ਰੋਜ਼ ਸਵੇਰੇ ਬੱਚਿਆਂ ਨੂੰ ਸਕੂਲ ਭੇਜਣਾ, ਦਫ਼ਤਰ ਲਈ ਤਿਆਰ ਹੋਣਾ, ਸਵੇਰ ਦੀ ਸ਼ਿਫ਼ਟ ਲਈ ਜਲਦੀ ਪਹੁੰਚਣਾ, ਅਜਿਹੇ ਕਈ ਕਾਰਨਾਂ ਕਰ ਕੇ ਅਸੀਂ ਅਕਸਰ ਨਾਸ਼ਤਾ ਕਰਨਾ ਭੁੱਲ ਜਾਂਦੇ ਹਾਂ ਤੇ ਰਾਤ ਆਫਿਸ ਤੋਂ ਵੀ ਦੇਰ ਨਾਲ ਪਹੁੰਦੇ ਹਾਂ। ਦਫ਼ਤਰ ਪਹੁੰਚ ਕੇ ਵੀ ਕੰਮ ਚ ਉਲਝ ਕੇ ਕਈ ਵਾਰ ਅਸੀਂ ਸਿੱਧਾ ਦੁਪਹਿਰ ਦਾ ਖਾਣਾ ਹੀ ਖਾਂਦੇ ਹਾਂ। ਕਾਰਨ ਜੋ ਵੀ ਹੋਵੇ ਜੇ ਤੁਸੀਂ ਵੀ ਇਸ ਤਰ੍ਹਾਂ ਆਪਣੇ ਨਾਸ਼ਤੇ ਤੇ ਧਿਆਨ ਨਹੀਂ ਦੇ ਰਹੇ ਤਾਂ ਹੋ ਜਾਓ ਸਾਵਧਾਨ। ਇੱਕ ਸੋਧ ਚ ਪਤਾ ਚੱਲਿਆ ਹੈ ਕਿ ਨਾਸ਼ਤਾ ਨਾ ਕਰਨ ਕਰ ਕੇ ਦਿਲ ਦਾ ਦੌਰਾ ਪੈਣ ਵਰਗੀਆਂ ਬਿਮਾਰੀਆਂ ਤੁਹਾਨੂੰ ਘੇਰ ਸਕਦੀਆਂ ਹਨ। ਇਹ ਤੁਹਾਡੇ ਲਈ ਜਾਨਲੇਵਾ ਵੀ ਹੋ ਸਕਦਾ ਹੈ।
ਪ੍ਰਿਵੈਂਟੀਵ ਕਾਰਦਿਓਲੋਜੀ ਬਾਰੇ ਯੂਰਪ ਦੇ ਜਰਨਲ ‘ਦਾ ਫਾਇੰਡਿੰਗ੍ਸ’ ਵਿੱਚ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਹੈ ਜਿਸ ਮੁਤਾਬਿਕ ਜੋ ਲੋਕ ਹਰ ਰੋਜ਼ ਨਾਸ਼ਤਾ ਕਰਨਾ ਛੱਡ ਦਿੰਦੇ ਹਨ ਉਨ੍ਹਾਂ ਦੀ ਮੌਤ ਦੀ ਸੰਭਾਵਨਾ 4 ਤੋਂ 5 ਫ਼ੀਸਦੀ ਜ਼ਿਆਦਾ ਹੁੰਦੀ ਹੈ। ਇਸ ਦੇ ਨਾਲ ਹੀ ਹਾਰਟ ਅਟੈਕ ਦਾ ਖ਼ਤਰਾ ਵੀ ਵੱਧ ਜਾਂਦਾ ਹੈ।
ਇਹ ਸੋਧ 113 ਅਜਿਹੇ ਲੋਕਾਂ ਤੇ ਕੀਤਾ ਗਿਆ ਜਿਨ੍ਹਾਂ ਨੂੰ ਦਿਲ ਦੀ ਬਿਮਾਰੀ ਸੀ। ਇਹਨਾਂ ਚ ਜ਼ਿਆਦਾ ਮਰਦ ਸਨ ਜਿਨ੍ਹਾਂ ਦੀ ਉਮਰ 60 ਸਾਲ ਤੋਂ ਜ਼ਿਆਦਾ ਸੀ। ਇਹਨਾਂ ਵਿੱਚ ਨਾਸ਼ਤਾ ਨਾ ਕਰਨ ਵਾਲੇ 58 ਫ਼ੀਸਦੀ ਤੇ ਰਾਤ ਦਾ ਖਾਣਾ ਦੇਰ ਨਾਲ ਕਰਨ ਵਾਲੇ 51 ਫ਼ੀਸਦੀ ਸਨ। 48 ਫ਼ੀਸਦੀ ਅਜਿਹੇ ਸਨ ਜੋ ਨਾਸ਼ਤਾ ਨਹੀਂ ਸਨ ਕਰਦੇ ਤੇ ਰਾਤ ਦਾ ਖਾਣਾ ਵੀ ਦੇਰ ਨਾਲ ਖਾਂਦੇ ਸਨ।