ਮੁੰਬਈ: ਸਟਾਰ ਪਲੱਸ ਦੇ ਫੇਮਸ ਸ਼ੋਅ ‘ਨਾਮਕਰਨ’ ਦੀ ਐਕਟਰਸ ਨਲਿਨੀ ਨੇਗੀ ਇਨ੍ਹੀਂ ਦਿਨੀਂ ਖ਼ਬਰਾਂ ‘ਚ ਹੈ। ਐਕਟਰਸ ਨੇ ਆਪਣੀ ਰੂਮ ਮੇਟ ਪ੍ਰੀਤੀ ਰਾਣਾ ਤੇ ਉਸ ਦੀ ਮਾਂ ਸਨੇਹ ਲਤਾ ਰਾਣਾ ਖਿਲਾਫ ਹਮਲਾ ਕਰਨ ਦੇ ਇਲਜ਼ਾਮ ਤਹਿਤ ਐਫਆਈਆਰ ਦਰਜ ਕਰਵਾਈ ਹੈ। ਨਲਿਨੀ ਨੇ ਆਪਣੀ ਸ਼ਿਕਾਇਤ ‘ਚ ਪ੍ਰੀਤੀ ‘ਤੇ ਬੇਰਹਿਮੀ ਨਾਲ ਕੁੱਟਣ ਦੇ ਇਲਜ਼ਾਮ ਲਾਏ। ਆਪਣੇ ਜ਼ਖ਼ਮੀ ਚਿਹਰੇ ਦੀ ਤਸਵੀਰ ਐਕਟਰਸ ਨੇ ਇੰਸਟਾਗ੍ਰਾਮ ‘ਤੇ ਸ਼ੇਅਰ ਵੀ ਕੀਤੀ ਹੈ ਜੋ ਇਨ੍ਹਾਂ ਦਿਨੀਂ ਇੰਟਰਨੈੱਟ ‘ਤੇ ਕਾਫੀ ਵਾਇਰਲ ਹੋ ਰਹੀ ਹੈ।ਨਲਿਨੀ ਨੇ ਪ੍ਰੀਤੀ ਤੇ ਉਸ ਦੀ ਮਾਂ ਸਨੇਹ ਲਤਾ ਖਿਲਾਫ ਓਧਿਵਾਰਾ ਪੁਲਿਸ ਸਟੇਸ਼ਨ ‘ਚ ਐਫਆਈਆਰ ਦਰਜ ਕਰਵਾਈ ਹੈ। ਵਾਇਰਲ ਤਸਵੀਰਾਂ ‘ਚ ਐਕਟਰਸ ਦੇ ਚਿਹਰੇ ‘ਤੇ ਸੱਟਾਂ ਦੇ ਨਿਸ਼ਾਨ ਨਜ਼ਰ ਆ ਰਹੇ ਹਨ। ਉਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਨਲਿਨੀ ਦਾ ਚਿਹਰਾ ਖ਼ਰਾਬ ਕਰਨ ਲਈ ਉਸ ‘ਤੇ ਹਮਲਾ ਕੀਤਾ।ਨਲਿਨੀ ਤੇ ਪ੍ਰੀਤੀ ਕਈ ਸਾਲਾਂ ਤੋਂ ਰੂਮਮੇਟਸ ਰਹੀਆਂ ਹਨ। ਜੇਕਰ ਨਲਿਨੀ ਦੇ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਹ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਐਮਟੀਵੀ ਸਪਲਿਟਸਵਿਲਾ-2 ‘ਚ ਕੰਟੈਸਟੈਂਟ ਦੇ ਤੌਰ ‘ਤੇ ਕੀਤੀ ਸੀ। ਇਸ ਤੋਂ ਬਾਅਦ ‘ਲੌਟ ਆਓ ਤ੍ਰਿਸ਼ਾ’, ‘ਡੋਲੀ ਅਰਮਾਨੋ ਕੀ’, ‘ਦੀਆ ਅੋਰ ਬਾਤੀ ਹਮ’, ‘ਨਾਮਕਰਨ’ ਜਿਹੇ ਸੀਰੀਅਲ ‘ਚ ਐਕਟਿੰਗ ਕੀਤੀ। ਹੁਣ ਉਹ ਟੀਵੀ ਸ਼ੋਅ ‘ਵਿਸ਼’ ‘ਚ ਕੰਮ ਕਰ ਰਹੀ ਹੈ
previous post
next post