ਮੁੰਬਈ-ਸ਼ੇਅਰ ਬਾਜ਼ਾਰ ਵਿਚ ਅੱਜ ਲਗਾਤਾਰ ਪੰਜਵੇਂ ਦਿਨ ਗਿਰਾਵਟ ਦਾ ਦੌਰ ਜਾਰੀ ਰਿਹਾ ਤੇ ਬੰਬੇ ਸਟਾਕ ਐਕਸਚੇਂਜ (BSE) ਦੇ Sensex ਨੂੰ 1000 ਤੋਂ ਵੱਧ ਅੰਕਾਂ ਦਾ ਗੋਤਾ ਲੱਗ ਗਿਆ। ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਵੱਲੋਂ ਲਗਾਤਾਰ ਪੂੰਜੀ ਅਪਨਿਵੇਸ਼ ਤੇ ਅਮਰੀਕਾ ਵੱਲੋਂ ਨਵੇਂ ਸਿਰੇ ਤੋਂ ਟੈਕਸ ਲਗਾਉਣ ਕਰਕੇ ਵਪਾਰਕ ਜੰਗ ਛਿੜਨ ਦੇ ਖ਼ਦਸ਼ਿਆਂ ਦਰਮਿਆਨ ਸ਼ੇਅਰ ਬਾਜ਼ਾਰ ਵਿਚ ਨਿਘਾਰ ਆਇਆ।
30 ਸ਼ੇਅਰਾਂ ਉੱਤੇ ਅਧਾਰਿਤ ਬੀਐੱਸਈ ਸੈਂਸੈਕਸ 1,018.20 ਅੰਕ 1.32 ਫੀਸਦ ਡਿੱਗ ਕੇ ਦੋ ਹਫ਼ਤਿਆਂ ਦੇ ਹੇਠਲੇ ਪੱਧਰ 76,293.60 ਨੁਕਤਿਆਂ ’ਤੇ ਬੰਦ ਹੋਇਆ। ਉਂਝ ਦਿਨ ਦੇ ਕਾਰੋਬਾਰ ਦੌਰਾਨ ਇਕ ਵੇਲੇ ਇਹ 1,281.21 ਅੰਕ ਤੱਕ ਡਿੱਗਾ।