ਇਨਸਾਨ ਦੇ ਚਿਹਰੇ ਵਿੱਚ ਆ ਰਹੇ ਬਦਲਾਅ ਦੀ ਵਜ੍ਹਾ ਹੈ ਉਸ ਦਾ ਖਾਣਾ: ਸੋਧ


ਖਾਣ ਪੀਣ ਦਾ ਸਿੱਧਾ ਅਸਰ ਸਾਡੀ ਸਹਿਤ ਤੇ ਪੈਂਦਾ ਹੈ ਜੋ ਸਾਡੇ ਚਿਹਰੇ ਤੇ ਦਿਸਦਾ ਹੈ। ਇਨਸਾਨ ਦੇ ਚਿਹਰੇ ਤੇ ਕੀਤੇ ਗਏ ਸੋਧ ਤੋਂ ਪਤਾ ਲੱਗਦਾ ਹੈ ਕਿ ਪਿਛਲੇ 100,000 ਸਾਲਾਂ ਚ ਇਨਸਾਨ ਦਾ ਚਿਹਰਾ ਪਤਲਾ ਹੁੰਦਾ ਗਿਆ ਹੈ। ਸੋਧ ਚ ਪਤਾ ਲੱਗਿਆ ਹੈ ਕਿ ਪੈਕਟ ਬੰਦ ਤੇ ਬਾਜ਼ਾਰ ਖਾਣਾ ਖਾਣ ਨਾਲ ਲੋਕਾਂ ਦਾ ਚਿਹਰਾ ਸਿੰਘੁੜਦਾ ਜਾ ਰਿਹਾ ਹੈ।
ਯਾਰ੍ਕ ਤੇ ਹਾਲ ਯੂਨੀਵਰਸਿਟੀਆਂ ਦੇ ਸੋਧਕਾਰਤਾਵਾਂ ਨੇ ਪੁਰਾਣੇ ਅਫ਼ਰੀਕੀ ਲੋਕਾਂ ਦੇ ਚਿਹਰਿਆਂ ਦੇ ਮੁਕਾਬਲੇ ਉਨ੍ਹਾਂ ਨੂੰ ਕਾਫ਼ੀ ਬਦਲਾਅ ਨਜ਼ਰ ਆਇਆ। ਯਾਰ੍ਕ ਯੂਨੀਵਰਸਿਟੀ ਦੇ ਪ੍ਰੋਫੈਸਰ ਪੌਲ ਨੇ ਕਿਹਾ ਕਿ ਇਸ ਦਾ ਕਾਰਨ ਹਲਕਾ ਖਾਣਾ ਹੈ।
ਸਮੇਂ ਨਾਲ ਇਨਸਾਨ ਦੇ ਚਿਹਰੇ ਤੇ ਕਾਫ਼ੀ ਬਦਲਾਅ ਹੋਏ ਹਨ। ਮਨੁੱਖ ਦੀ ਨੀਏਂਡਰਥਲ ਜਾਤੀ ਦਾ ਸਿਰ ਵੇਖੀਏ ਤਾਂ ਉਸ ਦਾ ਚਿਹਰਾ ਕਾਫ਼ੀ ਚੌੜਾ, ਦੰਦ ਲੰਬੇ, ਤੇ ਮੱਥਾ ਅੱਗੇ ਦੀ ਤਰਫ਼ ਉੱਭਰਿਆ ਹੁੰਦਾ ਸੀ। ਸਭਿਅਤਾ ਦੇ ਵਿਕਾਸ ਤੇ ਅੱਗ ਦੀ ਖੋਜ ਨਾਲ ਮਨੁੱਖ ਨੇ ਖਾਣਾ ਪਕਾ ਕੇ ਖਾਣਾ ਸ਼ੁਰੂ ਕਰ ਦਿੱਤਾ ਜਿਸ ਕਰ ਕੇ ਉਸ ਦਾ ਚਿਹਰਾ ਪਤਲਾ ਹੁੰਦਾ ਚਲਾ ਗਿਆ। ਇਸ ਦੀ ਵਜ੍ਹਾ ਇਹ ਸੀ ਕਿ ਕੱਚਾ ਖਾਣਾ ਖਾਣ ਲਈ ਉਸ ਨੂੰ ਮਜ਼ਬੂਤ ਜਬਾੜਿਆਂ ਦੀ ਲੋੜ ਹੁੰਦੀ ਸੀ ਜੋ ਖ਼ਤਮ ਹੋ ਗਈ।
ਇਨਸਾਨ ਦੇ ਚਿਹਰੇ ਦਾ ਵਿਕਾਸ ਇਸ ਲਈ ਵੀ ਹੋਇਆ ਤਾਂ ਜੋ ਉਹ ਆਪਣੇ ਹਾਵ ਭਾਵ ਜ਼ਿਆਦਾ ਦਿਖਾ ਸਕੇ। ਅੱਜ ਦਾ ਇਨਸਾਨ ਆਪਣੇ ਚਿਹਰੇ ਤੇ 20 ਤਰਨਹ ਦੇ ਭਾਵ ਦਰਸਾ ਸਕਦਾ ਹੈ।