ਚੰਡੀਗੜ੍ਹ: ‘ਸੈਕਰੇਡ ਗੇਮਜ਼-2’ ‘ਚ ਇੱਕ ਸੀਨ ਨੂੰ ਲੈ ਕੇ ਅਕਾਲੀ ਦਲ ਦੇ ਲੀਡਰ ਮਨਜਿੰਦਰ ਸਿਰਸਾ ਨੇ ਸ਼ੋਅ ਦੇ ਨਿਰਮਾਤਾ ਅਨੁਰਾਗ ਕਸ਼ਿਅਪ ਨੂੰ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕੀਤੀ ਗਈ ਤਾਂ ਉਹ ਉਨ੍ਹਾਂ ਨੂੰ ਜੇਲ੍ਹ ਡੱਕਣਗੇ। ਸਿਰਸਾ ਨੇ ਵੈੱਬ ਸੀਰੀਜ਼ ਦੇ ਇੱਕ ਸੀਨ ‘ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਇਸ ਸੀਨ ਵਿੱਚ ਸਰਤਾਜ ਸਿੰਘ ਦਾ ਕਿਰਦਾਰ ਨਿਭਾਅ ਰਹੇ ਸੈਫ ਅਲੀ ਖਾਨ ਨੇ ਆਪਣਾ ਕੜਾ ਲਾਹ ਕੇ ਸੁੱਟ ਦਿੱਤਾ।
We cannot let Bollywood stars play with our religious faiths & sentiments. I warn Anurag Kashyap; he should at least study the scriptures of Sikhs & Hindus before he portrays the characters so negatively in his projects just for entertainment or sensationalisation@ANI @aajtakpic.twitter.com/4h34Ib9tDN
— Manjinder S Sirsa (@mssirsa) August 20, 2019
ਸਿਰਸਾ ਨੇ ਟਵਿੱਟਰ ‘ਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਸੈਕਰਡ ਗੇਮਜ਼-2 ਦੀ ਇਸ ਕਲਿੱਪ ਬਾਰੇ ਸਿੱਖ ਧਰਮ ਦੇ ਪੰਜ ਕਕਾਰਾਂ ਵਿੱਚੋਂ ਇੱਕ ਕੜਾ ਦੇ ਅਪਮਾਨ ਬਾਰੇ ਦੱਸ ਰਹੇ ਹੈ। ਉਨ੍ਹਾਂ ਕਿਹਾ ਕਿ ਆਪਣੇ ਪ੍ਰੋਜੈਕਟ ਵਿੱਚ ਸਿਰਫ ਸਨਸਨੀ ਫੈਲਾਉਣ ਤੇ ਮਨੋਰੰਜਨ ਲਈ ਸਿੱਖਾਂ ਦਾ ਨਾਂਹ ਪੱਖੀ ਕਿਰਦਾਰ ਪੇਸ਼ ਕਰਨ ਤੋਂ ਪਹਿਲਾਂ ਅਨੁਰਾਗ ਕਸ਼ਿਅਪ ਨੂੰ ਘੱਟੋ-ਘੱਟ ਹਿੰਦੂ ਤੇ ਸਿੱਖ ਧਰਮਾਂ ਬਾਰੇ ਪੜ੍ਹਨਾ ਚਾਹੀਦਾ ਹੈ।