17.92 F
New York, US
December 22, 2024
PreetNama
ਸਮਾਜ/Social

ਨਹੀਂ ਰੋਕਿਆ ਕਰਤਾਰਪੁਰ ਲਾਂਘੇ ਕੰਮ, ਮਿਥੇ ਸਮੇਂ ‘ਤੇ ਹੋਏਗਾ ਮੁਕੰਮਲ

ਗੁਰਦਾਸਪੁਰ: ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਐਤਵਾਰ ਨੂੰ ਆਪਣੇ ਵਿਧਾਨ ਸਭਾ ਖੇਤਰ ਡੇਰਾ ਬਾਬਾ ਨਾਨਕ ਵਿੱਚ ਚੱਲ ਰਹੇ ਕਰਤਾਰਪੁਰ ਲਾਂਘੇ ਦੇ ਨਿਰਮਾਣ ਦਾ ਜਾਇਜ਼ਾ ਲੈਣ ਪੁੱਜੇ। ਇਸ ਦੌਰਾਨ ਉਨ੍ਹਾਂ ਲਾਂਘੇ ਦੀ ਉਸਾਰੀ ਦਾ ਕੰਮ ਰੋਕੇ ਜਾਣ ਸਬੰਧੀ ਲਾਏ ਜਾ ਰਹੇ ਸਾਰੇ ਕਿਆਸਾਂ ਨੂੰ ਸਿਰਿਓਂ ਖਾਰਜ ਕੀਤਾ। ਹਾਲਾਂਕਿ ਉਨ੍ਹਾਂ ਮੰਨਿਆ ਕਿ ਉਸਾਰੀ ਦਾ ਕੰਮ ਹੌਲੀ ਰਫ਼ਤਾਰ ਨਾਲ ਚੱਲ ਰਿਹਾ ਹੈ।

 

ਇਸ ਮੌਕੇ ਉਨ੍ਹਾਂ ਨਾਲ ਮੌਜੂਦ ਸਰਬਤ ਦਾ ਭਲਾ ਸੰਸਥਾ ਦੇ ਚੇਅਰਮੈਨ ਐਸਪੀਐਸ ਓਬਰਾਏ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਡੇਰਾ ਬਾਬਾ ਨਾਨਕ ਵਿੱਚ ਆਉਣ ਵਾਲੀ ਸੰਗਤ ਦੇ ਪੀਣ ਦੇ ਪਾਣੀ ਤੇ ਹੋਰ ਸਿਹਤ ਸਹੂਲਤਾਂ ਨੂੰ ਲੈ ਕੇ ਪੰਜ ਕਰੋੜ ਦੀ ਰਕਮ ਦਿੱਤੀ ਜਾਵੇਗੀ। ਫ਼ਿਲਹਾਲ ਲਾਂਘੇ ਦੀ ਉਸਾਰੀ ਦਾ ਕੰਮ ਆਪਣੀ ਰਫਤਾਰ ਨਾਲ ਚੱਲ ਰਿਹਾ ਹੈ। ਕੰਮ ਬੰਦ ਹੋਣ ਜਾਂ ਕਿਸੇ ਵੱਲੋਂ ਬੰਦ ਕੀਤੇ ਜਾਣ ਵਾਲੀ ਕੋਈ ਗੱਲ ਨਹੀਂ।

 

ਰੰਧਾਵਾ ਨੇ ਦੱਸਿਆ ਦੀ ਫ਼ਿਲਹਾਲ ਲਾਂਘੇ ਦੀ ਉਸਾਰੀ ਦਾ ਕੰਮ ਮੀਂਹ ਦੇ ਕਾਰਨ ਮੱਠਾ ਚੱਲ ਰਿਹਾ ਹੈ, ਪਰ ਇਸ ਨੂੰ ਸਮੇਂ ਸਿਰ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਉਹ ਦਿੱਲੀ ਹੋ ਕੇ ਆਏ ਹਨ। ਉੱਥੇ ਉਹ ਕੰਮ ਲਈ ਲੇਬਰ ਨੂੰ ਦੁੱਗਣਾ ਕੀਤੇ ਜਾਣ ਤੇ ਉਸਾਰੀ ਲਈ ਚਲਾਈ ਜਾਣ ਵਾਲੀਆਂ ਸ਼ਿਫਟਾਂ ਨੂੰ ਦੋ ਤੋਂ ਵਧਾ ਕੇ ਤਿੰਨ ਕੀਤੇ ਜਾਣ ਦੀ ਮੰਗ ਕਰਕੇ ਆਏ ਹਨ। ਛੇਤੀ ਹੀ ਕੰਮ ਦੀ ਰਫਤਾਰ ਨੂੰ ਦੁੱਗਣਾ ਕਰ ਦਿੱਤਾ ਜਾਵੇਗਾ।

Related posts

ਤਪਦੀ ਗਰਮੀ ਤੋਂ ਜਲਦ ਮਿਲੇਗੀ ਰਾਹਤ, ਮੌਸਮ ਵਿਭਾਗ ਦਾ ਅਲਰਟ

On Punjab

ਹਾਊਸਿੰਗ ਪ੍ਰਾਜੈਕਟ ਦੀ ਉਸਾਰੀ ਨਾਲ ਸਬੰਧਤ ਫਾਈਲ ਗੁੰਮ, ਨਵਜੋਤ ਸਿੰਘ ਸਿੱਧੂ ਨੂੰ ਲੁਧਿਆਣਾ ਦੀ ਅਦਾਲਤ ‘ਚ ਕੀਤਾ ਤਲਬ, ਪੜ੍ਹੋ ਪੂਰਾ ਮਾਮਲਾ

On Punjab

ਸ੍ਰੀਲੰਕਾ ਦੇ ਆਰਥਿਕ ਸੰਕਟ ਲਈ ਚੀਨ ਦੀ ਕਰਜ਼ ਨੀਤੀ ਜ਼ਿੰਮੇਵਾਰ, ਅਮਰੀਕੀ ਥਿੰਕ ਟੈਂਕ ਨੇ ਕੀਤਾ ਚੌਕਸ

On Punjab