53.65 F
New York, US
April 24, 2025
PreetNama
ਸਮਾਜ/Social

7 ਸਾਲ ਦੀ ਇਸ ਬੱਚੀ ਨੇ 7 Asteroids ਲੱਭ ਕੇ NASA ਦੇ ਉਡਾਏ ਹੋਸ਼, ਬਣ ਗਈ ਦੁਨੀਆ ਦੀ ਸਭ ਤੋਂ ਛੋਟੀ ਐਸਟ੍ਰਾਨੌਮਰ

ਕਦੇਕਦੇ ਕੁਝ ਖ਼ਾਸ ਬੱਚੇ ਆਪਣੀ ਉਮਰ ਨਾਲੋਂ ਵੱਡਾ ਕੰਮ ਕਰ ਕੇ ਦੇਸ਼ ਭਰ ਵਿਚ ਨਾਂ ਕਮਾ ਲੈਂਦੇ ਹਨਇਨ੍ਹਾਂ ਹੀ ਬੱਚਿਆਂ ਵਿਚ ਇਕ ਹੋਰ ਨਾਂ ਸ਼ਾਮਲ ਹੋ ਗਿਆ ਹੈ। ਜੀ ਹਾਂਸਿਰਫ਼ ਸੱਤ ਸਾਲ ਦੀ ਉਮਰ ਵਿਚ ਬ੍ਰਾਜ਼ੀਲ ਦੀ ਨਿਕੋਲ ਓਲੀਵੇਰਾ ਨੇ ਆਪਣੀ ਉਮਰ ਨਾਲੋਂ ਜ਼ਿਆਦਾ ਵੱਡਾ ਕੰਮ ਕਰ ਦਿਖਾਇਆ ਹੈ ਤੇ ਅਜਿਹਾ ਕਰ ਕੇ ਉਹ ਦੁਨੀਆ ਦੀ ਸਭ ਤੋਂ ਘੱਟ ਉਮਰ ਦੀ ਐਸਟ੍ਰਾਨੌਮਰ ਬਣ ਗਈ ਹੈ। ਇੰਨੀ ਘੱਟ ਉਮਰ ਚ ਐਸਟ੍ਰਾਨੌਮੀ ਵਿਚ ਸਮਝ ਰੱਖਣਾ ਬਹੁਤ ਮੁਸ਼ਕਲ ਹੈਪਰ ਇਸ ਛੋਟੀ ਜਿਹੀ ਬੱਚੀ ਦਾ ਅਜਿਹਾ ਕਰ ਦਿਖਾਉਣਾ ਅਸਲ ਵਿਚ ਤਰੀਫ਼ਕਾਬਿਲ ਹੈ।

ਅਸਲ ਵਿਚ ਬ੍ਰਾਜ਼ੀਲ ਦੀ ਨਿਕੋਲ ਓਲੀਵੇਰਾ ਨਾਸਾ ਲਈ ਐਸਟੇਰਾਇਡਜ਼ ਦੀ ਖੋਜ ਕਰਕੇ ਸਭ ਤੋਂ ਘੱਟ ਉਮਰ ਦੀ ਐਸਟ੍ਰਾਨੌਮਰ ਬਣ ਗਈ ਹੈ। ਪ੍ਰਾਪਤ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਨਿਕੋਲ ਓਲੀਵੇਰਾ ਨੇ ਸਿਟੀਜ਼ਨ ਸਾਇੰਸ ਪ੍ਰੋਗਰਾਮ ਐਸਟੇਰਾਇਡ ਹੰਟ ਵਿਚ ਹਿੱਸਾ ਲਿਆ ਸੀ। ਇਹ ਹੰਟ ਇੰਟਰਨੈਸ਼ਨਲ ਐਸਟ੍ਰੋਨਾਮਿਕਲ ਸਰਚ ਕੋਲੈਬੋਰੇਸ਼ਨ ਨਾਸਾ ਦੁਆਰਾ ਕਰਵਾਇਆ ਜਾਂਦਾ ਹੈ। ਇਸ ਦੌਰਾਨਨਿਕੋਲ ਨੇ ਐਸਟੇਰਾਇਡ ਦੀ ਖੋਜ ਕੀਤੀ ਅਤੇ ਇਸ ਪ੍ਰਾਪਤੀ ਲਈ ਇਕ ਸਰਟੀਫਿਕੇਟ ਹਾਸਲ ਕੀਤਾ। ਲੜਕੀ ਦੀ ਮਾਂਜਾਨਕਾ ਨੇ ਦੱਸਿਆ ਕਿ ਜਦੋਂ ਨਿਕੋਲ ਸਿਰਫ਼ ਸਾਲ ਦੀ ਸੀਉਸਨੇ ਉਸ ਕੋਲੋਂ ਇਕ ਸਟਾਰ ਦੀ ਮੰਗ ਕੀਤੀ ਸੀਤਦ ਜਾਨਕਾ ਉਸ ਲਈ ਇਕ ਖਿਡੌਣੇ ਵਾਲਾ ਤਾਰਾ ਲੈ ਕੇ ਆਈ ਸੀ। ਅਜਿਹੇ ਵਿਚਜਾਨਕਾ ਨੇ ਦੱਸਿਆ ਕਿ ਉਸ ਨੂੰ ਇਹ ਸਮਝਣ ਵਿਚ ਸਾਲਾਂ ਲੱਗ ਗਏ ਸਨ ਕਿ ਉਸ ਦੀ ਧੀ ਨੇ ਉਸ ਕੋਲੋਂ ਅਸਲ ਸਿਤਾਰਾ ਮੰਗਿਆ ਸੀਜੋ ਅਸਮਾਨ ਵਿਚ ਹੁੰਦਾ ਹੈ।

ਜਾਣਕਾਰੀ ਲਈਦੱਸ ਦੇਈਏ ਕਿ ਫਿਲਹਾਲ ਨਿਕੋਲ ਬਹੁਤ ਸਾਰੇ ਸਕੂਲਾਂ ਅਤੇ ਸਮਾਗਮਾਂ ਵਿਚ ਐਸਟ੍ਰੇਨੌਮੀ ਵਿਗਿਆਨ ਬਾਰੇ ਲੈਕਚਰ ਦਿੰਦੀ ਹੈ। ਉਸ ਨੂੰ ਬ੍ਰਾਜ਼ੀਲ ਦੇ ਮਿਨੀਸਟਰੀ ਆਫ ਸਾਇੰਸਟੈਕਨਾਲੋਜੀ ਅਤੇ ਇਨੋਵੇਸ਼ਨਜ਼ ਦੁਆਰਾ ਐਸਟ੍ਰੋਨੌਮੀ ਅਤੇ ਐਰੋਨੋਟਿਕਸ ਵਿਸ਼ੇ ਦੇ ਅੰਤਰ ਰਾਸ਼ਟਰੀ ਸੈਮੀਨਾਰ ਵਿਚ ਭਾਸ਼ਣ ਦੇਣ ਲਈ ਸੱਦਾ ਦਿੱਤਾ ਗਿਆ ਸੀ। ਕੋਕੋਨਾ ਮਹਾਮਾਰੀ ਕਾਰਨ ਨਿਕੋਲ ਨੇ ਇਨ੍ਹਾਂ ਸਾਰੇ ਸਮਾਗਮਾਂ ਵਿਚ ਆਨਲਾਈਨ ਸ਼ਿਰਕਤ ਕੀਤੀ। ਨਿਕੋਲ ਇਕ ਯੂਟਿਊਬ ਚੈਨਲ ਵੀ ਚਲਾਉਂਦੀ ਹੈ। ਜਿਥੇ ਉਹ ਆਪਣੇ ਵਰਗੇ ਹੋਰ ਉਤਸ਼ਾਹੀ ਲੋਕਾਂ ਲਈ ਐਸਟੇਰਾਇਡਜ਼ਸਪੇਸ ਅਤੇ ਹੋਰ ਦਿਲਚਸਪ ਚੀਜ਼ਾਂ ਬਾਰੇ ਗੱਲ ਕਰਦੀ ਹੈ।

Related posts

ਵਿਰੋਧੀਆਂ ਨੇ ‘ਆਪ’ ਸਰਕਾਰ ਦੀ ‘ਸਿੱਖਿਆ ਕ੍ਰਾਂਤੀ’ ਨੂੰ ਘੇਰਿਆ, ਪਖਾਨਿਆਂ ਦੀ ਮੁਰੰਮਤ ਦੇ ਉਦਘਾਟਨ ’ਤੇ ਸਵਾਲ ਚੁੱਕੇ

On Punjab

ਅਮਰੀਕਾ: ਟਰੰਪ ਦੇ ਹਲਫ਼ਦਾਰੀ ਸਮਾਗਮ ’ਚ ਸ਼ਾਮਲ ਹੋਣਗੇ ਜੈਸ਼ੰਕਰ

On Punjab

ਸਮ੍ਰਿਤੀ ਇਰਾਨੀ ਨੂੰ ਆਟੋ ਦੀ ਸਵਾਰੀ ਕਰਦੇ ਦੇਖ ਮੇਕਅਪ ਆਰਟਿਸਟ ਨੂੰ ਆਉਂਦੀ ਸੀ ਸ਼ਰਮ, ਟੀਵੀ ਸੀਰੀਅਲ ‘ਚ ਮਿਲਦੇ ਸੀ ਸਿਰਫ਼ ਇੰਨੇ ਰੁਪਏ

On Punjab