PreetNama
ਖਾਸ-ਖਬਰਾਂ/Important News

ਚੰਦਰਯਾਨ-2 ਮਿਸ਼ਨ ਲਈ Nasa ਨੇ ਕੀਤੀ Isro ਦੀ ਸ਼ਲਾਘਾ

ਵਾਸ਼ਿੰਗਟਨ: ਭਾਰਤ ਦਾ ਚੰਦਰਯਾਨ-2 ਮਿਸ਼ਨ ਭਾਵੇਂ ਹੀ ਸਾਫ਼ਟ ਲੈਂਡਿੰਗ ਨਹੀਂ ਕਰ ਸਕਿਆ, ਪਰ ਭਾਰਤ ਦੇ ਇਸ ਮਿਸ਼ਨ ਨੇ 95 ਫ਼ੀਸਦੀ ਸਫ਼ਲਤਾ ਹਾਸਿਲ ਕੀਤੀ ਹੈ । ਦੁਨੀਆ ਦੇ ਸਾਰੇ ਹਿੱਸਿਆਂ ਵਿੱਚ ਭਾਰਤੀ ਪੁਲਾੜ ਖੋਜ ਸੰਸਥਾ ਯਾਨੀ ਕਿ ਇਸਰੋ ਦੇ ਇਸ ਕਦਮ ਦੀ ਤਾਰੀਫ਼ ਕੀਤੀ ਜਾ ਰਹੀ ਹੈ । ਜਿਸ ਤਰ੍ਹਾਂ ਇਸਰੋ ਦੇ ਵਿਗਿਆਨੀਆਂ ਨੇ ਸੀਮਿਤ ਯੰਤਰਾਂ ਤੇ ਸ੍ਰੋਤਾਂ ਨਾਲ ਇਸ ਮਿਸ਼ਨ ਨੂੰ ਪੂਰਾ ਕੀਤਾ ਹੈ, ਉਸ ਨੂੰ ਦੇਖ ਕੇ ਨਾਸਾ ਵੀ ਹੈਰਾਨ ਹੈ । ਇਸ ਵਿੱਚ ਨਾਸਾ ਨੇ ਕਿਹਾ ਕਿ ਇਸਰੋ ਦੀ ਕੋਸ਼ਿਸ਼ ਨੇ ਉਨ੍ਹਾਂ ਨੂੰ ਵੀ ਪ੍ਰੇਰਿਤ ਕੀਤਾ ਹੈ ।ਇਸ ਬਾਰੇ ਨਾਸਾ ਵੱਲੋਂ ਇੱਕ ਟਵੀਟ ਵੀ ਕੀਤਾ ਗਿਆ । ਜਿਸ ਵਿੱਚ ਨਾਸਾ ਨੇ ਇਸਰੋ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਪੁਲਾੜ ਨਾਲ ਸਬੰਧਿਤ ਮਿਸ਼ਨ ਬਹੁਤ ਕਠਿਨ ਹੁੰਦੇ ਹਨ, ਪਰ ਉਹ ਚੰਦਰਮਾ ਦੇ ਦੱਖਣੀ ਧਰੁਵ ’ਤੇ ਚੰਦਰਯਾਨ-2 ਮਿਸ਼ਨ ਦੀ ਕੋਸ਼ਿਸ਼ ਦੀ ਸ਼ਲਾਘਾ ਕਰਦੇ ਹਨ । ਉਨ੍ਹਾਂ ਲਿਖਿਆ ਕਿ ਇਸਰੋ ਦੇ ਸਫ਼ਰ ਨੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਹੈ ।

Related posts

ਕਾਨੂੰਨ ਸਾਹਮਣੇ ਸਭ ਬਰਾਬਰ! ਜਦੋਂ ਕੋਰੋਨਾ ਕਰਕੇ ਪ੍ਰਧਾਨ ਮੰਤਰੀ ਨੂੰ ਵੀ ‘ਬੇਰੰਗ’ ਮੋੜਿਆ

On Punjab

ਦੂਜੇ ਵਿਸ਼ਵ ਯੁੱਧ ਦੇ 112 ਸਾਲਾ ਸਭ ਤੋਂ ਬਜ਼ੁਰਗ ਜੋਧੇ ਦੀ ਮੌਤ

Pritpal Kaur

ਅਮਰੀਕਾ ‘ਚ ਭਾਰਤੀ ਪਰਿਵਾਰ ਦੇ 3 ਮੈਂਬਰਾਂ ਦੀ ਸਵਿਮਿੰਗ ਪੂਲ ‘ਚ ਡੁੱਬ ਕੇ ਮੌਤ

On Punjab