india west indies: ਟੀਮ ਇੰਡੀਆ ਅਤੇ ਸਾਊਥ ਅਫ਼ਰੀਕਾ ਵਿੱਚਕਾਰ ਹੋਣ ਵਾਲੀ ਟੈਸਟ ਸੀਰੀਜ਼ ਵਿੱਚ ਇੱਕ ਵੱਡਾ ਬਦਲਾਅ ਕੀਤਾ ਗਿਆ ਹੈ। ਸਤੰਬਰ ਵਿੱਚ ਭਾਰਤੀ ਦੌਰੇ ‘ਤੇ ਆ ਰਹੀ ਸਾਊਥ ਅਫਰੀਕਾ ਦੀ ਟੀਮ 3 ਟੀ-20 ਇੰਟਰਨੈਸ਼ਨਲ ਅਤੇ 3 ਟੈਸਟ ਮੈਚਾਂ ਦੀ ਸੀਰੀਜ਼ ਖੇਡਣ ਵਾਲੀ ਹੈ। ਇਨ੍ਹਾਂ ਮੁਕਾਬਲਿਆਂ ਦੀ ਟੈਸਟ ਸੀਰੀਜ਼ ਖੇਡਾਂ ਵਾਲੀ ਥਾਂ ਆਪਸ ਵਿੱਚ ਬਦਲ ਦਿੱਤੀ ਗਈ ਹੈ। ਇੰਡੀਆ ਅਤੇ ਸਾਊਥ ਅਫਰੀਕਾ ਵਿੱਚ ਹੋਣ ਵਾਲੇ ਦੂਜੇ ਅਤੇ ਤੀਜੇ ਟੈਸਟ ਮੈਚ ਦੇ ਸਟੇਡੀਅਮ ਨੂੰ ਆਪਸ ਵਿੱਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਅਤੇ ਸਟੇਟ ਕ੍ਰਿਕਟ ਐਸੋਸੀਏਸ਼ਨ ਵਿੱਚ ਹੋਈ ਗੱਲਬਾਤ ਦੌਰਾਨ ਬਦਲ ਦਿੱਤਾ ਗਿਆ ਹੈ।ਝਾਰਖੰਡ ਸਟੇਟ ਕ੍ਰਿਕਟ ਐਸੋਸੀਏਸ਼ਨ ਮੁਤਾਬਕ ਦੁਰਗਾ ਪੂਜਾ ਅਤੇ ਦੂਜੇ ਟੈਸਟ ਮੈਚ ਦੀਆਂ ਤਰੀਕਾਂ ਆਪਸ ‘ਚ ਮੇਲ ਨਹੀਂ ਖਾ ਰਹੀਆਂ ਸਨ। ਇਸ ਲਈ ਝਾਰਖੰਡ ਸਟੇਟ ਕ੍ਰਿਕਟ ਐਸੋਸੀਏਸ਼ਨ ਨੇ ਵੈਨਿਊ ਦੀ ਆਪਸ ਵਿਚ ਬਦਲਣ ਦੀ ਮੰਗ ਬੀ.ਸੀ.ਸੀ.ਆਈ. ਨੂੰ ਕੀਤੀ ਸੀ, ਜਿਸ ਨੂੰ ਬੋਰਡ ਨੇ ਸਵੀਕਾਰ ਕਰ ਲਿਆ ਹੈ। ਸੁਪਰੀਮ ਕੋਰਟ ਵਲੋਂ ਬਣਾਈ ਕਮੇਟੀ ਆਫ ਐਡਮਿਨੀਸਟੇਟਰਸ ਨੇ ਜੇ.ਐੱਸ.ਸੀ.ਏ. ਦੀ ਮੰਗ ਨੂੰ ਸਵੀਕਾਰ ਕੀਤਾ ਹੈ। ਪਹਿਲੇ ਵੈਨਿਊ ਦੇ ਅਧਾਰ ‘ਤੇ ਇੰਡੀਆ ਅਤੇ ਸਾਊਥ ਅਫਰੀਕਾ ਵਿਚ ਦੂਜਾ ਟੈਸਟ ਮੈਚ 10 ਤੋਂ 14 ਅਕਤੂਬਰ ਤਕ ਰਾਂਚੀ ਅਤੇ ਤੀਜਾ ਟੈਸਟ ਮੈਚ 19 ਤੋਂ 23 ਅਕਤੂਬਰ ਨੂੰ ਪੁਣੇ ਵਿਚ ਹੋਣ ਵਾਲਾ ਸੀ।ਦੱਸ ਦੇਈਏ ਕਿ ਵੈਨਿਊ ਬਦਲਣ ਤੋਂ ਬਾਅਦ ਹੁਣ ਟੈਸਟ ਸੀਰੀਜ਼ ਦਾ ਦੂਜਾ ਮੁਕਾਬਲਾ ਪੁਣੇ ਵਿਚ 10 ਤੋਂ 14 ਅਕਤੂਬਰ ਨੂੰ ਅਤੇ ਤੀਜਾ ਮੈਚ 19 ਤੋਂ 23 ਅਕਤੂਬਰ ਨੂੰ ਰਾਂਚੀ ਵਿੱਚ ਖੇਡਿਆ ਜਾਵੇਗਾ। ਸਾਊਥ ਅਫਰੀਕਾ ਦੀ ਟੀਮ 15 ਸਤੰਬਰ ਨੂੰ ਭਾਰਤ ਖ਼ਿਲਾਫ਼ 3 ਮੈਚਾਂ ਦੀ ਟੀ-20 ਸੀਰੀਜ਼ ਵੀ ਖੇਡੇਗੀ। ਪਹਿਲਾ ਟੈਸਟ ਮੈਚ 2 ਤੋਂ 6 ਅਕਤੂਬਰ ਨੂੰ ਵਿਸ਼ਾਖਾਪਟਨਮ ਵਿਖੇ ਖੇਡਿਆ ਜਾਵੇਗਾ।