51.6 F
New York, US
October 18, 2024
PreetNama
ਫਿਲਮ-ਸੰਸਾਰ/Filmy

ਸੰਨੀ ਲਿਓਨ ਨੇ ਪਾਇਆ ਬੰਦੇ ਨੂੰ ਪੁਆੜਾ, ਰੋਜ਼ਾਨਾ ਆਉਂਦੀਆਂ 100 ਤੋਂ ਜ਼ਿਆਦਾ ਫੋਨ ਕਾਲਾਂ, ਜਾਣੋ ਪੂਰਾ ਮਾਮਲਾ

ਨਵੀਂ ਦਿੱਲੀਬੀਤੇ ਹਫਤੇ ਸਿਨੇਮਾਘਰਾਂ ‘ਚ ਫ਼ਿਲਮ ‘ਅਰਜੁਨ ਪਟਿਆਲਾ’ ਰਿਲੀਜ਼ ਹੋਈ ਹੈ। ਇਸ ਕਰਕੇ ਦਿੱਲੀ ਦੇ ਨੌਜਵਾਨ ਪੁਨੀਤ ਅਗਰਵਾਲ ਨੂੰ ਮੁਸ਼ਕਲਾਂ ਆ ਰਹੀਆਂ ਹਨ। ਜੀ ਹਾਂਇਸ ਫ਼ਿਲਮ ਨੇ ਪੁਨੀਤ ਦਾ ਜ਼ਿਉਣਾ ਮੁਸ਼ਕਲ ਕੀਤਾ ਹੋਇਆ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਅਜਿਹਾ ਕੀ ਹੋਇਆ। ਦੱਸ ਦਈਏ ਕਿ ਫ਼ਿਲਮ ‘ਚ ਸੰਨੀ ਲਿਓਨ ਨੇ ਇੱਕ ਮੋਬਾਈਲ ਨੰਬਰ ਬੋਲਿਆ ਹੈ। ਇਸ ਤੋਂ ਬਾਅਦ ਇਸ ਨੰਬਰ ‘ਤੇ ਲਗਾਤਾਰ ਫੋਨ ਆਉਣੇ ਸ਼ੁਰੂ ਹੋ ਗਏ ਜੋ ਦਿੱਲੀ ਵਾਸੀ ਪੁਨੀਤ ਦਾ ਹੈ।

ਫ਼ਿਲਮ ‘ਚ ਨੰਬਰ ਬੋਲੇ ਜਾਣ ਤੋਂ ਬਾਅਦ ਪੁਨੀਤ ਨੂੰ ਦਿਨ ‘ਚ 100 ਤੋਂ ਜ਼ਿਆਦਾ ਫੋਨ ਆ ਜਾਂਦੇ ਹਨ। ਇਸ ਦੀ ਸ਼ਿਕਾਇਤ ਉਸ ਨੇ ਪੁਲਿਸ ਸਟੇਸ਼ਨ ‘ਚ ਵੀ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਫ਼ਿਲਮ ‘ਚ ਬੋਲਿਆ ਨੰਬਰ ਉਸ ਦਾ ਹੈ ਜਿਸ ਕਰਕੇ ਹੁਣ ਉਸ ਨੂੰ ਫੋਨ ਕਰ ਲੋਕ ਸੰਨੀ ਨਾਲ ਗੱਲ ਕਰਨ ਨੂੰ ਕਹਿੰਦੇ ਹਨ। ਕਾਲਰ ਉਸ ਨੂੰ ਕਿਸੇ ਵੀ ਸਮੇਂ ਫੋਨ ਕਰਦੇ ਹਨ।

ਪੁਨੀਤ ਨੇ ਇਸ ਸਬੰਧੀ ਸ਼ਿਕਾਇਤ 28 ਜੁਲਾਈ ਨੂੰ ਪੁਲਿਸ ਨੂੰ ਕੀਤੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਆਪਣਾ ਨੰਬਰ ਬਦਲ ਦੇਵੋ। ਉਸ ਨੇ ਕਿਹਾ ਕਿ ਇਹ ਮੁਮਕਿਨ ਨਹੀਂ ਕਿਉਂਕਿ ਮੈਂ ਪਿਛਲੇ 10-12 ਸਾਲ ਤੋਂ ਨੰਬਰ ਇਸਤੇਮਾਲ ਕਰ ਰਿਹਾ ਹਾਂ। ਇਸ ਤੋਂ ਬਾਅਦ ਪੁਨੀਤ ਦਾ ਕਹਿਣਾ ਹੈ ਕਿ ਉਹ ਕੋਰਟ ‘ਚ ਇਸ ਦੀ ਸ਼ਿਕਾਇਤ ਕਰਨ ਜਾ ਰਹੇ ਹਨ ਤਾਂ ਜੋ ਉਨ੍ਹਾਂ ਦੀ ਮਦਦ ਹੋ ਸਕੇ।

Related posts

ਅਧਿਆਪਕ ਦਿਵਸ ’ਤੇ ਵਿਸ਼ੇਸ਼ : ਸਮਾਜ ਦਾ ਸਿਰਜਣਹਾਰ ਹੈ ਅਧਿਆਪਕ

On Punjab

ਬਲੈਕ ਗਾਊਨ ‘ਚ ਨਜ਼ਰ ਆਈ ਸ਼ਾਹਿਦ ਦੀ ਪਤਨੀ, ਵੇਖੋ ਤਸਵੀਰਾਂ

On Punjab

Salman Khan 55th Birthday : ਸਲਮਾਨ ਖ਼ਾਨ ਦੇ ਜਨਮ-ਦਿਨ ’ਤੇ ਪੜ੍ਹੋ 10 ਰੌਚਕ ਤੱਥ

On Punjab