ਬਿਹਾਰ ਤੇ ਅਸਾਮ ਵਿੱਚ ਹੜ੍ਹ ਦਾ ਕਹਿਰ ਮੰਗਲਵਾਰ ਵੀ ਜਾਰੀ ਰਿਹਾ। ਦੋਵਾਂ ਸੂਬਿਆਂ ਵਿੱਚ ਮੌਤਾਂ ਦੀ ਗਿਣਤੀ 55 ਹੋ ਗਈ। ਕੇਰਲ ਵਿੱਚ ਵੀ ਭਾਰੀ ਮੀਂਹ ਦੀ ਭਵਿੱਖਬਾਣੀ ਮਗਰੋਂ ਰੈੱਡ ਅਲਰਟ ਜਾਰੀ ਹੈ। ਹੜ੍ਹਾਂ ਨਾਲ ਇਨ੍ਹਾਂ ਸੂਬਿਆਂ ਵਿੱਚ ਜਨਜੀਵਨ ਪੂਰੀ ਤਰ੍ਹਾਂ vਇਸੇ ਵਿਚਾਲੇ ਉੱਤਰ ਪ੍ਰਦੇਸ਼ ਵਿੱਚ ਵੀ 14 ਲੋਕਾਂ ਦੀ ਮੌਤ ਹੋ ਗਈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸਬੰਧਤ ਜ਼ਿਲ੍ਹਾ ਮੈਜਿਸਟ੍ਰੇਟਸ ਨੂੰ ਪੀੜਤਾਂ ਦੇ ਪਰਿਵਾਰਾਂ ਨੂੰ ਤਤਕਾਲ ਚਾਰ-ਚਾਰ ਲੱਖ ਰੁਪਏ ਮੁਹੱਈਆ ਕਰਾਉਣ ਦੇ ਹੁਕਮ ਦਿੱਤੇ ਹਨ।ਬਿਹਾਰ ਵਿੱਚ ਕੌਮੀ ਆਫ਼ਤ ਦੀਆਂ 19 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।ਕੇਂਦਰ ਨੇ ਸੂਬਾ ਸਰਕਾਰ ਨੂੰ ਹਰ ਸੰਭਵ ਮਦਦ ਮੁਹੱਈਆ ਕਰਾਉਣ ਦਾ ਭਰੋਸਾ ਦਿੱਤਾ ਹੈ। ਸੂਬੇ ਵਿੱਚ ਹੁਣ ਤਕ 33 ਮੌਤਾਂ ਹੋ ਚੁੱਕੀਆਂ ਹਨ। 16 ਜ਼ਿਲ੍ਹਿਆਂ ਵਿੱਚ ਕਰੀਬ 25.71 ਲੋਕ ਪ੍ਰਭਾਵਿਤ ਹੋਏ ਹਨ।ਅਧਿਕਾਰੀਆਂ ਮੁਤਾਬਕ ਨੇਪਾਲ ਦੇ ਜਲ ਖੇਤਰਾਂ ਵਿੱਚ ਆਮ ਨਾਲੋਂ ਵੱਧ ਮੀਂਹ ਬਾਅਦ ਨਦੀਆਂ ਵਿੱਚ ਵੱਡੇ ਪੱਧਰ ‘ਤੇ ਪਾਣੀ ਛੱਡਣ ਕਰਕੇ ਬਿਹਾਰ ਵਿੱਚ ਹੜ੍ਹ ਆਏ ਹਨ।ਇੱਥੇ ਇੱਕ ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਿਆ ਗਿਆ ਹੈ।
previous post