PreetNama
ਰਾਜਨੀਤੀ/Politics

ਮੁੱਖ ਮੰਤਰੀ ਨੇ BJP ਲੀਡਰ ਨੂੰ ਦਿੱਤੀ ਗਲ਼ ਵੱਢਣ ਦੀ ਧਮਕੀ, ਵੀਡੀਓ ਵਾਇਰਲ

ਨਵੀਂ ਦਿੱਲੀ: ਹਰਿਆਣਾ ਵਿੱਚ ਚੋਣਾਂ ਹੋਣ ਵਾਲੀਆਂ ਹਨ ਤੇ ਸੀਐਮ ਮਨੋਹਰ ਲਾਲ ਖੱਟਰ ਹਰਿਆਣਾ ਵਿੱਚ ਪ੍ਰਚਾਰ ਕਰ ਰਹੇ ਹਨ। ਇਨ੍ਹੀਂ ਦਿਨੀਂ ਉਹ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਜਨ ਅਸ਼ੀਰਵਾਦ ਯਾਤਰਾ ਕੱਢ ਰਹੇ ਹਨ। ਅੱਜ ਇਸੇ ਦੌਰਾਨ ਸੀਐਮ ਖੱਟਰ ਨੇ ਕੁਝ ਅਜਿਹਾ ਕੀਤਾ ਕਿ ਉਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਗਈ ਹੈ।

ਦਰਅਸਲ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਆਪਣੀ ਜਨ ਅਸ਼ੀਰਵਾਦ ਯਾਤਰਾ ਦੌਰਾਨ ਹਿਸਾਰ ਜ਼ਿਲ੍ਹੇ ਦੇ ਬਰਵਾਲਾ ਹਲਕੇ ਵਿੱਚ ਪਹੁੰਚੇ। ਯਾਤਰਾ ਦੇ ਸਵਾਗਤ ਸਮੇਂ ਇੱਕ ਬੀਜੇਪੀ ਲੀਡਰ ਨੇ ਉਨ੍ਹਾਂ ਦੇ ਹੱਥ ਵਿੱਚ ਕੁਹਾੜੀ ਦਿੱਤੀ, ਜਿਸ ਨੂੰ ਉਹ ਹਵਾ ਵਿੱਚ ਲਹਿਰਾ ਰਹੇ ਸੀ, ਪਰ ਜਦੋਂ ਬਰਵਾਲਾ ਦੇ ਬੀਜੇਪੀ ਲੀਡਰ ਡਾ. ਹਰਸ਼ ਮੋਹਨ ਭਾਰਦਵਾਜ ਨੇ ਉਨ੍ਹਾਂ ਨੂੰ ਪਿੱਛਿਓਂ ਮੁਕਟ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਮੁੱਖ ਮੰਤਰੀ ਨਾਰਾਜ਼ ਹੋ ਗਏ।

ਸੀਐਮ ਖੱਟਰ ਕੁਹਾੜੀ ਨੂੰ ਲਹਿਰਾਉਂਦੇ ਹੋਏ ਜਨਤਾ ਨੂੰ ਸੰਬੋਧਨ ਕਰ ਰਹੇ ਸੀ ਤੇ ਅਚਾਨਕ ਪਿੱਛਿਓਂ ਉਨ੍ਹਾਂ ਨੂੰ ਮੁਕਟ ਪਾਇਆ ਜਾਣ ਲੱਗਾ। ਇਸ ਤੋਂ ਬਾਅਦ ਉਹ ਵਿਚਕਾਰ ਹੀ ਰੁਕ ਗਏ ਤੇ ਗੁੱਸੇ ਵਿੱਚ ਆਏ ਸੀਐਮ ਨੇ ਹਰਸ਼ ਮੋਹਨ ਭਾਰਦਵਾਜ ਨੂੰ ਉੱਚੀ ਆਵਾਜ਼ ਵਿੱਚ ਕਿਹਾ ਕਿ ਮੈਂ ਤੇਰਾ ਗਲ਼ ਵੱਢ ਦੇਵਾਂਗਾ। ਇਸ ਤੋਂ ਬਾਅਦ ਹਰਸ਼ ਮੋਹਨ ਭਾਰਦਵਾਜ ਹੱਥ ਜੋੜ ਕੇ ਮੁੱਖ ਮੰਤਰੀ ਦੇ ਸਾਹਮਣੇ ਖੜ੍ਹੇ ਹੋ ਗਏ।

ਹੁਣ ਕਾਂਗਰਸ ਨੇ ਵੀ ਇਸ ਮਾਮਲੇ ਨੂੰ ਲੈ ਕੇ ਬੀਜੇਪੀ ਨੂੰ ਘੇਰ ਲਿਆ ਹੈ। ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਘਟਨਾ ਦੀ ਇੱਕ ਵੀਡੀਓ ਟਵੀਟ ਕਰਕੇ ਲਿਖਿਆ ਕਿ ਗੁੱਸਾ ਤੇ ਹੰਕਾਰ ਸਿਹਤ ਲਈ ਨੁਕਸਾਨਦੇਹ ਹਨ! ਖੱਟਰ ਸਾਹਬ ਨੂੰ ਗੁੱਸਾ ਕਿਉਂ ਆਉਂਦਾ ਹੈ? ਕੁਹਾੜੀ ਫੜਦਿਆਂ ਉਹ ਆਪਣੇ ਹੀ ਲੀਡਰ ਨੂੰ ਕਹਿੰਦੇ ਹਨ, ‘ਗਰਦਨ ਵੱਢ ਦਿਆਂਗਾ ਤੇਰੀ।’ ਫਿਰ ਜਨਤਾ ਨਾਲ ਕੀ ਕਰੋਗੇ?’ ਸੀਐਮ ਖੱਟਰ ਦੀ ਇਹ ਗੁੱਸੇ ‘ਚ ਕਹੀ ਗਈ ਗੱਲ ਦੀ ਵੀਡੀਓ ਵਾਇਰਲ ਵੀ ਹੋ ਗਈ ਹੈ।

Related posts

ਅਯੁੱਧਿਆ: ਦਲਿਤ ਲੜਕੀ ਦੇ ਕਤਲ ਦੇ ਦੋਸ਼ ਹੇਠ ਤਿੰਨ ਗ੍ਰਿਫ਼ਤਾਰ

On Punjab

ਮੋਦੀ ਨੇ ਸ਼ਾਹ ਨੂੰ ਢੁਕਵੇਂ ਕਦਮ ਚੁੱਕਣ ਤੇ ਜੰਮੂ-ਕਸ਼ਮੀਰ ਦਾ ਦੌਰਾ ਕਰਨ ਲਈ ਕਿਹਾ

On Punjab

Ramnath Kovind: ਰਾਮਨਾਥ ਕੋਵਿੰਦ ਰਿਟਾਇਰਮੈਂਟ ਤੋਂ ਬਾਅਦ ਕਿੱਥੇ ਰਹਿਣਗੇ? ਜਾਣੋ- ਕਿੰਨੀ ਮਿਲੇਗੀ ਪੈਨਸ਼ਨ ਤੇ ਸਹੂਲਤਾਂ?

On Punjab