ਭਾਰਤੀ ਰਿਜ਼ਰਵ ਬੈ0ਕ (ਆਰਬੀਆਈ) ਨੇ ਰੈਗੂਲੇਟਰੀ ਪਾਲਣਾ ’ਚ ਕਮੀਆਂਂ ਲਈ 8 ਸਹਿਕਾਰੀ ਬੈਂਕਾਂ ’ਤੇ ਜੁਰਮਾਨਾ ਲਗਾਇਆ ਹੈ। ਕੇਂਦਰੀ ਬੈਂਕ ਨੇ ਕਿਹਾ ਕਿ ਐਸੋਸੀਏਟ ਕੋ-ਆਪਰੇਟਿਵ ਬੈਂਕ ਲਿਮਟਿਡ, ਸੂਰਤ (ਗੁਜਰਾਤ) ’ਤੇ ‘ਨਿਰਦੇਸ਼ਕਾਂ, ਰਿਸ਼ਤੇਦਾਰਾਂ ਤੇ ਫਰਮਾਂ/ਇਕਾਈਆਂ ਨੂੰ ਲੋਨ ਤੇ ਐਡਵਾਂਸ ਜਿਨ੍ਹਾਂ ’ਚ ਉਹ ਦਿਲਚਸਪੀ ਰੱਖਦੇ ਹਨ। ‘ਆਪਣੇ ਗਾਹਕ ਨੂੰ ਜਾਣੋ (ਕੇਵਾਈਸੀ)’ ਬਾਰੇ ਮਾਸਟਰ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ’ਤੇ ਲੱਖਾਂ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ।
ਨਿਯਮਾਂ ਦੀ ਉਲੰਘਣਾ ਲਈ ਬੈਂਕ ਨੂੰ ਲਗਾਇਆ ਜੁਰਮਾਨਾ
ਆਰਬੀਆਈ ਨੇ ਕਿਹਾ ਕਿ ਜਮ੍ਹਾਂਕਰਤਾ ਸਿਖਿਅਤ ਤੇ ਜਾਗਰੂਕ ਫੰਡ ਸਕੀਮ, 2014 ਦੇ ਕੁਝ ਨਿਯਮਾਂ ਦੀ ਉਲੰਘਣਾ ਕਰਨ ਲਈ ਵਰਾਛਾ ਸਹਿਕਾਰੀ ਬੈਂਕ ਲਿਮਟਿਡ, ਸੂਰਤ ’ਤੇ ਇਕ ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।
ਇਹ ਬੈਂਕ ਵੀ ਇਸ ’ਚ ਹਨ ਸ਼ਾਮਲ
ਆਰਬੀਆਈ ਨੇ ਕਿਹਾ ਕਿ ਕੇਵਾਈਸੀ ਨਿਯਮਾਂ ਨਾਲ ਸਬੰਧਤ ਕੁਝ ਹਦਾਇਤਾਂ ਦੀ ਪਾਲਣਾ ਨਾ ਕਰਨ ਲਈ ਮੋਗਵੀਰਾ ਕੋ-ਆਪਰੇਟਿਵ ਬੈਂਕ ਲਿਮਟਿਡ, ਮੁੰਬਈ ’ਤੇ 2 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਵਸਈ ਜਨਤਾ ਸਹਿਕਾਰੀ ਬੈਂਕ, ਪਾਲਘਰ ’ਤੇ ਵੀ 2 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ।
ਕਰਜ਼ੇ ਤੇ ਐਡਵਾਂਸ ਦੇਣ ਲਈ ਜੁਰਮਾਨਾ
ਇਸ ਤੋਂਂ ਇਲਾਵਾ, ਆਰਬੀਆਈ ਨੇ ਰਾਜਕੋਟ ਪੀਪਲਜ਼ ਕੋ-ਆਪਰੇਟਿਵ ਬੈਂਕ, ਰਾਜਕੋਟ ’ਤੇ ਨਿਰਦੇਸ਼ਕਾਂ, ਰਿਸ਼ਤੇਦਾਰਾਂ ਤੇ ਫਰਮਾਂਂ ਨੂੰ ਲੋਨ ਤੇ ਐਡਵਾਂਸ, ਜਿਨ੍ਹਾਂ ’ਚ ਉਹ ਦਿਲਚਸਪੀ ਰੱਖਦੇ ਹਨ, ਦੇ ਨਿਰਦੇਸ਼ਾਂ ਦੀ ਉਲੰਘਣਾ ਕਰਨ ਲਈ ਇੱਕ ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਭਾਦਰਦਰੀ ਕੋ-ਆਪਰੇਟਿਵ ਅਰਬਨ ਬੈਂਕ ’ਤੇ 2 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ।
ਆਰਬੀਆਈ ਨੇ ਬੈਂਕ ਦੇ ਲੈਣ-ਦੇਣ ’ਤੇ ਸਵਾਲ ਨਹੀਂ ਚੁੱਕੇ
ਜੰਮੂ ਕੇਂਦਰੀ ਸਹਿਕਾਰੀ ਬੈਂਕ ਲਿਮਟਿਡ, ਜੰਮੂ ਤੇ ਜੋਧਪੁਰ ਨਾਗਰਿਕ ਸਹਿਕਾਰੀ ਬੈਂਕ, ਜੋਧਪੁਰ ’ਤੇ ਕੁਝ ਨਿਯਮਾਂ ਦੀ
ਉਲੰਘਣਾ ਲਈ ਇਕ-ਇਕ ਲੱਖ ਦਾ ਜੁਰਮਾਨਾ ਲਗਾਇਆ ਗਿਆ ਹੈ। ਰਿਜ਼ਰਵ ਬੈਂਕ ਨੇ ਹਾਲਾਂਕਿ ਕਿਹਾ ਕਿ ਇਹ ਜੁਰਮਾਨਾ ਰੈਗੂਲੇਟਰੀ ਪਾਲਣਾ ’ਚ ਕਮੀਆਂਂ’ਤੇ ਅਧਾਰਿਤ ਹੈ ਤੇ ਬੈਂਕਾਂ ਦੁਆਰਾ ਆਪਣੇ ਗਾਹਕਾਂ ਨਾਲ ਕੀਤੇ ਗਏ ਕਿਸੇ ਵੀ ਲੈਣ-ਦੇਣ ਜਾਂ ਸਮਝੌਤੇ ਦੀ ਵੈਧਤਾ ’ਤੇ ਸਵਾਲ ਨਹੀਂ ਉਠਾਇਆ ਗਿਆ।