ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਕੁਲਭੂਸ਼ਣ ਮਾਮਲੇ ’ਤੇ ਆਲਮੀ ਅਦਾਲਤ ਦੇ ਫੈਸਲੇ ਮਗਰੋਂ ਕਿ ਕਿ ਆਲਮੀ ਭਾਈਚਾਰੇ ਦੇ ਇਕ ਜ਼ਿੰਮੇਦਾਰ ਮੈਂਬਰ ਵਜੋਂ ਪਾਕਿਸਤਾਨ ਨੇ ਸ਼ੁਰੂ ਤੋਂ ਹੀ ਮਾਮਲੇ ਚ ਆਪਣੀ ਵਚਨਬੱਧਤਾ ਜਾਰੀ ਰੱਖੀ ਤੇ ਬਹੁਤ ਘੱਟ ਸਮੇਂ ਦੇ ਨੋਟਿਸ ਬਾਵਜੂਦ ਸੁਣਵਾਈ ਲਈ ਅਦਾਲਤ ਚ ਪੇਸ਼ ਹੋਇਆ।
ਬਿਆਨ ਚ ਗਿਆ ਹੈ ਕਿ ਫੈਸਲਾ ਸੁਣਨ ਮਗਰੋਂ ਪਾਕਿਸਤਾਨ ਹੁਣ ਕਾਨੂੰਨ ਮੁਤਾਬਕ ਅੱਗੇ ਵਧੇਗਾ। ਇਸ ਤੋਂ ਇਲਾਵਾ ਬਿਆਨ ਚ ਗਿਆ ਹੈ ਕਿ ਹੈਗ ਵਿਖੇ ਆਲਮੀ ਅਦਾਲਤ ਨੇ ਆਪਣੇ ਫੈਸਲੇ ਚ ਜਾਧਵ ਨੂੰ ਬਰੀ ਜਾਂ ਰਿਹਾਅ ਕਰਨ ਦੀ ਭਾਰਤ ਦੀ ਅਰਜ਼ੀ ਨਹੀਂ ਮੰਨੀ ਹੈ।
ਆਲਮੀ ਅਦਾਲਤ (ਆਈਸੀਜੇ) ਦੇ ਚੀਫ ਜਸਟਿਸ ਅਬਦੁਲਕਾਵੀ ਅਹਮਿਦ ਯੂਸੁਫ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਜਾਧਵ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਦੀ ਸਜ਼ਾ ’ਤੇ ਮੁੜ ਵਿਚਾਰ ਕਰਨ ਦਾ ਹੁਕਮ ਦਿੱਤਾ ਹੈ।
ਜਾਧਵ ਨੂੰ ਪਾਕਿ ਨੇ ਭਾਰਤੀ ਜਾਸੂਸ ਦੱਸਦੇ ਹੋਏ ਮੌਤ ਦੀ ਸਜ਼ਾ ਸੁਣਾਈ ਹੋਈ ਹੈ। ਪਾਕਿ ਦਾਕਹਿਣਾ ਹੈ ਕਿ ਉਹ ਅੱਤਵਾਦੀ ਸਰਗਰਮੀਆਂ ਵਿੱਚ ਸ਼ਾਮਲ ਸਨ। ਜਦਕਿ ਭਾਰਤ ਨੇ ਇਸ ਨੂੰਗ਼ਲਤ ਦੱਸਦੇ ਹੋਏ ਇਸ ਵਿਰੁਧ ਆਈਸੀਜੇ ਵਿੱਚ ਅਪੀਲ ਕੀਤੀ ਜਿਸ ਵਿੱਚ ਭਾਰਤ ਦੀ ਵੱਡੀਜਿੱਤ ਹਾਸਲ ਹੋਈ। ਭਾਰਤ ਦਾ ਕਹਿਣਾ ਹੈ ਕਿ ਜਾਧਵ ਨੂੰ ਪਾਕਿ ਨੇ ਈਰਾਨ ਤੋਂ ਫੜਿਆ ਅਤੇਜਾਸੂਸ ਅਤੇ ਅੱਤਵਾਦੀ ਦੱਸ ਦਿੱਤਾ।