PreetNama
ਖਾਸ-ਖਬਰਾਂ/Important News

70 ਸਾਲ ਪੁਰਾਣੇ ਨਿਜ਼ਾਮ ਫੰਡ ਦਾ ਹੋਇਆ ਫੈਸਲਾ

ਆਖਿਰਕਾਰ 70 ਸਾਲ ਪੁਰਾਣੇ ਨਿਜ਼ਾਮ ਫੰਡ ਕੇਸ ਵਿੱਚ ਫੈਸਲਾ ਆ ਹੀ ਗਿਆ। ਭਾਰਤ ਨੇ ਕੇਸ ਵਿਚ 325 ਕਰੋੜ ਦੀ ਵੱਡੀ ਰਕਮ ਜਿੱਤੀ ਹੈ। ਭਾਰਤ ਨੂੰ ਇਹ ਕੇਸ ਨਾਲ ਲੜਨ ਲਈ ਖਰਚੇ ਗਏ 65 ਫ਼ੀਸਦੀ ਰੁਪਏ ਵੀ ਪ੍ਰਾਪਤ ਹੋਏ ਹਨ।ਲੰਡਨ ਵਿਚ ਚੱਲ ਰਹੇ ਨਿਜ਼ਾਮ ਫੰਡ ਮਾਮਲੇ ਵਿਚ ਭਾਰਤ ਨੇ ਪਾਕਿਸਤਾਨ ਨੂੰ ਹਰਾਇਆ ਹੈ। ਭਾਰਤ ਨੇ ਪਾਕਿਸਤਾਨ ਤੋਂ ਹੈਦਰਾਬਾਦ ਦੇ ਨਿਜ਼ਾਮ ਦਾ ‘ਖ਼ਜ਼ਾਨਾ’ ਜਿੱਤ ਲਿਆ ਹੈ। ਇਸ ਦੇ ਨਾਲ ਹੀ, ਪਾਕਿਸਤਾਨ ਨਾ ਸਿਰਫ ਕੇਸ ਹਾਰ ਗਿਆ ਹੈ, ਬਲਕਿ ਕੇਸ ਲੜਨ ਲਈ ਭਾਰਤ ਨੂੰ 65 ਪ੍ਰਤੀਸ਼ਤ (26 ਕਰੋੜ ਰੁਪਏ) ਦਾ ਭੁਗਤਾਨ ਕਰਨਾ ਪਿਆ ਹੈ। 1 ਮਿਲੀਅਨ ਪਾਊਂਡ ਤੋਂ 35 ਮਿਲੀਅਨ ਪਾਊਂਡ ਬਣੀ ਰਕਮ ਹੁਣ ਭਾਰਤ ਦੇ ਖਾਤੇ ‘ਚ ਆ ਗਈ ਹੈ। ਹੈਦਰਾਬਾਦ ਦੇ ਨਿਜ਼ਾਮ ਨਾਲ ਜੁੜੇ 70 ਸਾਲ ਪੁਰਾਣੇ ਕੇਸ ਵਿੱਚ ਹੁਣ ਫੈਸਲਾ ਆਇਆ ਹੈ। ਲਗਭਗ 7 ਦਹਾਕਿਆਂ ਤੋਂ ਲੰਡਨ ਦੇ ਇੱਕ ਬੈਂਕ ਵਿੱਚ ਕਈ ਸੌ ਕਰੋੜ ਰੁਪਏ ਫਸੇ ਹੋਏ ਸਨ। ਹੁਣ ਬ੍ਰਿਟੇਨ ਵਿਚਲੇ ਭਾਰਤੀ ਦੂਤਘਰ ਨੂੰ ਆਪਣੇ ਹਿੱਸੇ ਵਜੋਂ ਲੱਖਾਂ ਪੌਂਡ ਪ੍ਰਾਪਤ ਹੋਏ ਹਨ।ਲੰਡਨ ਵਿਚ ਭਾਰਤ ਸਰਕਾਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਯੂਕੇ ਵਿੱਚ ਹਾਈ ਕਮਿਸ਼ਨ ਨੂੰ ਇਸ ਦੇ ਹਿੱਸੇ ਵਜੋਂ 35 ਮਿਲੀਅਨ ਡਾਲਰ (325 ਕਰੋੜ ਰੁਪਏ) ਮਿਲੇ ਹਨ। ਇਹ ਰਕਮ 20 ਸਤੰਬਰ 1948 ਤੋਂ ਨੈਸ਼ਨਲ ਵੈਸਟਮਿਨਸਟਰ ਬੈਂਕ ਦੇ ਖਾਤੇ ਵਿੱਚ ਅਟਕ ਗਈ ਸੀ। ਪਾਕਿਸਤਾਨ ਨੇ ਵੀ ਇਸ ਪੈਸੇ ਦਾ ਦਾਅਵਾ ਕੀਤਾ ਸੀ।ਪਿਛਲੇ ਸਾਲ ਅਕਤੂਬਰ ਵਿੱਚ, ਹਾਈ ਕੋਰਟ ਨੇ ਭਾਰਤ ਅਤੇ ਮੁਕੱਰਮ ਜਾਹ (ਹੈਦਰਾਬਾਦ ਦਾ 8ਵਾਂ ਨਿਜ਼ਾਮ) ਦੇ ਹੱਕ ਵਿੱਚ ਫੈਸਲਾ ਸੁਣਾਇਆ ਸੀ। ਮੁਕੱਰਮ ਅਤੇ ਉਸ ਦਾ ਛੋਟਾ ਭਰਾ ਮੁਫੱਖਮ ਜਾਹ ਪਿਛਲੇ 6 ਸਾਲਾਂ ਤੋਂ ਲੰਡਨ ਹਾਈ ਕੋਰਟ ਵਿੱਚ ਪਾਕਿਸਤਾਨ ਖ਼ਿਲਾਫ਼ ਇਸ ਕੇਸ ਦੀ ਲੜਾਈ ਲੜ ਰਹੇ ਹਨ। ਬੈਂਕ ਨੇ ਪਹਿਲਾਂ ਹੀ ਇਹ ਪੈਸਾ ਅਦਾਲਤ ਵਿੱਚ ਤਬਦੀਲ ਕਰ ਦਿੱਤਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨ ਨੇ ਵੀ ਭਾਰਤ ਸਰਕਾਰ ਨੂੰ 2.8 ਮਿਲੀਅਨ (ਕਰੀਬ 26 ਕਰੋੜ ਰੁਪਏ) ਅਦਾ ਕੀਤੇ ਹਨ। ਇਹ ਲੰਡਨ ਹਾਈ ਕੋਰਟ ‘ਤੇ ਭਾਰਤ ਦੁਆਰਾ ਕੀਤੀ ਗਈ ਲਾਗਤ ਦਾ 65 ਪ੍ਰਤੀਸ਼ਤ ਹੈ। ਬਾਕੀ ਖ਼ਰਚ ਜਿਹੜਾ ਭਾਰਤ ਨੇ ਖੁਦ ਅਦਾ ਕੀਤਾ ਹੈ, ਬਾਰੇ ਅਜੇ ਗੱਲਬਾਤ ਕੀਤੀ ਜਾ ਰਹੀ ਹੈ। ਲੰਡਨ ਵਿਚ ਇਕ ਡਿਪਲੋਮੈਟ ਨੇ ਟਾਈਮਜ਼ ਆਫ਼ ਇੰਡੀਆ ਨੂੰ ਦੱਸਿਆ, “ਖ਼ਬਰ ਹੈ ਕਿ ਪਾਕਿਸਤਾਨ ਨੇ ਸਾਰਾ ਪੈਸਾ ਅਦਾ ਕਰ ਦਿੱਤਾ ਹੈ।”

8 ਵੇਂ ਨਿਜ਼ਾਮ ਦੇ ਵਕੀਲ ਨੇ ਟੀ.ਓ.ਆਈ. ਨਾਲ ਗੱਲਬਾਤ ਕਰਦਿਆਂ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਸਦੇ ਮੁਵੱਕਲ ਨੂੰ ਆਪਣੇ ਹਿੱਸੇ ਦਾ ਪੈਸਾ ਅਤੇ ਕੇਸ ਲੜਨ ਵਿਚ ਲੱਗਾ 65% ਖਰਚਾ ਪ੍ਰਾਪਤ ਹੋਇਆ ਹੈ। ਦੱਸ ਦੇਈਏ ਕਿ ਭਾਰਤ ਤੋਂ ਪ੍ਰਾਪਤ ਹੋਏ 35 ਮਿਲੀਅਨ ਰੁਪਏ (325 ਕਰੋੜ ਰੁਪਏ) ਨੂੰ ਇੱਕ ਵੱਡੀ ਰਕਮ ਮੰਨਿਆ ਜਾਂਦਾ ਹੈ। ਹੁਣ ਇਹ ਪੈਸਾ ਨਵੀਂ ਦਿੱਲੀ ਭੇਜਿਆ ਜਾਵੇਗਾ। ਜ਼ਿਕਰਯੋਗ ਹੈ ਕਿ 70 ਸਾਲ ਪੁਰਾਣੇ ਵਿਵਾਦ ਦੀ ਕੀਮਤ 10 ਲੱਖ ਪੌਂਡ ਅਤੇ 1 ਗਿੰਨੀ ਹੈ ਜੋ 20 ਸਤੰਬਰ, 1948 ਨੂੰ ਤਤਕਾਲੀ ਵਿੱਤ ਮੰਤਰੀ ਮੋਇਨ ਨਵਾਜ਼ ਜੰਗ ਦੁਆਰਾ ਹੈਦਰਾਬਾਦ ਸਰਕਾਰ ਨੂੰ ਭੇਜੀ ਗਈ ਸੀ। ਉਸ ਸਮੇਂ ਇਹ ਪੈਸਾ ਹੈਦਰਾਬਾਦ ਰਾਜ ਦੇ ਤੱਤਕਾਲੀ ਵਿੱਤ ਮੰਤਰੀ ਨੇ ਬ੍ਰਿਟੇਨ ਦੇ ਤਤਕਾਲੀ ਪਾਕਿ ਹਾਈ ਕਮਿਸ਼ਨਰ ਹਬੀਬ ਇਬਰਾਹਿਮ ਰਹੀਮਤੁਲਾ ਨੂੰ ਤਬਦੀਲ ਕਰ ਦਿੱਤਾ ਸੀ। ਇਹ ਘਟਨਾ ਹੈਦਰਾਬਾਦ ਰਾਜ ਉੱਤੇ ਕਬਜ਼ਾ ਕਰਨ ਸਮੇਂ ਵਾਪਰੀ ਸੀ। ਉਸ ਸਮੇਂ ਤੋਂ ਬਾਅਦ ਇਹ ਰਕਮ ਵਧ ਕੇ 35 ਮਿਲੀਅਨ ਹੋ ਗਈ ਹੈ। ਭਾਰਤ ਨੇ ਇਸ ਪੈਸੇ ‘ਤੇ ਦਾਅਵਾ ਕਰਦਿਆਂ ਕਿਹਾ ਕਿ ਨਿਜ਼ਾਮ ਨੇ ਇਹ ਪੈਸਾ 1965 ਵਿਚ ਭਾਰਤ ਨੂੰ ਦਿੱਤਾ ਸੀ।

Related posts

ਮੀਂਹ ਨਾਲ ਮਿਲੇਗੀ ਰਾਹਤ ਪਰ ਝੱਖੜ ਦੀ ਪੇਸ਼ਨਗੋਈ ਨਾਲ ਕਿਸਾਨਾਂ ਦੇ ਚਿਹਰੇ ਮੁਰਝਾਏ, ਜਾਣੋ ਤਾਜ਼ਾ ਹਲਾਤ

On Punjab

ਪ੍ਰਾਹੁਣੇ ਨੇ ਸਟੇਜ ‘ਤੇ ਕੀਤੀ ਅਜਿਹੀ ਹਰਕਤ ਕਿ ਲਾੜੀ ਨੇ ਬੇਰੰਗ ਭੇਜੀ ਜੰਞ

On Punjab

ਅਮਰੀਕਾ `ਚ ਸਿੱਖ ਟੈਕਸੀ ਡਰਾਇਵਰ `ਤੇ ਹਮਲਾ ਕਰਨ ਵਾਲੇ ਨੂੰ 15 ਮਹੀਨੇ ਦੀ ਕੈਦ

Pritpal Kaur