PreetNama
ਖੇਡ-ਜਗਤ/Sports News

ਭਾਰਤੀ ਗੱਭਰੂਆਂ ਦਾ ਹਾਕੀ ‘ਚ ਕਮਾਲ, ਨਿਊਜ਼ੀਲੈਂਡ ਨੂੰ 5-0 ਨਾਲ ਦਰੜ ਜਿੱਤਿਆ ਵੱਡਾ ਖਿਤਾਬ

ਟੋਕੀਓ: ਭਾਰਤੀ ਪੁਰਸ਼ ਹਾਕੀ ਟੀਮ ਨੇ ਫਾਈਨਲ ਵਿੱਚ ਨਿਊਜ਼ੀਲੈਂਡ ਨੂੰ 5-0 ਨਾਲ ਕਰਾਰੀ ਮਾਤ ਦੇ ਕੇ ਓਲੰਪਿਕ ਟੈਸਟ ਟੂਰਨਾਮੈਂਟ ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ। ਟੋਕੀਓ ਦੇ ਓਈ ਹਾਕੀ ਸਟੇਡੀਅਮ ਵਿੱਚ ਹੋਈ ਖਿਤਾਬੀ ਟੱਕਰ ਨਾਲ ਭਾਰਤ ਨੇ ਕਿਵੀਜ਼ ਤੋਂ ਰਾਊਂਡ ਰਾਬਿਨ ਸਟੇਜ ਵਿੱਚ 2-1 ਗੋਲਾਂ ਨਾਲ ਮਿਲੀ ਹਾਰ ਦਾ ਵੀ ਬਦਲਾ ਲੈ ਲਿਆ।ਭਾਰਤ ਲਈ ਕਪਤਾਨ ਹਰਮਨਪ੍ਰੀਤ ਸਿੰਘ, ਸ਼ਮਸ਼ੇਰ ਸਿੰਘ, ਨੀਲਾਕਾਂਤਾ ਸ਼ਰਮਾ, ਗੁਰਸਾਹਿਬਜੀਤ ਸਿੰਘ ਅਤੇ ਮਨਦੀਪ ਸਿੰਘ ਨੇ ਗੋਲ ਦਾਗੇ। ਇਸ ਸ਼ਾਨਦਾਰ ਜਿੱਤ ਮਗਰੋਂ ਕਪਤਾਨ ਹਰਮਨਪ੍ਰੀਤ ਨੇ ਕਿਹਾ ਕਿ ਅਸੀਂ ਚੰਗਾ ਖੇਡੇ। ਵਿਰੋਧੀ ਟੀਮ ਖ਼ਿਲਾਫ਼ ਸ਼ੁਰੂਆਤ ਤੋਂ ਹੀ ਗੋਲ ਕਰਨ ਵਿੱਚ ਸਫਲ ਰਹੇ। ਅਸੀਂ ਪਿਛਲੇ ਮੈਚ ਵਿੱਚ ਨਿਊਜ਼ੀਲੈਂਡ ਤੋਂ ਹਾਰ ਗਏ ਸੀ, ਜਿਸ ਤੋਂ ਬਾਅਦ ਪ੍ਰੈਕਟਿਸ ਸੈਸ਼ਨ ਵਿੱਚ ਅਸੀਂ ਆਪਣੀਆਂ ਕਮੀਆਂ ‘ਤੇ ਕੰਮ ਕੀਤਾ।

ਭਾਰਤੀ ਟੀਮ ਨੂੰ ਸੱਤਵੇਂ ਮਿੰਟ ਵਿੱਚ ਹੀ ਦੋ ਪੈਨਲਟੀ ਕਾਰਨਰ ਮਿਲੇ, ਜਿਸ ਵਿੱਚੋਂ ਇੱਕ ਨੂੰ ਹਰਮਨਪ੍ਰੀਤ ਨੇ ਗੋਲ ਵਿੱਚ ਬਦਲ ਲਿਆ। 18ਵੇਂ ਮਿੰਟ ਵਿੱਚ ਸ਼ਮਸ਼ੇਰ ਨੇ ਗੋਲ ਦਾਗਿਆ। ਫਿਰ 22ਵੇਂ ਮਿੰਟ ਵਿੱਚ ਨੀਲਕਾਂਤਾ ਵੱਲੋਂ ਕੀਤੇ ਗੋਲ ਨਾਲ ਸਕੋਰ 3-0 ਹੋ ਗਿਆ।

Related posts

ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਕਿਹਾ, ਹਾਰ ਤੋਂ ਬਹੁਤ ਕੁਝ ਸਿੱਖਿਐ

On Punjab

IPL ਟਰਾਫ਼ੀ ਲੈ ਕੇ ਮੰਦਿਰ ਪੁੱਜੀ ਨੀਤਾ ਅੰਬਾਨੀ, ਭਗਵਾਨ ਕ੍ਰਿਸ਼ਨ ਦੀ ਮੂਰਤੀ ਅੱਗੇ ਟਰਾਫੀ ਰੱਖ ਲਾਏ ਜੈਕਾਰੇ

On Punjab

ਵਿਰਾਟ ਕੋਹਲੀ ਕਿਉਂ ਛੱਡ ਰਹੇ ਲਗਾਤਾਰ ਕੈਚ? ਅਜੇ ਜਡੇਜਾ ਨੇ ਦੱਸਿਆ ਕਾਰਨ

On Punjab