17.92 F
New York, US
December 22, 2024
PreetNama
ਸਿਹਤ/Health

ਭੁੱਲ ਕੇ ਵੀ ਨਾ ਦਿਓ ਬੱਚਿਆਂ ਨੂੰ ਮੋਬਾਈਲ ਫੋਨ

ਅੱਜਕਲ ਜਿਸ ਕਿਸੇ ਨੂੰ ਵੀ ਦੇਖੋ ਤਾਂ ਹਰ ਕੋਈ ਮੋਬਾਈਲ ਫੋਨ ‘ਚ ਹੀ ਡੁੱਬਿਆ ਰਹਿੰਦਾ ਏ, ਲੋਕ ਆਪਣੇ ਕੰਮ ਦੇ ਨਾਲ ਨਾਲ ਮੋਬਾਇਲ ਤੇ ਲੈਪਟਾਪ ‘ਤੇ ਇੰਨਾ ਬਿਜ਼ੀ ਰਹਿਣ ਲੱਗੇ ਹਨ ਕਿ ਹੁਣ ਤਾਂ ਉਨ੍ਹਾਂ ਦੀ ਅੱਖਾਂ ਦਾ ਪਾਣੀ ਵੀ ਸੁੱਕਣ ਲੱਗਿਆ ਹੈ। ਇੰਨਾਂ ਹੀ ਨਹੀਂ ਇਸ ਨਾਲ ਅੱਖਾਂ ਦੀਆਂ ਪੁਤਲੀਆਂ ਵੀ ਸੁੰਗੜਨ ਲੱਗੀਆਂ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਬਣ ਰਿਹਾ ਹੈ ਮੋਬਾਈਲ ਫੋਨ ….ਜੇਕਰ ਬੱਚਿਆਂ ਨੂੰ ਛੋਟੀ ਉਮਰ ‘ਚ ਮੋਬਾਈਲ ਫੋਨ ਦਿੱਤੋ ਜਾਂਦਾ ਹੈ ਤਾਂ ਉਨ੍ਹਾਂ ਦੇ ਦਿਮਾਗ ‘ਚ ਖੁਸ਼ਕੀ ਵੀ ਵੱਧ ਜਾਂਦੀ ਹੈ ਜਿਸ ਕਰਕੇ ਉਨ੍ਹਾਂ ‘ਚ ਗੁੱਸਾ ਵੱਧ ਜਾਂਦਾ ਹੈ ਅਤੇ ਉਹ ਕਿਸੇ ਵੀ ਗੱਲ ਨੂੰ ਸੁਣਨ ਤੇ ਸਮਝਣ ਦੀ ਬਜਾਏ ਗਲਤ ਰਾਹ ਵੱਲ ਜ਼ਿਆਦਾ ਧਿਆਨ ਦਿੰਦੇ ਨੇ ਬੱਚੇ ਸਾਰਾ ਦਿਨ ਦੀ ਥਕਾਵਟ ਮਿਟਾਉਣ ਤੇ ਦਿਮਾਗ਼ ਨੂੰ ਆਰਾਮ ਦੇਣ ਲਈ ਮੋਬਾਇਲ ਉੱਤੇ ਕੋਈ ਗੇਮ ਖੇਡਣ ਲੱਗਦੇ ਹਨ ਜਾਂ ਸੋਸ਼ਲ ਮੀਡੀਆ ਉੱਤੇ ਚੈਟਿੰਗ ਕਰਨ ਲਗਦੇ ਹਨ ਤੇ ਕੋਈ ਵਿਡੀਓ ਵੇਖਦੇ ਹਨ। ਬੱਚੇ ਤੇ ਨੌਜਵਾਨ ਸਾਰੇ ਹੀ ਬਿਸਤਰੇ ਵਿੱਚ ਵੜ ਕੇ ਘੰਟਿਆਂ ਬੱਧੀ ਮੋਬਾਇਲ ਉੱਤੇ ਗੇਮਾਂ ਖੇਡਦੇ ਹਨ ਤੇ ਜਾਂ ਫ਼ਿਲਮਾਂ ਵੇਖਦੇ ਹਨ। ਜੋ ਕਿ ਉਨ੍ਹਾਂ ਲਈ ਘਾਤਕ ਸਾਬਿਤ ਹੋ ਸਕਦਾ ਹੈ। ਇਸ ਨਾਲ ਅੱਖਾਂ ਦੇ ਨਾਲ ਨਾਲ ਦਿਮਾਗ ‘ਤੇ ਵੀ ਅਸਰ ਪਾਉਂਦਾ ਹੈ ।ਜੇਕਰ ਬੱਚਾ ਰੌਂਦਾ ਹੈ ਤਾਂ ਲੋਕ ਅਕਸਰ ਆਪਣੇ ਬੱਚਿਆਂ ਦੇ ਹੱਥ ‘ਚ ਮੋਬਾਇਲ ਫੜਾ ਦਿੰਦੇ ਹਨ। ਪਰ ਇਹ ਬਹੁਤ ਜ਼ਿਆਦਾ ਗਲਤ ਤਰੀਕਾ ਹੈ ਉਨ੍ਹਾਂ ਨੂੰ ਚੁੱਪ ਕਰਵਾਉਣ ਦਾ,,,, ਤੁਸੀਂ ਟੈਲੀਵਿਜ਼ਨ ਚਲਾ ਦਓ ਤੇ ਉਨ੍ਹਾਂ ਦੇ ਹੱਥਾਂ ਤੋਂ ਮੋਬਾਇਲ ਲੈ ਲਓ।ਅਜਿਹੀਆਂ ਚੀਜ਼ ਮੋਬਾਈਲ ਤੋਂ ਘੱਟ ਘਾਤਕ ਹਨ । ਘੱਟ ਹੋ ਜਾਂਦਾ ਹੈ ਪਲਕ ਝਪਕਣਾ: ਕਮਰੇ ਦੀ ਲਾਈਟ ਬੰਦ ਕਰ ਮੋਬਾਇਲ ਚਲਾਉਣਾ ਅੱਖਾਂ ਨੂੰ ਨੁਕਸਾਨ ਕਰਦਾ ਹੈ। ਇਸ ਨਾਲ ਪਲਕ ਝਪਕਣ ਦੀ ਦਰ ਘੱਟ ਹੋ ਰਹੀ ਹੈ। ਤੁਸੀਂ ਜਿੰਨਾ ਹੋ ਸਕੇ ਬੱਚਿਆਂ ਨੂੰ ਸਰੀਰਕ ਖੇਡਾਂ ਵੱਲ ਪ੍ਰੇਰਿਤ ਕਰੋ ਤਾਂ ਜੋ ਉਹ ਮਾਨਸਿਕ ਤੇ ਸਰੀਰਕ ਦੋਹਾ ਪਾਸਿਓਂ ਗ੍ਰੋਥ ਕਰੇ

Related posts

ਟਮਾਟਰ ਖਾਣ ਨਾਲ ਮਿਲੇਗਾ ਖ਼ਤਰਨਾਕ ਬਿਮਾਰੀਆਂ ਤੋਂ ਛੁਟਕਾਰਾ…

On Punjab

Heart Disease & Sleep Relation: ਰਾਤ ਦੀ ਘੱਟ ਨੀਂਦ ਦਿਲ ਦੀ ਸਿਹਤ ਵਿਗਾੜ ਸਕਦੀ ਹੈ, ਜਾਣੋ ਕਿਵੇਂ ਕਰੀਏ ਇਸ ਦਾ ਇਲਾਜ

On Punjab

Pumpkin Benefits : ਸਰਦੀਆਂ ‘ਚ ਜ਼ਰੂਰ ਖਾਓ ਕੱਦੂ, ਇਮਿਊਨਿਟੀ ਵਧਾਉਣ ਦੇ ਨਾਲ-ਨਾਲ ਕਈ ਸਮੱਸਿਆਵਾਂ ‘ਚ ਵੀ ਹੈ ਫਾਇਦੇਮੰਦ

On Punjab