੍ਰਾਮ ’ਤੇ 80 ਲੱਖ ਤੋਂ ਵੱਧ ਲੋਕਾਂ ਨੇ ਦੇਖਿਆ ਹੈ। ਉਸ ਨੂੰ ਚਾਹੁਣ ਵਾਲਿਆਂ ’ਚ ਬਾਲੀਵੁੱਡ ਰੈਪਰ ਬਾਦਸ਼ਾਹ ਤੇ ਹਨੀ ਸਿੰਘ ਵੀ ਸ਼ਾਮਲ ਹਨ।
Kishu ਦੇ ਫੈਨ ਹੋਏ ਬਾਦਸ਼ਾਹ ਤੇ ਹਨੀ ਸਿੰਘ
ਮੋਹਾਲੀ ਤੋਂ ਨਾਭਾ ਪਹੁੰਚੀ ਕਨਿਸ਼ਠਾ ਉਰਫ Kishu ਨਾਲ ਜਾਗਰਣ ਟੀਮ ਨੇ ਵਿਸ਼ੇਸ਼ ਗੱਲਬਾਤ ਕੀਤੀ। kishu ਦੇ ਮਾਮਾ ਰਣਵੀਰ ਕੌਸ਼ਲ ਤੇ ਮਾਸੀ ਭਾਨੂ ਨੇ ਦੱਸਿਆ ਕਿ kishu 6 ਸਾਲ ਦੀ ਹੈ ਤੇ ਦੂਜੀ ਜਮਾਤ ’ਚ ਪੜ੍ਹਦੀ ਹੈ। ਰਣਵੀਰ ਤੇ ਭਾਨੂ ਨੇ ਦੱਸਿਆ ਕਿ ਜਦੋਂ ਉਹ ਸਿਰਫ਼ ਦੋ ਸਾਲ ਦੀ ਸੀ ਉਦੋਂ ਤੋਂ ਮਾਮਾ ਦੇ ਜਾਗਰਣ ’ਚ ਉਸ ਨੂੰ ਭਜਨ ਸੁਰ ਨਾਲ ਗਾਉਂਦੇ ਦੇਖਿਆ ਤਾਂ ਉੱਥੇ ਮੌਜੂਦ ਸਾਰੇ ਲੋਕ ਦੰਗ ਰਹਿ ਗਏ।ਪਰਿਵਾਰ ਦੇ ਲੋਕਾਂ ਨੇ ਦੱਸਿਆ ਕਿ ਜਿਵੇਂ-ਜਿਵੇਂ ਉਹ ਵੱਡੀ ਹੁੰਦੀ ਗਈ ਤਾਂ ਬੋਲੀਆਂ, ਟੱਪੇ ਯਾਦ ਕਰਨ ਲੱਗੀ। ਲਾਕਡਾਊਨ ’ਚ ਘਰਵਾਲਿਆਂ ਨੇ ਉਸ ਦੀ ਤੋਤਲੀ ਜੁਬਾਨ ’ਚ ਬੋਲੀਆਂ ਤੇ ਗਿੱਧੇ ਦੇ ਸ਼ਾਰਟ ਵੀਡੀਓ ਬਣਾਏ ਤੇ ਇੰਟਰਨੈੱਟ ਮੀਡੀਆ ’ਤੇ ਪਾ ਦਿੱਤੇ ਜੋਕਿ ਇਨ੍ਹਾਂ ਦਿਨਾਂ ’ਚ ਕਾਫੀ ਧਮਾਲ ਮਚਾ ਰਹੇ ਹਨ।kishu ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਸ ਦੀ ਸ਼ੁਰੂ ਤੋਂ ਹੀ ਇੱਛਾ ਸੀ ਕਿ ਉਹ ਟੀਵੀ ’ਤੇ ਨਜ਼ਰ ਆਵੇ ਲੋਕ ਵੱਡੇ ਕਲਾਕਾਰਾਂ ਦੀ ਤਰ੍ਹਾਂ ਉਸ ਨਾਲ ਤਸਵੀਰਾਂ ਖਿਚਵਾਉਣ। ਅੱਜ ਉਸ ਦੀਆਂ ਦੋਵੇਂ ਇੱਛਾਵਾਂ ਪੂਰੀਆਂ ਹੋ ਚੁੱਕੀਆਂ ਹਨ। ਉਸ ਨੇ ਦੱਸਿਆ ਕਿ ਅਜੇ ਉਹ ਆਪਣੇ ਪਰਿਵਾਰ ਦੇ ਨਾਲ ਮੋਹਾਲੀ ’ਚ ਰਹਿ ਰਹੀ ਹੈ। kishu ਦੀਆਂ ਉਪਲਬਧੀਆਂ ਗਿਣਾਉਂਦੇ ਹੋਏ ਮਾਮਾ ਰਣਬੀਰ ਨੇ ਦੱਸਿਆ ਕਿ kishu ਹੁਣ ਤਕ ਦੋ ਪੰਜਾਬੀ ਗਾਇਕਾਂ ਦੇ ਸਾਰਥੀ ਦੇ ਨਾਲ ‘ਜਾਨ’ ਤੇ ਗਾਇਕ ਸ਼੍ਰੀ ਬਰਾੜ ਦੇ ‘ਧੀਆਂ’ ’ਚ ਕੰਮ ਕਰ ਚੁੱਕੀ ਹੈ।
kishu ਦਾ ਸ਼ੌਕ ਵੱਡੇ ਹੋ ਕੇ ਫਿਲਮਾਂ ’ਚ ਆਉਣ ਹੈ। kishu ਸੰਗੀਤ ਦੀ ਸਿੱਖਿਆ ਗੁਰੂ ਰਾਜੇਸ਼ ਕੁਮਾਰ ਨਾਭਾ ਤੋਂ ਲੈ ਕੇ ਰਹੀ ਹੈ। ਉਸ ਦੇ ਮਾਤਾ-ਪਿਤਾ ਨੂੰ ਵੀ ਸੰਗੀਤ ਨਾਲ ਬੇਹੱਦ ਲਗਾਵ ਹੈ। kishu ਨੇ ਹੱਸਦੇ ਹੋਏ ਦੱਸਿਆ ਕਿ ਉਸ ਨੂੰ ਉਦੋਂ ਬਹੁਤ ਚੰਗਾ ਲੱਗਦਾ ਹੈ ਜਦੋਂ ਉਹ ਘਰੋਂ ਬਾਹਰ ਨਿਕਲਦੀ ਹੈ ਤੇ ਲੋਕ ਉਸ ਨਾਲ ਫੋਟੋ ਖਿਚਵਾਉਂਦੇ ਹਨ ਤੇ ਗੱਲਾਂ ਕਰਦੇ ਹਨ। ਉਸ ਨੇ ਕਿਹਾ ਕਿ ਮੈਨੂੰ ਪੰਜਾਬੀ ਸੂਟ ਬਹੁਤ ਪਸੰਦ ਹੈ।