ਪ੍ਰਿਤਪਾਲ ਕੋਰ ਪ੍ਰੀਤ—-ਗੱਲਾ ਗੋਰੀਆਂ ਤੇ ਵਿੱਚ ਟੋਏ, ਆ ਸੋਹਣਿਆਂ ਵੇ ਜਗ ਜਿਉਂਦਿਆਂ ਦੇ ਮੇਲੇ ਤੇ ਮਿਰਜ਼ਾ ਅਤੇ ਤੇਰੇ ਪਿੰਡ ਗਈ ਸਾਂ ਵੀਰਾ ਵੇ ਵਰਗੇ ਅਣਗਿਣਤ ਗਾਣਿਆਂ ਨਾਲ ਧਮਾਲਾਂ ਪਾਉਣ ਵਾਲੇ ਆਪ ਸਭ ਦੇ ਚਹੇਤੇ ਕਲਾਕਾਰ ਹਰਭਜਨ ਮਾਨ ਜੀ ਅਮਰੀਕਾ ਵਿੱਚ ਧਮਾਲਾਂ ਪਾਉਣ ਲਈ ਆਪਣੀ ਟੀਮ ਸਮੇਤ ਨਿਊਯਾਰਕ ਪਹੁੰਚ ਰਹੇ ਹਨ । ਸਿੰਤਬਰ 2019 ਤੋਂ ਅਕਤੂਬਰ 2019 ਤੱਕ ਹਰਭਜਨ ਜੀ ਅਮਰੀਕਾ ਦੇ ਹਰ ਸ਼ਹਿਰ ਵਿੱਚ ਵਸਦੇ ਪੰਜਾਬੀਆ ਦੇ ਰੂ-ਬਰੂ ਹੋਣਗੇ । ਇਹ ਪੋ੍ਗਾਮ ਪੰਜਾਬੀ ਡੇ ਨਾਮ ਨਾਲ ਸਿੰਤਬਰ ਮਹੀਨੇ ਤੋਂ ਲੈ ਕੇ ਅਕਤੂਬਰ ਦੇ ਅੱਧ ਤੱਕ ਕਰਵਾਏ ਜਾਣਗੇ । ਆਪਣੇ ਨਵੇਂ ਪੁਰਾਣੇ ਗਾਣਿਆਂ ਦੇ ਮਨੋਰੰਜਨ ਦੇ ਨਾਲ ਨਾਲ ਹਰਭਜਨ ਜੀ ਮਾਂ ਬੋਲੀ ਪੰਜਾਬੀ ਲਈ ਵੀ ਆਪਣੇ ਵਿਚਾਰ ਸਾਂਝੇ ਕਰਨਗੇ ਅਤੇ ਸੰਦੇਸ਼ ਦੇਣਗੇ । ਜੋ ਸਾਡਾ ਸਭ ਬਜ਼ੁਰਗਾਂ ,ਵੀਰਾ ਤੇ, ਭੈਣਾਂ ਦਾ ਵੀ ਫਰਜ ਬਣਦਾ ਹੈ । ਸੋ ਆਪ ਸਭ ਜੇ ਆਪਣੇ ਆਪਣੇ ਸ਼ਹਿਰ ਵਿੱਚ ਹਰਭਜਨ ਜੀ ਦੇ ਸ਼ੋਅ ਕਰਵਾਉਣਾ ਚਾਹੁੰਦੇ ਹੋ ਤਾਂ ਬੁਕਿੰਗ ਕਰਵਾ ਸਕਦੇ ਹੋ ਤਾਂ ਜੋ ਸਾਰੇ ਉਹਨਾਂ ਦੀ ਬਾਕਮਾਲ ਗਾਇਕੀ ਦਾ ਆਨੰਦ ਲੈ ਸਕੋ । ਆਉ ਸਾਰੇ ਰਲ ਕੇ ਕਹਿਏ ਮਾਨ ਜੀ ਨੂੰ ‘ ਆਉ ਜੀ ਜੀ ਆਇਆ ਨੂੰ ‘ ।
ਪ੍ਰੋਗਰਾਮ ਬੁਕਿੰਗ ਲਈ ਸੰਪਰਕ ਕਰੋ — ਬਲਵਿੰਦਰ ਬਾਜਵਾ -: 516-852-2222