42.64 F
New York, US
February 4, 2025
PreetNama
ਸਿਹਤ/Health

7th Pay Commission : ਪੁਰਸ਼ਾਂ ਨੂੰ ਮਿਲਦੀ ਹੈ ਬੱਚਿਆਂ ਦੀ ਦੇਖਭਾਲ ਲਈ ਛੁੱਟੀ, ਜਾਣੋ ਕੀ ਹਨ ਸਰਕਾਰ ਦੇ ਨਿਯਮ

ਕੋਰੋਨਾ ਇਨਫੈਕਸ਼ਨ ਦਾ ਕਹਿਰ ਦੇਸ਼ ਵਿਚ ਘੱਟ ਨਹੀਂ ਹੋ ਰਿਹਾ ਹੈ। ਅਜਿਹੇ ਵਿਚ ਕੇਂਦਰ ਸਰਕਾਰ ਨੇ ਕਈ ਠੋਸ ਤੇ ਅਹਿਮ ਫ਼ੈਸਲੇ ਲਏ ਹਨ। ਉੱਥੇ ਹੀ ਕੋਵਿਡ-19 ਦਾ ਅਸਰ ਕੇਂਦਰੀ ਮੁਲਾਜ਼ਮਾਂ ‘ਤੇ ਵੀ ਪਿਆ ਹੈ। ਸਰਕਾਰ ਨੇ ਉਨ੍ਹਾਂ ਦੇ ਕਈ ਨਿਯਮਾਂ ‘ਚ ਬਦਲਾਅ ਕਰ ਦਿੱਤਾ ਹੈ। ਇਹ ਨਿਯਮ ਮੁਲਾਜ਼ਮ ਦੇ ਮਹਿੰਗਾਈ ਭੱਤੇ ਤੋਂ ਲੈ ਕੇ ਪੈਨਸ਼ਨਲ ਨਾਲ ਸੰਬਧਤ ਹਨ। ਇਨ੍ਹਾਂ ਵਿਚੋਂ ਇਕ ਨਿਯਮ ਬੱਚਿਆਂ ਦੀ ਦੇਖਭਾਲ ਨਾਲ ਸਬੰਧਤ ਛੁੱਟੀ ਨਾਲ ਜੁੜਿਆ ਹੈ। ਮੋਦੀ ਸਰਕਾਰ ਨੇ ਕਿਹਾ ਹੈ ਕਿ ਹੁਣ ਪੁਰਸ਼ ਮੁਲਾਜ਼ਮ ਵੀ ਬੱਚਿਆਂ ਦੀ ਦੇਖਭਾਲ ਲਈ ਛੁੱਟੀ ਦੇ ਹੱਕਦਾਰ ਹਨ। ਹਾਲਾਂਕਿ ਦੇਖਭਾਲ ਨਾਲ ਸਬੰਧਤ ਛੁੱਟੀ (CCL) ਦਾ ਹੱਕ ਤੇ ਅਧਿਕਾਰ ਸਿਰਫ਼ ਉਨ੍ਹਾਂ ਆਦਮੀਆਂ ਨੂੰ ਮਿਲੇਗਾ ਜਿਹੜੇ ਸਿੰਗਲ ਪੈਰੇਂਟ ਹਨ। ਇਸ ਕੈਟਾਗਰੀ ‘ਚ ਉਹ ਪੁਰਸ਼ ਸ਼ਾਮਲ ਹੋ ਸਕਦੇ ਹਨ ਜਿਨ੍ਹਾਂ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ, ਤਲਾਕਸ਼ੁਦਾ ਤੇ ਅਣਵਿਆਹੇ। ਇਸ ਕਾਰਨ ਸਿੰਗਲ ਪੈਰੇਂਟ ਹੋਣ ਦੇ ਨਾਤੇ ਉਨ੍ਹਾਂ ‘ਤੇ ਬੱਚਿਆਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਹੈ।
ਇਸ ਦੇ ਨਾਲ ਹੀ ਬੱਚਿਆਂ ਦੀ ਦੇਖਭਾਲ ਲਈ ਛੁੱਟੀ ਲੈਣ ‘ਤੇ ਮੁਲਾਜ਼ਮ ਹੁਣ ਸਮਰੱਥ ਅਥਾਰਟੀ ਦੀ ਸਹਿਮਤੀ ਨਾਲ ਦਫ਼ਤਰ ਵੀ ਛੱਡ ਸਕਦਾ ਹੈ। ਇਹੀ ਨਹੀਂ ਮੁਲਾਜ਼ਮ ਐੱਲਟੀਸੀ ਦਾ ਲਾਭ ਉਠਾ ਸਕਦਾ ਹੈ। ਬੇਸ਼ਕ ਉਹ ਬੱਚਿਆਂ ਦੀ ਦੇਖਭਾਲ ਲਈ ਛੁੱਟੀ ‘ਤੇ ਹੋਵੇ। ਕੇਂਦਰ ਸਰਕਾਰ ਦੇ ਨਿਯਮ ਅਨੁਸਾਰ ਬੱਚਿਆਂ ਦੀ ਦੇਖਭਾਲ ਨਾਲ ਸਬੰਧਤ ਰਿਹਾਇਸ਼ ਦੀ ਪਰਮਿਸ਼ਨ ਤੋਂ ਪਹਿਲਾਂ ਇਕ ਸਾਲ ਲਈ 100 ਫ਼ੀਸਦ ਪੇਡ ਛੁੱਟੀ ਤੇ ਅਗਲੇ ਸਾਲ ਲਈ 80 ਫ਼ੀਸਦੀ ਤਨਖ਼ਾਹ ਛੁੱਟੀ ਦੇ ਨਾਲ ਦਿੱਤੀ ਜਾ ਸਕਦੀ ਹੈ। ਉੱਥੇ ਹੀ ਮੁਲਾਜ਼ਮ ਦੇ ਦਿਵਿਆਂਗ ਬੱਚੇ ਤੇ ਚਾਈਲਡ ਕੇਅਰ ਲੀਵ ਨੂੰ ਹਟਾ ਦਿੱਤਾ ਹੈ। ਹੁਣ ਕਿਸੇ ਵੀ ਉਮਰ ਦੇ ਦਿਵਿਆਂਗ ਬੱਚੇ ਲਈ ਸਰਕਾਰੀ ਮੁਲਾਜ਼ਮ ਚਾਈਲਡ ਕੇਅਰ ਲੀਵ ਦਾ ਫਾਇਦਾ ਲੈ ਸਕਦੇ ਹਨ।ਦੱਸ ਦੇਈਏ ਕਿ ਨਵੇਂ ਵਿੱਤੀ ਵਰ੍ਹੇ ਦੀ ਸ਼ੁਰੂਆਤ 1 ਅਪ੍ਰੈਲ ਤੋਂ ਹੋ ਗਈ ਹੈ। ਇਸ ਸਾਲ ਕੇਂਦਰੀ ਮੁਲਾਜ਼ਮਾਂ ਨੂੰ ਰੁਕਿਆ ਮਹਿੰਗਾਈ ਭੱਤਾ ਮਿਲਣ ਦੀ ਸੰਭਾਵਨਾ ਹੈ। ਹਾਲ ਹੀ ‘ਚ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਸੀ ਕਿ ਵਧਿਆ ਹੋਇਆ ਡੀਏ ਜੁਲਾਈ ‘ਚ ਜਾਰੀ ਹੋਵੇਗਾ। ਮੁਲਾਜ਼ਮਾਂ ਨੂੰ 21 ਫ਼ੀਸਦ ਦੀ ਦਰ ਨਾਲ ਮਹਿੰਗਾਈ ਭੱਤਾ ਮਿਲਣ ਵਾਲਾ ਸੀ। ਹਾਲਾਂਕਿ ਨੋਵਲ ਕੋਰੋਨਾ ਵਾਇਰਸ ਕਾਰਨ ਸਰਕਾਰ ਨੇ ਇਸ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਸੀ।

Related posts

ਸੌਂਗੀ ਤੇ ਸ਼ਹਿਦ ਦੇ ਇਹ ਫਾਇਦੇ ਕਰ ਦੇਣਗੇ ਹੈਰਾਨ, ਪੁਰਸ਼ਾਂ ਲਈ ਬੇਹੱਦ ਲਾਭਕਾਰੀ

On Punjab

ਕੀ ਫਲਾਂ ਤੇ ਸਬਜ਼ੀਆਂ ਨਾਲ ਫੈਲ ਰਿਹੈ ਕੋਰੋਨਾ ਵਾਇਰਸ? ਪੜ੍ਹੋ ਪੂਰੀ ਖਬਰ….

On Punjab

ਸ਼ਰਧਾਲੂਆਂ ਨਾਲ ਭਰੀ ਬੱਸ ਨਾਲ ਟਕਰਾਇਆ ਟਰੱਕ, 38 ਜ਼ਖਮੀ

On Punjab