ਮੁੰਬਈ: ਫੇਮਸ ਕੁਇਜ਼ ਗੇਮ ਸ਼ੋਅ ‘ਕੌਨ ਬਨੇਗਾ ਕਰੋੜਪਤੀ 11’ ਦਾ ਨਵਾਂ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਸਾਲ ਅਗਸਤ ‘ਚ ਪ੍ਰੀਮੀਅਰ ਲਈ ਤਿਆਰ ਸ਼ੋਅ ਦਾ ਆਉਣ ਵਾਲਾ ਸੀਜ਼ਨ ਆਪਣੇ ਸੁਪਨਿਆਂ ਪਿੱਛੇ ਡਟੇ ਰਹਿਣ ਦੀ ਗੱਲ ਕਰਦਾ ਹੈ। ਜਿਵੇਂ ਗੇਮ ਸ਼ੋਅ ਦਾ ਥੀਮ ਹੈ, “ਵਿਸ਼ਵਾਸ ਹੈ ਖੜ੍ਹੇ ਰਹੋ, ਅੜੇ ਰਹੋ! ਸ਼ੀਜ਼ਨ 11 ਦੇ ਹਾਲ ਹੀ ‘ਚ ਟ੍ਰੇਲਰ ‘ਚ ਇੱਕ ਦਰਜੀ ਦੇ ਬੇਟੇ ਦੀ ਕਹਾਣੀ ਬਿਆਨ ਕੀਤੀ ਗਈ ਹੈ ਜੋ ਵੱਡੇ ਸੁਫਨੇ ਦੇਖਦਾ ਹੈ ਪਰ ਨੇੜੇ ਰਹਿਣ ਵਾਲੇ ਲੋਕ ਉਸ ਦਾ ਮਜ਼ਾਕ ਉਡਾਉਂਦੇ ਹਨ।
ਟ੍ਰੇਲਰ ‘ਚ ਦਿਖਾਇਆ ਹੈ ਕਿ ਇਸ ਦਿਨ ਉਸ ਦਰਜੀ ਦੇ ਬੇਟੇ ਨੂੰ ਕੈਲੀਫੋਰਨੀਆ ਬਿਜਨੈੱਸ ਸਕੂਲ ਤੋਂ ਆਫਰ ਲੈਟਰ ਆਉਂਦਾ ਹੈ। ਇਸ ਤੋਂ ਬਾਅਦ ਸਭ ਦਾ ਰਵੱਈਆ ਉਸ ਪ੍ਰਤੀ ਬਦਲ ਜਾਂਦਾ ਹੈ ਤੇ ਉਹ ਕਰੜੀ ਮਿਹਨਤ ਲਈ ਉਸ ਦੀ ਤਾਰੀਫ ਕਰਦੇ ਹਨ।
ਇਸ ਤੋਂ ਬਾਅਦ ਉਸ ਮੁੰਡੇ ਨੂੰ ਅਮਿਤਾਭ ਬੱਚਨ ਨਾਲ ਹੌਟ ਸੀਟ ‘ਤੇ ਬੈਠੇ ਦਿਖਾਇਆ ਗਿਆ ਹੈ। ਇਸ ਤੋਂ ਬਾਅਦ ਬਿੱਗ ਬੀ ਔਡੀਅੰਸ ਨੂੰ ਆਪਣੇ ਸੁਫਨਿਆਂ ਦਾ ਪਿੱਛਾ ਕਰਦੇ ਰਹਿਣ ਤੇ ਕਦੇ ਹਾਰ ਨਾ ਮੰਨਣ ਦੀ ਸਲਾਹ ਦਿੰਦੇ ਹਨ।
Posted by Sony Entertainment Television on Monday, July 22, 2019
ਕੌਨ ਬਨੇਗਾ ਕਰੋੜਪਤੀ ਸ਼ੋਅ ਨੂੰ ਸ਼ੁਰੂ ਕਰਨ ਦੀਆਂ ਤਿਆਰੀਆਂ ਮਾਰਚ ਤੋਂ ਸ਼ੁਰੂ ਹੋ ਗਈਆਂ ਸੀ। ਇਸ ਤੋਂ ਬਾਅਦ ਹੁਣ ਸ਼ੋਅ ਦੇ ਲੌਂਚ ਹੋਣ ਦੀ ਵਾਰੀ ਹੈ। ਸ਼ੋਅ ਹਰ ਰੋਜ਼9 ਵਜੇ ਸੋਨੀ ਟੀਵੀ ‘ਤੇ ਸ਼ੁਰੂ ਹੋ ਰਿਹਾ ਹੈ।