lavalin thapar won gold medals: ਬੁਲੰਦ ਹੌਂਸਲਿਆਂ ਨਾਲ ਹਰ ਮੁਕਾਮ ਨੂੰ ਹਾਸਲ ਕੀਤਾ ਜਾ ਸਕਦਾ ਹੈ। ਜੇ ਤੁਸੀਂ ਛੋਟੀ ਉਮਰ ‘ਚ ਆਪਣੇ ਟੀਚਿਆਂ ਲਈ ਤਿਆਰ ਹੋ ਜਾਂਦੇ ਹੋ, ਤਾਂ ਜਿੱਤ ਨਿਸ਼ਚਤ ਹੈ। ਤੁਹਾਡੀ ਟੀਚੇ ਨੂੰ ਪ੍ਰਾਪਤ ਕਰਨ ਦੀ ਲਗਨ ਪੱਕੀ ਹੋਣੀ ਚਾਹੀਦੀ ਹੈ ਤੇ ਨਾਲ-ਨਾਲ ਸਖਤ ਮਿਹਨਤ ਵੀ ਕਰਨਾ ਜ਼ਰੂਰੀ ਹੈ। ਹਾਂ, ਨੂਰਪੁਰ ਤੋਂ 8 ਸਾਲਾ ਲਵਲੀਨ ਦੀ ਵੀ ਅਜਿਹੀ ਹੀ ਭਾਵਨਾ ਹੈ। ਲਵਲੀਨ ਬਾਕਸਿੰਗ ਵਿਚ ਜਿਲੇ ਦੇ ਨਾਲ-ਨਾਲ ਦੇਸ਼ ਦਾ ਨਾਮ ਰੋਸ਼ਨ ਕਰ ਰਹੀ ਹੈ।
ਲਵਲੀਨ ਨੇ ਕਿਹਾ ਕਿ ਮਹਿਲਾ ਮੁੱਕੇਬਾਜ਼ ਮੈਰੀਕਾਮ ਉਸ ਦੀ ਪ੍ਰੇਰਣਾ ਹੈ। ਉਹ ਉਸ ਵਰਗਾ ਬਣਨਾ ਚਾਹੁੰਦੀ ਹੈ। ਫਿਲਹਾਲ ਉਹ ਆਪਣੀ ਮਾਂ ਸੀਮਾ ਥਾਪਰ ਤੋਂ ਸਿਖਲਾਈ ਲੈ ਰਹੀ ਹੈ। ਲਵਲੀਨ ਨੇ ਕਿਹਾ ਕਿ ਉਹ ਅੰਤਰਰਾਸ਼ਟਰੀ ਪੱਧਰ ‘ਤੇ ਵਧੇਰੇ ਤਮਗੇ ਜਿੱਤ ਕੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨਾ ਚਾਹੁੰਦੀ ਹੈ। ਲਵਲੀਨ ਦੀ ਮਾਂ ਸੀਮਾ ਥਾਪਰ ਨੇ ਵੇਟਲਿਫਟਿੰਗ ਵਿੱਚ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਇਸ ਦੇ ਨਾਲ ਹੀ ਪਿਤਾ ਸੁਖਵਿੰਦਰ ਪਾਲ ਬਾਕਸਿੰਗ ਕੌਮਾਂਤਰੀ ਖਿਡਾਰੀ ਹਨ। ਮਾਪਿਆਂ ਦੀ ਇੱਛਾ ਹੈ ਕਿ ਉਨ੍ਹਾਂ ਦੀ ਧੀ ਲਵਲੀਨ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ‘ਤੇ ਤਮਗੇ ਜਿੱਤੇ ਅਤੇ ਦੇਸ਼, ਰਾਜ ਅਤੇ ਸ਼ਹਿਰ ਦਾ ਨਾਮ ਰੌਸ਼ਨ ਕਰੇ। ਲਵਲੀਨ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੀ ਧੀ ‘ਤੇ ਮਾਣ ਹੈ।
ਲਵਲੀਨ ਨੇ ਕਾਠਮੰਡੂ ਵਿੱਚ ਆਯੋਜਿਤ ਹੋਈ ਜੂਨੀਅਰ ਇੰਟਰਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਿਆ। ਥਾਈਲੈਂਡ ਵਿੱਚ ਆਯੋਜਿਤ ਜੂਨੀਅਰ ਇੰਟਰਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ ਦੇ 30-35 ਕਿੱਲੋ ਭਾਰ ਵਰਗ ਵਿੱਚ ਸੋਨੇ ਦਾ ਤਮਗਾ ਜਿੱਤਿਆ। ਨੈਸ਼ਨਲ ਲੈਵਲ ਬਾਕਸਿੰਗ ਚੈਂਪੀਅਨਸ਼ਿਪ ਵਿਚ ਚਾਰ ਵਾਰ ਗੋਲਡ ਮੈਡਲ ਜਿੱਤਿਆ। ਦਿੱਲੀ ਵਿੱਚ ਆਯੋਜਿਤ ਓਪਨ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ ਵਿੱਚ 32 ਕਿੱਲੋ ਭਾਰ ਵਰਗ ਵਿੱਚ ਗੋਲਡ ਮੈਡਲ ਜਿੱਤਿਆ।